ਤਹਿਸੀਲਾਂ `ਚ ਲਗਾਇਆ ਜਾ ਰਿਹਾ ਧਰਨਾ
ਫਾਜ਼ਿਲਕਾ, 26 ਅਕਤੂਬਰ 2021
ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ 31 ਅਕਤੂਬਰ ਤੱਕ ਦਿੱਤੀ ਗਈ ਕਲਮ ਛੋੜ ਹੜਤਾਲ, ਕੰਪਿਉਟਰ ਬੰਦ, ਆਨਲਾਈਨ ਕੰਮ ਬੰਦ ਕਰਨ ਦੇ ਫੈਸਲੇ ਨੂੰ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਤੇ ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਦੀ ਅਗਵਾਈ ਹੇਠ ਫਾਜ਼ਿਲਕਾ ਜ਼ਿਲੇ੍ਹ ਅੰਦਰ ਵੀ ਕਲੈਰੀਕਲ ਕਾਮਿਆਂ ਵੱਲੋਂ ਬਾਖੂਬੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼ ਅਤੇ ਹੋਰ ਮੁਲਾਜਮ ਆਗੂਆਂ ਨੇ ਵੱਖ-ਵੱਖ ਦਫਤਰਾਂ ਵਿਚ ਦੌਰਾ ਕੀਤਾ ਉਥੇ ਸਾਰੇ ਕਲੈਰੀਕਲ ਕਾਮਿਆਂ ਨੂੰ ਧਰਨੇ ਨੂੰ ਮੁਕੰਮਲ ਤੌਰ `ਤੇ ਸਫਲ ਬਣਾਉਣ ਲਈ ਹਲਾਸ਼ੇਰੀ ਵੀ ਦਿੱਤੀ। ਉਨ੍ਹਾਂ ਡੀ.ਸੀ.ਕੰਪਲੈਕਸ ਦੇ ਨਾਲ-ਨਾਲ ਤਹਿਸੀਲ ਕੰਪਲੈਕਸ ਅਤੇ ਹੋਰ ਵੱਖ-ਵੱਖ ਵਿਭਾਗਾਂ ਜਿਵੇਂ ਕਿ ਖੇਤੀਬਾੜੀ, ਖਜਾਨਾ ਵਿਭਾਗ, ਡੇਅਰੀ ਵਿਭਾਗ, ਸਿਖਿਆ ਵਿਭਾਗ, ਪਸ਼ੂ ਪਾਲਣ, ਐਕਸਾਈਜ਼ ਵਿਭਾਗ, ਪੈਨਸ਼ਨ ਵਿਭਾਗ, ਜਲ ਸਪਲਾਈ ਤੋਂ ਇਲਾਵਾ ਹੋਰ ਕਈ ਵਿਭਾਗਾਂ ਵਿਖੇ ਪਹੰੁਚ ਕੀਤੀ ਜਿਸ ਤੋਂ ਬਾਅਦ ਤਹਿਸੀਲ ਦਫਤਰ ਫਾਜ਼ਿਲਕਾ ਵਿਖੇ ਧਰਨਾ ਲਗਾਇਆ ਗਿਆ।
ਹੋਰ ਪੜ੍ਹੋ :-ਸਹਾਇਕ ਕਮਿਸਨਰ ਸਿਕਾਇਤਾਂ ਦੀ ਨਿਗਰਾਨੀ ਚੋਂ ਕੱਢੇ ਗਏ ਆਰਜੀ ਤੌਰ ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਦੇ ਡਰਾਅ
ਇਸ ਮੌਕੇ ਵਣ ਰੇਂਜ ਵਿਭਾਗ ਤੋਂ ਮੈਡਮ ਸਵਿਤਾ ਜ਼ੋ ਕਿ ਦਿਵਿਆਂਗ ਹਨ ਉਨ੍ਹਾਂ ਵੱਲੋਂ ਵੀ ਹੜਤਾਲ ਦਾ ਪੂਰਾ ਸਮਰੱਥਨ ਦਿੱਤਾ ਗਿਆ। ਮੈਡਮ ਸਵਿਤਾ ਨੇ ਕਿਹਾ ਕਿ ਮੁਲਾਜਮਾਂ ਦੀਆਂ ਹੱਕੀ ਮੰਗਾਂ ਖਾਤਿਰ ਉਹ ਹਮੇਸ਼ਾ ਬਾਕੀ ਮੁਲਾਜਮਾ ਦੇ ਨਾਲ ਮੌਢੇ ਨਾਲ ਮੌਢਾ ਜ਼ੋੜ ਕੇ ਖੜ੍ਹੇ ਹਨ।ਇਸ ਦੌਰਾਨ ਕਲੈਰੀਕਲ ਕਾਮਿਆਂ ਨੇ ਸਰਕਾਰ ਦੇ ਖਿਲਾਫ ਰੋਜ਼ ਮੁਜਾਹਰਾ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇ ਵੀ ਲਗਾਏ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਾਜਨ ਕੰਬੋਜ਼, ਸੀਨੀਅਰ ਮੀਤ ਪ੍ਰਧਾਨ ਲੇਡੀ ਵਿੰਗ ਵੀਨਾ ਰਾਣੀ, ਮੀਤ ਪ੍ਰਧਾਨ ਗੌਰਵ ਬਤਰਾ, ਮੀਤ ਜਨਰਲ ਸਕੱਤਰ ਸੁਖਚੈਨ ਸਿੰਘ, ਮੀਤ ਪ੍ਰਧਾਨ ਬਲਵਿੰਦਰ ਕੌਰ, ਮੀਤ ਜਨਰਲ ਸਕੱਤਰ ਨਵਨੀਤ ਕੌਰ, ਮੀਤ ਜਨਰਲ ਸਕੱਤਰ ਰਵਿੰਦਰ ਕੁਮਾਰ, ਮੀਤ ਜਨਰਲ ਸਕੱਤਰ ਅਜੈ ਕੰਬੋਜ਼, ਮੀਤ ਕੈਸ਼ੀਅਰ ਸਮੀਰ ਕੰਬੋਜ਼, ਮੀਤ ਕੈਸ਼ੀਅਰ ਜਤਿੰਦਰ, ਮੀਤ ਪ੍ਰੈਸ ਸਕੱਤਰ ਸੁਮਿਤ ਕੁਮਾਰ, ਸਕੱਤਰ ਸੰਦੀਪ ਸਿੰਘ, ਅਜੈ ਕੰਬੋਜ਼, ਜ਼ਸਵਿੰਦਰ ਸਿੰਘ, ਅੰਕਿਤ ਕੁਮਾਰ, ਸੁਖਵਿੰਦਰ ਸਿੰਘ, ਮਨਤਿੰਦਰ ਸਿੰਘ, ਸੁਨੀਲ ਕੁਮਾਰ, ਅਮਿਤ ਸ਼ਰਮਾ, ਸੁਰਿੰਦਰ ਕੁਮਾਰ, ਗੁਰਮੀਤ ਕੁਮਾਰ ਪੰਚਾਇਤੀ ਰਾਜ, ਰਾਬਿਆ, ਪ੍ਰਦੀਪ ਸ਼ਰਮਾ, ਰਾਮ ਰਤਨ, ਰਾਕੇਸ਼, ਸੁਨੀਲ ਗਰੋਵਰ, ਸਾਹਿਲ, ਅਸ਼ੋਕ, ਅਭਿਸ਼ੇਕ ਗੁਪਤਾ, ਪਰਮਜੀਤ ਸਹਿਤ ਜਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਦਫਤਰੀ ਕਰਮਚਾਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।