ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਅਧੀਨ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਾਭਪਾਤਰੀ ਨੂੰ 2 ਲੱਖ ਦੀ ਬੀਮਾ ਰਾਸ਼ੀ ਜਾਰੀ

_Punjab and Sind Bank SAMRALA
ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਅਧੀਨ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਾਭਪਾਤਰੀ ਨੂੰ 2 ਲੱਖ ਦੀ ਬੀਮਾ ਰਾਸ਼ੀ ਜਾਰੀ

Sorry, this news is not available in your requested language. Please see here.

ਸਮਰਾਲਾ (ਲੁਧਿਆਣਾ), 21 ਮਾਰਚ 2022
ਭਾਰਤ ਸਰਕਾਰ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ, ਜਿਸਦੀ ਸਾਲਾਨਾ ਕਿਸ਼ਤ 12 ਰੁਪਏ ਬਣਦੀ ਹੈ ਤਹਿਤ ਪੰਜਾਬ ਐਂਡ ਸਿੰਧ ਬੈਂਕ ਸਮਰਾਲਾ ਵੱਲੋਂ ਪਿੰਡ ਬਘੌਰ ਦੇ ਵਾਸੀ ਗੁਰਿੰਦਰ ਸਿੰਘ ਸਪੁੱਤਰ ਜੋਧ ਸਿੰਘ ਨੂੰ 2 ਲੱਖ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ।

ਹੋਰ ਪੜ੍ਹੋ :-ਭਾਸ਼ਾ ਵਿਭਾਗ ਨੇ ਵਿਸ਼ਵ ਕਵਿਤਾ ਦਿਵਸ ਮਨਾਇਆ

ਜ਼ਿਕਰਯੋਗ ਹੈ ਕਿ ਸ. ਜੋਧ ਸਿੰਘ ਦੀ ਜੁਲਾਈ 2021 ਵਿੱਚ ਇੱਕ ਸੜ੍ਹਕ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਇਹ 2 ਲੱਖ ਰੁਪਏ ਦੀ ਰਾਸ਼ੀ ਭਾਰਤ ਸਰਕਾਰ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਜਨ ਸੁਰੱਕਸ਼ਾ ਬੀਮਾ ਯੋਜਨਾ ਤਹਿਤ ਬੀਮਾਧਾਰਕ ਵਿਅਕਤੀ ਦੇ ਨਾਮਜ਼ਦ ਵਿਅਕਤੀ ਨੂੰ ਦੁਰਘਟਨਾ ਕਾਰਨ ਹੋਈ ਮੌਤ ਤੋਂ ਬਾਅਦ ਕਲੇਮ ਵਜੋਂ ਦਿੱਤੀ ਜਾਂਦੀ ਹੈ।

ਇਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਜੋਨਲ ਮੈਨੇਜਰ ਸ੍ਰੀ ਅਸ਼ਨੀ ਕੁਮਾਰ ਵੱਲੋਂ ਇਹ ਰਾਸ਼ੀ ਵਾਰਿਸ ਗੁਰਿੰਦਰ ਸਿੰਘ ਨੂੰ ਪ੍ਰਦਾਨ ਕੀਤੀ ਗਈ।

ਅਖੀਰ ਵਿੱਚ ਲਾਭਪਾਤਰੀ ਪਰਿਵਾਰ ਵੱਲੋਂ ਬੈਂਕ ਮੈਨੇਜਰ ਸ੍ਰੀ ਉਪੇਂਦਰ ਸਿੰਘ ਨੇਗੀ, ਸੰਦੀਪ ਸਿੰਘ ਅਤੇ ਬੀ.ਸੀ. ਅਵਤਾਰ ਸਿੰਘ ਦਾ ਧੰਨਵਾਦ ਕੀਤਾ ਗਿਆ।

ਇਸ ਮੌਕੇ ਖੰਨਾ ਤੋਂ ਚੀਫ ਮੈਨੇਜਰ ਸ੍ਰੀ ਵਿਵੇਕ ਸਵਾਮੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

ਜੋਨਲ ਮੈਨੇਜਰ ਸ੍ਰੀ ਅਸ਼ਨੀ ਕੁਮਾਰ ਨੇ ਇਸ ਮੌਕੇ ਮੌਜੂਦਾ ਗ੍ਰਾਹਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਪਬਲਿਕ ਵੈਲਫੇਅਰ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾ ਬੈਂਕ ਦੀਆਂ ਕਰਜ਼ਾ ਸਕੀਮਾਂ ਜਿਸ ਵਿੱਚ ਗੋਲਡ ਲੋਨ 7 ਫੀਸਦ, ਹਾਊਸ ਲੋਨ 6.50 ਫੀਸਦ, ਕਾਰ ਲੋਨ 6.80 ਫੀਸਦ, ਫੂਡ ਪ੍ਰੋਸੈਸਿੰਗ ਲੋਨ 7 ਫੀਸਦ ‘ਤੇ ਅਵੇਲ ਕਰਨ ਦੀ ਵਿਸ਼ੇਸ਼ ਜਾਣਕਾਰੀ ਵੀ ਦਿੱਤੀ।

Spread the love