ਐਤਵਾਰ ਨੂੰ 20 ਲੋੜਵੰਦ ਬੱਚਿਆਂ ਦੇ ਅਧਾਰ ਕਾਰਡ ਹੋਏ ਅਪਲਾਈ
ਫਾਜਿ਼ਲਕਾ, 25 ਅਪ੍ਰੈਲ 2022
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੁਲਤਾਂ ਦੇਣ ਦੇ ਇਰਾਦੇ ਨਾਲ ਐਤਵਾਰ ਨੂੰ ਵੀ ਸੇਵਾ ਕੇਂਦਰ ਖੋਲਣ ਅਤੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਕਰਨ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਤਰਾਂ ਕਰਨ ਨਾਲ ਨੌਕਰੀ ਪੇਸ਼ਾ ਲੋਕ ਵੀ ਸਰਕਾਰੀ ਕੰਮਾਂ ਸਬੰਧੀ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੀਆਂ ਅਰਜੀਆਂ ਸੇਵਾ ਕੇਂਦਰ ਵਿਖੇ ਜਮਾਂ ਕਰਵਾ ਸਕਦੇ ਹਨ।
ਹੋਰ ਪੜ੍ਹੋ :-ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਏਗਾ ਧੂੰਮਾਂ
ਇਸ ਸਹੁਲਤ ਦੀ ਤਾਜਾ ਉਦਾਰਨ ਬੀਤੇ ਕੱਲ ਐਤਵਾਰ ਨੂੰ ਵੇਖਣ ਨੂੰ ਮਿਲੀ ਜਦ ਜਨ ਸੇਵਾ ਸੁਸਾਇਟੀ ਵੱਲੋਂ ਸ਼ਹਿਰ ਦੇ 20 ਅਜਿਹੇ ਬੱਚਿਆਂ ਦੇ ਅਧਾਰ ਕਾਰਡ ਅਪਲਾਈ ਕਰਵਾਏ ਗਏ ਜ਼ੋ ਕਿ ਸਕੂਲ ਨਹੀਂ ਸੀ ਜਾ ਰਹੇ। ਹੁਣ ਜਦ ਇੰਨ੍ਹਾਂ ਦੇ ਅਧਾਰ ਕਾਰਡ ਬਣ ਜਾਣਗੇ ਤਾਂ ਇੰਨ੍ਹਾਂ ਬੱਚਿਆ ਨੂੰ ਸਕੂਲ ਦਾਖਲ ਕਰਵਾਇਆ ਜਾ ਸਕੇਗਾ ਅਤੇ ਇਹ ਬੱਚੇ ਵੀ ਆਮ ਬੱਚਿਆ ਵਾਂਗ ਸਿੱਖਿਆ ਗ੍ਰਹਿਣ ਕਰ ਸਕਣਗੇ।
ਜਨ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਸ੍ਰੀ ਸੰਦੀਪ ਸਚਦੇਵਾ, ਅਕਾਸ਼ ਡੋਡਾ, ਲਵਲੀ ਗਗਨੇਜਾ ਅਤੇ ਰਾਜ ਸ਼ਰਮਾ ਨੇ ਕਿਹਾ ਕਿ ਸੇਵਾ ਕੇਂਦਰ ਦੇ ਸਟਾਫ ਨੇ ਬਹੁਤ ਹੀ ਵਧੀਆ ਸੇਵਾ ਦਿੰਦਿਆਂ ਉਨ੍ਹਾਂ ਵੱਲੋਂ ਪ੍ਰੇਰਿਤ ਕਰਕੇ ਲਿਜਾਏ ਗਏ ਬੱਚਿਆ ਦੇ ਅਧਾਰ ਕਾਰਡ ਬਣਾਏ ਗਏ।
ਓਧਰ ਸੇਵਾ ਕੇਂਦਰ ਦੇ ਇੰਚਾਰਜ ਸ੍ਰੀ ਗਗਨਦੀਪ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਖੁੱਲਦੇ ਹਨ ਜਦ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਖੁੱਲਦੇ ਹਨ। ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਦੇ ਦਿਸ਼ਾ ਅਨੁਸਾਰ ਸਾਰੇ ਸਟਾਫ ਵੱਲੋਂ ਲੋਕਾਂ ਨੂੰ ਬਿਹਤਰ ਸੇਵਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਲੋਕ ਸੋਮਵਾਰ ਤੋਂ ਸੁੱਕਰਵਾਰ ਆਪਣੇ ਦਫ਼ਤਰੀ ਰੁਝੇਵਿਆਂ ਆਦਿ ਕਾਰਨ ਸਰਕਾਰੀ ਸੇਵਾਵਾਂ ਲੈਣ ਤੋਂ ਵਾਂਝੇ ਸਨ ਉਹ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਸੇਵਾ ਕੇਂਦਰ ਦੀਆਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।