ਗੁਰਦਾਸਪੁਰ 11 ਜਨਵਰੀ 2022
ਸ੍ਰੀ ਮਤੀ ਰਮੇਸ਼ ਕੁਮਾਰੀ ਜਿਲਾ ਅਤੇ ਸ਼ੈਸ਼ਨ ਜੱਜ ਕਮ – ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਅਤੇ ਮੈਡਮ ਨਵਦੀਪ ਕੋਰ ਗਿੱਲ ਸਿਵਲ ਜੱਜ ( ਸੀਨੀਅਰ ਡਵੀਜ਼ਨ ) ਕਮ- ਸੀ ਜੀ. ਐਮ – ਕਮ- ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਕਚਹਿਰੀਆਂ ਗੁਰਦਾਸਪੁਰ ਵਿਚ ਲਾਇਨ ਕੱਲਬ ( ਐਨ. ਜੀ . ਉ) ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਸੁਰੇਸ਼ ਸੈਣੀ , ਐਡਵੋਕੇਟ ਅਤੇ ਉਹਨਾ ਦੀ ਟੀਮ ਦੇ ਮੈਬਰ ਸ੍ਰੀ ਮਨੋਜ ਲੂੰਬਾ ਅਤੇ ਸ੍ਰੀ ਪੁਸ਼ਕਰ ਨੰਦਾ ਐਡਵੋਕੇਟ ਦੀ ਸਹਾਇਤਾ ਨਾਲ ਜਿਲਾ ਕਚਹਿਰੀਆਂ ਗੁਰਦਾਸਪੁਰ ਵਿਚ ਤਾਰੀਕ ਭੁਗਤਣ ਆਏ ਪ੍ਰਾਰਥੀਆਂ ਨੂੰ ਲੱਗਭੱਗ 1000 ਮਾਸਕ ਵੰਡੇ ਗਏ ।
ਹੋਰ ਪੜ੍ਹੋ :-ਰਾਘਵ ਚੱਢਾ ਨੇ ਕਿਹਾ… ਵਿੱਚ ‘ਆਪ’ ਦਾ ਕੋਈ ਰੋਲ ਨਹੀਂ, ਪੰਜਾਬ ਦੇ ਲੋਕ ਵੰਡ ਰਹੇ ਹਨ ਪਰਚੇ, ਇਹ ਲੋਕਾਂ ਦੀ ਆਤਮਾ ਦੀ ਆਵਾਜ਼
ਇਸ ਦੇ ਨਾਲ ਸ੍ਰੀ ਮਤੀ ਰਮੇਸ਼ ਕੁਮਾਰੀ ਜਿਲਾ ਅਤੇ ਸੈਸ਼ਨ ਜੱਜ ਕਮ- ਚੇਅਰ ਪਰਸ਼ਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਅਦਾਲਤ ਵਿਚ ਆਏ ਲੋਕਾ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਮਾਸਕ ਤੋ ਕੋਰਟਾਂ ਵਿਚ ਨਾ ਆਉਣ ਆਪਣਾ ਟੀਕਾਕਰਨ ਵੀ ਕਰਵਾੳਣ ਕੋਵਿਡ ਪ੍ਰੋਟੋਕੋਲ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਣ ਤਾਂ ਜੋ ਇਸ ਮਹਾਮਾਰੀ ਤੋ ਆਪਣਾ ਅਤੇ ਦੂਸਰਿਆਂ ਦਾ ਵੀ ਬਚਾਅ ਕੀਤਾ ਜਾ ਸਕੇ ।