ਰੂਪਨਗਰ, 25 ਮਾਰਚ 2022
ਵਿਧਾਇਕ ਸ਼੍ਰੀ ਦਿਨੇਸ਼ ਚੱਢਾ ਨੇ ਅੱਜ ਇੰਡਿਅਨ ਇੰਸਟੀਚਿਊਟ ਆਫ ਟੈਕਨੋਲਿਜੀ ਰੂਪਨਗਰ ਦੇ ਡਾਇਰੈਕਟਰ ਸ਼੍ਰੀ ਰਾਜੀਵ ਅਹੁਜਾ ਨਾਲ ਮੁਲਾਕਾਤ ਕੀਤੀ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਆਧੁਨਿਕ ਸਕਿੱਲ ਡਵੈਲਪਮੈਂਟ ਸਿੱਖਿਆ ਮੁਹੱਈਆ ਕਰਵਾਉਣ ਸਬੰਧੀ ਚਰਚਾ ਕੀਤੀ।
ਹੋਰ ਪੜ੍ਹੋ :-ਪਾਰਦਰਸ਼ੀ ਰਾਈਸ ਮਿਲਿੰਗ ਨੀਤੀ ਉਲੀਕੀ ਜਾਵੇਗੀ: ਲਾਲ ਚੰਦ ਕਟਾਰੂਚੱਕ
ਇਸ ਮੀਟਿੰਗ ਵਿੱਚ ਡਾਇਰੈਕਟਰ ਸ਼੍ਰੀ ਰਾਜੀਵ ਅਹੁਜਾ ਨੇ ਕਿਹਾ ਕਿ ਆਈ.ਆਈ.ਟੀ. ਸੰਸਥਾ ਵਲੋਂ ਰੋਪੜ ਅਤੇ ਸੂਬੇ ਦੇ ਨੌਜਵਾਨਾਂ ਨੂੰ ਹੁਨਰ ਵਿਕਾਸ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਸੁਨਹਿਰੀ ਅਵਸਰ ਪ੍ਰਾਪਤ ਹੋਣ।
ਇਸ ਮੌਕੇ ‘ਤੇ ਡਾਇਰੈਕਟਰ ਰਾਜੀਵ ਅਹੁਜਾ ਨੇ ਭਰੋਸਾ ਦਿਵਾਇਆ ਕਿ ਆਈ.ਆਈ.ਟੀ. ਸੰਸਥਾ ਵਲੋਂ ਨੌਜਵਾਨਾਂ ਨੂੰ ਹੁਨਰ ਵਿਕਾਸ ਸਿੱਖਿਆ ਤੋਂ ਇਲਾਵਾ ਆਪਣਾ ਕੋਈ ਵੀ ਸਟਾਰਟ-ਅਪ ਚਲਾਉਣ ਲਈ ਵਿੱਤੀ ਸਹਾਇਤਾ ਅਤੇ ਤਕਨੀਕੀ ਮਾਰਗ ਦਰਸ਼ਨ ਵੀ ਕੀਤਾ ਜਾਵੇਗਾ।
ਵਿਧਾਇਕ ਦਿਨੇਸ਼ ਚੱਢਾ ਨੇ ਇਲਾਕੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਕੋਲ ਵੀ ਤਕਨਾਲੋਜੀ ਨਾਲ ਜੁੜਿਆ ਕੋਈ ਬਿਹਤਰੀਨ ਸੁਝਾਅ ਹੈ ਜਾਂ ਕਿਸੇ ਵਲੋਂ ਕੋਈ ਖੋਜ ਕੀਤੀ ਗਈ ਹੈ ਤਾਂ ਆਈ.ਆਈ.ਟੀ ਸੰਸਥਾ ਵਲੋਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੂਪਨਗਰ ਹਲਕੇ ਵਿੱਚ ਇਸ ਵਿਸ਼ਵ ਪੱਧਰੀ ਖੋਜ ਕੇਂਦਰ ਦਾ ਹੋਣਾ ਸਾਡੇ ਨੌਜਵਾਨਾਂ ਲਈ ਇੱਕ ਵਰਦਾਨ ਹੈ ਪਰ ਜੇਕਰ ਇਸਦੀ ਸਹੀ ਵਰਤੋਂ ਕੀਤੀ ਜਾਵੇ।
ਇਸ ਮੀਟਿੰਗ ਵਿੱਚ ਵਿਧਾਇਕ ਦਿਨੇਸ਼ ਚੱਢਾ ਅਤੇ ਡਾਇਰੈਕਟਰ ਰਾਜੀਵ ਅਹੁਜਾ ਵਲੋਂ ਵਿਸ਼ੇਸ਼ ਤੌਰ ਤੇ ਵੇਸਟ ਵਾਟਰ ਮੈਨੇਜਮੈਂਟ ਪ੍ਰਾਜੈਕਟ, ਖੇਤੀਬਾੜੀ ਦੀਆਂ ਨਵੀਆਂ ਤਰਨੀਕਾਂ, ਰੂਲਰ ਵੇਸਟ ਮੈਨੇਜਮੈਂਟ ਬਾਰੇ ਵੀ ਚਰਚਾ ਕੀਤੀ ਗਈ ਤਾਂ ਜੋ ਪੰਜਾਬ ਦੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾ ਕੇ ਇੱਕ ਸਿਹਤਮਈ ਮਾਹੌਲ ਸਿਰਜਿਆ ਜਾ ਸਕੇ।