ਕੋਰੋਨਾ ਤੋਂ ਬਚਾਅ ਟੀਕਾਕਰਨ ਹੀ ਉਪਾਅ  

ਕੋਰੋਨਾ ਤੋਂ ਬਚਾਅ ਟੀਕਾਕਰਨ ਹੀ ਉਪਾਅ  
ਕੋਰੋਨਾ ਤੋਂ ਬਚਾਅ ਟੀਕਾਕਰਨ ਹੀ ਉਪਾਅ  

Sorry, this news is not available in your requested language. Please see here.

ਫ਼ਿਰੋਜ਼ਪੁਰ 12 ਜਨਵਰੀ 2022
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ.ਰਜਿੰਦਰ ਅਰੋੜਾ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ।ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਮੀਨਾਕਸ਼ੀ ਅਬਰੋਲ ਦੀ ਦੇਖ ਰੇਖ ਹੇਠ ਕੋਵਿਡ  ਵੈਕਸੀਨੇਸ਼ਨ ਮੁਹਿੰਮ ਨਿਰੰਤਰ ਗਤੀਸ਼ੀਲ ਹੈ।ਕੋਰੋਨਾ ਦਾ ਪਰਕੋਪ ਅਜੇ ਜਾਰੀ ਹੈ ਅਤੇ ਇਹ ਨਵੇਂ-ਨਵੇਂ ਵੇਰਿਅੰਟ ਰੂਪ ਚ ਮੁੜ-ਮੁੜ ਕੇ  ਆਪਣੇ ਪ੍ਰਚੰਡ ਰੂਪ ਦਿਖਾਉਂਦਾ ਰਹਿੰਦਾ ਹੈ।ਇਸ ਲਈ ਦੇਸ਼ ਵਿਦੇਸ਼ਾਂ ਵਿਚ ਕਰੋਨਾ ਦੇ ਕੇਸ ਲਗਾਤਾਰ ਤੇਜ਼ੀ ਨਾਲ ਵੱਧ ਰਹੇ ਹਨ।ਇਹ ਵਿਚਾਰ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਰਜਨੀਕ ਕੌਰ ਨੇ ਅਰਬਣ ਪੀ ਐਚ ਸੀ ਫਿਰੋਜ਼ਪੁਰ ਕੈਂਟ ਵਿਖੇ ਇਕ ਸੰਖੇਪ ਜਾਗਰੂਕਤਾ ਸਭਾ ਨੂੰ ਸੰਬੋਧਨ ਕਰਦਿਆਂ ਰੱਖੇ।

ਹੋਰ ਪੜ੍ਹੋ :-ਕੌਮੀ ਜਨਗਣਨਾ ਸਬੰਧੀ ਸਿਖਲਾਈ ਦਿੱਤੀ ਗਈ

ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਵੱਲੋਂ ਖੁਲਾਸਾ ਕੀਤਾ ਗਿਆ ਕਿ  ਸਰਕਾਰ ਵੱਲੋਂ ਹਾਲ ਹੀ ਵਿੱਚ 15 ਤੋਂ 18 ਸਾਲ ਦੇ ਬੱਚਿਆਂ ਲਈ ਕੋਵਿਡ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਹੈ।ਇਸ ਤੋਂ ਇਲਾਵਾ 60 ਸਾਲ ਤੋਂ ਵਡੇਰੀ ਉਮਰ ਤੇ ਸਹਿ ਰੋਗਾਂ ਤੋਂ ਪੀਡ਼ਤ ਵਿਅਕਤੀਆਂ ਅਤੇ ਫਰੰਟ ਲਾਈਨ ਵਰਕਜ ਲਈ ਵੈਕਸੀਨੇਸ਼ਨ ਦੀ ਇਕ ਬੂਸਟਰ ਡੋਜ਼ ਵੀ ਸ਼ੁਰੂ ਕੀਤੀ ਗਈ ਹੈ।ਸਟਾਫ ਨਰਸ ਲਖਵਿੰਦਰ ਕੌਰ ਨੇ ਵੀ ਸਾਰੇ ਯੋਗ ਵਿਅਕਤੀਆਂ ਨੂੰ  ਵੈਕਸੀਨੇਸ਼ਨ ਦੀਆਂ ਦੋਵੇਂ ਖੁਰਾਕਾਂ ਜਲਦ ਤੋਂ ਹੀ ਜਲਦ ਲਗਾਉਣ ਦੀ ਅਪੀਲ ਕੀਤੀ ਹੈ।ਇਸ ਮੌਕੇ ਏ.ਐਨ.ਐਮ ਰਿਬਿਕਾ, ਕ੍ਰਿਸ਼ਨਾ, ਰਮਨਦੀਪ ਕੰਬੋਜ ਅਤੇ ਕਈ ਹੋਰ ਹਾਜਰ ਸਨ।
Spread the love