60 ਕਿਲੋਵਾਟ ਦਾ ਸੋਲਰ ਪਾਵਰ ਯੁਨਿਟ ਕੰਪਲੈਕਸ ਦੀ ਛੱਤ ਤੇ ਸਥਾਪਿਤ
87000 ਯੁਨਿਟ ਹਰ ਸਾਲ ਹੋਣਗੀਆਂ ਪੈਦਾ
ਫਾਜਿ਼ਲਕਾ, 25 ਮਾਰਚ 2022
ਫਾਜਿ਼ਲਕਾ ਦਾ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਜਿਸ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਸਮੇਤ ਵੱਖ ਵੱਖ ਵਿਭਾਗਾਂ ਦੇ ਦਫ਼ਤਰ ਹਨ, ਵਿਚ ਬਿਜਲੀ ਲੋੜਾਂ ਦੀ ਪੂਰਤੀ ਲਈ ਸੂਰਜੀ ਊਰਜਾ ਪੈਦਾ ਕਰਨ ਲਈ ਸੋਲਰ ਪਾਵਰ ਯੁਨਿਟ ਸਥਾਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਆਈਏਐਸ ਨੇ ਦਿੱਤੀ ਹੈ।
ਹੋਰ ਪੜ੍ਹੋ :-ਕੇ.ਵੀ.ਕੇ. ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੁਨਿਟ ਨਾਲ ਦਫ਼ਤਰਾਂ ਦੀ ਜਰੂਰਤਾਂ ਲਈ ਪ੍ਰਦੂਸ਼ਣ ਰਹਿਤ ਤਰੀਕੇ ਨਾਲ ਪੈਦਾ ਹੋਈ ਬਿਜਲੀ ਮਿਲੇਗੀ। ਇਹ ਯੁਨਿਟ ਪੇਡਾ ਦੀ ਮਦਦ ਨਾਲ ਸਥਾਪਿਤ ਕੀਤਾ ਗਿਆ ਹੈ। ਇਸ ਨਾਲ ਸਰਕਾਰ ਦੇ ਗਰੀਨ ਊਰਜਾ ਨੂੰ ਉਤਸਾਹਿਤ ਕਰਨ ਦੇ ਪ੍ਰੋਗਰਾਮ ਨੂੰ ਬਲ ਮਿਲੇਗਾ। ਜਦ ਕਿ ਦਫ਼ਤਰਾਂ ਦੇ ਬਿਜਲੀ ਬਿੱਲਾਂ ਵਿਚ ਵੀ ਵੱਡੀ ਕਟੌਤੀ ਹੋਵੇਗੀ ਅਤੇ ਵਾਤਾਵਰਨ ਨੂੰ ਪ੍ਰਦੁ਼ਸ਼ਣ ਮੁਕਤ ਕਰਨ ਵਿਚ ਸਹਾਇਤਾਂ ਹੋਵੇਗੀ। ਇਸ ਸੋਲਰ ਯੂਨਿਟ ਤੋਂ ਜਿੰਨ੍ਹੀ ਬਿਜਲੀ ਪੈਦਾ ਹੋਵੇਗੀ ਉਹ ਜ਼ੇਕਰ ਥਰਮਲ ਪਾਵਰ ਪਲਾਂਟ ਤੋਂ ਪੈਦਾ ਹੁੰਦੀ ਤਾਂ ਉਸ ਨਾਲ ਪੈਦਾ ਹੋਣ ਵਾਲੀ ਕਾਰਬਨਡਾਈਆਕਸਾਈਡ ਗੈਸ ਦੇ ਨਿਪਟਾਰੇ ਲਈ 270 ਦਰਖਤ ਲਗਾਉਣ ਦੀ ਜਰੂਰਤ ਪੈਂਦੀ।
ਇਹ ਪਲਾਂਟ ਸਥਾਪਿਤ ਕਰਵਾ ਰਹੀ ਏਂਜਸੀ ਪੇਡਾਂ ਦੇ ਜਿ਼ਲ੍ਹਾ ਮੈਨੇਜਰ ਸ੍ਰੀ ਤ੍ਰਿਪਤਜੀਤ ਸਿੰਘ ਨੇ ਦੱਸਿਆ ਕਿ ਇਸ ਪਲਾਂਟ ਤੋਂ ਸਾਲ ਭਰ ਵਿਚ 87000 ਯੁਨਿਟ ਬਿਜਲੀ ਪੈਦਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲੇ ਤਿੰਨ ਸਾਲਾਂ ਵਿਚ ਪ੍ਰੋਜ਼ੈਕਟ ਦੀ ਕੀਮਤ ਜਿੰਨ੍ਹੀ ਬਿਜਲੀ ਪੈਦਾ ਹੋ ਜਾਵੇਗੀ ਤੇ ਉਸਤੋਂ ਬਾਅਦ ਇਹ ਬਿਜਲੀ ਬਿਲਕੁੱਲ ਮੁਫ਼ਤ ਦੇ ਭਾਅ ਮਿਲੇਗੀ।
ਸੋਲਰ ਯੁਨਿਟ ਸਥਾਪਿਤ ਕਰਨ ਵਾਲੇ ਕੰਪਨੀ ਸੋਲੀਡਸ ਟੈਕਨੋਪਾਵਰ ਦੇ ਬੀਡੀਐਮ ਖੁਸਵਿੰਦਰ ਸਿੰਘ ਨੇ ਦੱਸਿਆ ਕਿ ਇਸਤੇ 21 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਦੀ ਉਮਰ 25 ਸਾਲ ਹੈ। ਉਨ੍ਹਾਂ ਨੇ ਕਿਹਾ ਕਿ ਰੋਜਾਨਾ ਇਹ ਯੁਨਿਟ 240 ਬਿਜਲੀ ਯੁਨਿਟ ਪੈਦਾ ਕਰੇਗਾ।