ਹਲਕਾ ਪੂਰਬੀ ਵਿਖੇ ਲਗਾਇਆ ਜਾਵੇਗਾ 66 ਕੇਵੀ ਦਾ ਸਬ-ਸਟੇਸ਼ਨ – ਸਿੱਧੂ

NS SIDHU
ਹਲਕਾ ਪੂਰਬੀ ਵਿਖੇ ਲਗਾਇਆ ਜਾਵੇਗਾ 66 ਕੇਵੀ ਦਾ ਸਬ-ਸਟੇਸ਼ਨ - ਸਿੱਧੂ

Sorry, this news is not available in your requested language. Please see here.

ਸਮੇਂ ਸਿਰ ਕੰਮ ਨਾ ਕਰਨ ਵਾਲੇ ਠੇਕੇਦਾਰਾਂ ਨੂੰ ਰਾਜ ਵਿਚੋਂ ਕੀਤਾ ਜਾਵੇਗਾ ਬਲੈਕ ਲਿਸਟ

ਅੰਮ੍ਰਿਤਸਰ 26 ਨਵੰਬਰ 2021

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਪੂਰਬੀ ਤੋਂ ਵਿਧਾਇਕ ਸ: ਨਵਜੋਤ ਸਿੰਘ ਸਿੱਧੂ ਵਲੋਂ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ 2 ਦਿਨਾਂ ਬਾਅਦ ਅੱਜ ਫਿਰ ਦੁਬਾਰਾ ਅਧਿਕਾਰੀਆਂ ਕੋਲੋਂ ਵਿਕਾਸ ਕਾਰਜਾਂ ਦੀ ਰਿਪੋਰਟ ਲਈ ਗਈ ਅਤੇ ਸਮੂਹ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਮਿੱਥੇ ਸਮੇਂ ਦੇ ਅੰਦਰ ਅੰਦਰ ਕੰਮਾਂ ਨੂੰ ਪੂਰਾ ਕੀਤਾ ਜਾਵੇ।

ਹੋਰ ਪੜ੍ਹੋ :-ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ ਤਹਿਤ ਅੱਖਾਂ ਨੂੰ ਚੈਕ ਕਰਨ ਲਈ 26 ਨਵੰਬਰ ਤੋਂ 31 ਦਸੰਬਰ ਤੱਕ ਲੱਗਣਗੇ ਮੈਗਾ ਕੈਂਪ

ਉਨਾਂ ਕਿਹਾ ਕਿ ਪੂਰਬੀ ਹਲਕੇ ਵਿੱਚ ਬਣ ਰਹੇ ਪੁੱਲਾਂ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਉਨਾਂ ਵਲੋਂ ਮਿੱਥੇ ਸਮੇਂ ਦੇ ਅੰਦਰ ਕੰਮ ਪੂਰੇ ਨਾ ਕੀਤੇ ਗਏ ਤਾਂ ਰਾਜ ਵਿੱਚੋਂ ਉਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਸ: ਸਿੱਧੂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਤੁਰੰਤ ਕਾਰਵਾਈ ਕਰਦੇ ਹੋਏ ਹਲਕਾ ਪੂਰਬੀ ਦੇ ਖੇਤਰ ਮਕਬੂਲਪੁਰਾ ਵਿਖੇ 66 ਕੇਵੀ ਦਾ ਸਬ-ਸਟੇਸ਼ਨ ਬਣਾਇਆ ਜਾਵੇ ਅਤੇ ਸਪੋਰਟਸ ਅਕੈਡਮੀ ਰਣਜੀਤ ਐਵੀਨਿਊ ਵਿਖੇ ਲੱਗੇ ਹੋਏ ਬਿਜਲੀ ਦੇ ਖੰਬਿਆਂ ਨੂੰ ਬਦਲਿਆ ਜਾਵੇ। ਉਨਾਂ ਇਸਦੇ ਨਾਲ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ ਹਟਾਉਣ ਲਈ ਵੀ ਕਾਰਵਾਈ ਕੀਤੀ ਜਾਵੇ ਅਤੇ ਇਸ  ਬਾਰੇ ਰਿਪੋਰਟ ਦਿੱਤੀ ਜਾਵੇ।

ਨਹੀਂ ਕੀਤਾ ਜਾਵੇਗਾ ਅਤੇ ਉਹ ਹਰ ਹਫ਼ਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਮੀਟਿੰਗ ਕਰਨਗੇ। ਸ: ਸਿੱਧੂ ਨੇ ਦੱਸਿਆ ਕਿ ਗੋਲਡਨ ਗੇਟ ਤੋਂ ਲੈ ਕੇ ਹੁਸੈਨਪੁਰਾ ਚੌਂਕ ਤੱਕ ਸੁੰਦਰੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਸ: ਸਿੱਧੂ ਨੇ ਪੂਰਬੀ ਹਲਕੇ ਵਿੱਚ ਸਟਰੀਟ ਲਾਟੀਟਾਂ ਲਗਾਉਣ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਟਰੀਟ ਲਾਈਟਾਂ ਮਿੱਥੇ ਸਮੇਂ ਦੇ ਅੰਦਰ-ਅੰਦਰ ਲੱਗ ਜਾਣੀਆਂ ਚਾਹੀਦੀਆਂ ਹਨ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿਸੇ ਕੰਮ ਵਿੱਚ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਉਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਸ: ਸਿੱਧੂ ਨੇ ਕਿਹਾ ਕਿ ਉਹ ਹਰ ਹਫ਼ਤੇ ਮੀਟਿੰਗ ਦੌਰਾਨ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਗੇ ਅਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਖੁਦ ਜਾ ਕੇ ਜਾਇਜਾ ਵੀ ਲੈਣਗੇ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਪੂਰਬੀ ਹਲਕੇ ਵਿੱਚ 195 ਕੰਮ ਵੱਖ-ਵੱਖ ਸਟੇਜਾਂ ਤੇ ਹਨਜਿਨ੍ਹਾਂ ਵਿਚੋਂ 36 ਕੰਮ ਮੁਕੰਮਲ ਹੋ ਚੁੱਕੇ ਹਨ ਅਤੇ 66 ਕੰਮਾਂ ਤੇ ਕੰਮ ਚਲ ਰਿਹਾ ਹੈ ਅਤੇ ਬਾਕੀ ਕੰਮਾਂ ਤੇ ਵੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਪੂਰਬੀ ਹਲਕੇ ਦੇ ਵਿਕਾਸ ਲਈ 47.8 ਕਰੋੜ ਰੁਪਏ ਪੰਜਾਬ ਇਨਵਾਇਰਮੈਂਟ ਪ੍ਰੋਗਰਾਮ ਅਧੀਨ, 8.06 ਕਰੋੜ ਰੁਪਏ ਪੰਜਾਬ ਨਿਰਮਾਣ ਪ੍ਰੋਗਰਾਮ ਅਤੇ 42.39 ਕਰੋੜ ਰੁਪਏ ਦੇ ਕੰਮ ਨਗਰ ਸੁਧਾਰ ਟਰਸੱਟ ਵਲੋਂ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਮੂਧਲ ਰੋਡ ਨੂੰ ਵੀ ਦੋਹਾਂ ਸਾਈਡਾਂ ਤੋਂ 2.50 ਮੀਟਰ ਚੋੜਾ ਕੀਤਾ ਜਾ ਰਿਹਾ ਹੈ।

ਸ: ਖਹਿਰਾ ਨੇ ਦੱਸਿਆ ਕਿ ਨਗਰ ਸੁਧਾਰ ਟਰਸੱਟ ਵਲੋਂ ਵੀ ਇਸ ਹਲਕੇ ਵਿੱਚ ਤੇਜੀ ਨਾਲ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਟਰੱਸਟ ਵਲੋਂ 53 ਕੰਮ ਕੀਤੇ ਜਾ ਰਹੇ ਹਨਜਿਨਾਂ ਵਿਚੋਂ 25 ਪੂਰੇ ਹੋ ਚੁੱਕੇ ਹਨ ਅਤੇ 28 ਕੰਮ 31 ਦਸੰਬਰ ਤੱਕ ਮੁਕੰਮਲ ਹੋ ਜਾਣਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨਾਂ ਵਲੋਂ ਖੁਦ ਪੂਰਬੀ ਹਲਕੇ ਦੇ ਵਿਕਾਸ ਕਾਰਜਾਂ ਲਈ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ।  ਮੀਟਿੰਗ ਦੌਰਾਨ ਨਗਰ ਨਿਗਮ ਦੇ ਐਕਸੀਐਨ ਦਪਿੰਦਰ ਸੰਧੂ ਨੇ ਦੱਸਿਆ ਕਿ ਨਿਗਮ ਵਲੋਂ 60 ਸਿਵਲ ਦੇ ਕੰਮ ਕਰਵਾਏ ਜਾ ਰਹੇ ਹਨਜਿਨਾਂ ਵਿਚੋਂ 11 ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਕੰਮ ਵੀ ਚਲ ਰਹੇ ਹਨਜੋ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ-ਵਿੱਚ ਮੁਕੰਮਲ ਕੀਤੇ ਜਾਣਗੇ।

ਸ: ਸਿੱਧੁ ਨੇ ਸਾਰੇ ਅਧਿਕਾਰੀਆਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾਂ ਹੀ ਕੰਮਾਂ ਵਿੱਚ ਤੇਜੀ ਲਿਆਉਣ ਤਾਂ ਜੋ ਸਾਰੇ ਕੰਮ ਮੁਕੰਮਲ ਹੋ ਸਕਣ।

ਇਸ ਮੀਟਿੰਗ ਵਿੱਚ ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਸ: ਦਮਨਜੀਤ ਸਿੰਘਐਸ.ਡੀ.ਐਮ. ਟੀ ਬੈਨਿਥਐਕਸੀਐਨ ਇੰਦਰਜੀਤ ਸਿੰਘਐਸ.ਸੀ. ਬਿਜਲੀ ਬੋਰਡ ਐਸ ਕੇ ਸ਼ਰਮਾਐਕਸੀਐਨ ਜਾਇਸਵਾਲਡਿਪਟੀ ਈ.ਐਸ.ਏ. ਸ: ਚਰਨਜੀਤ ਸਿੰਘਜਨਰਲ ਮੈਨੇਜਰ ਉਦਯੋਗ ਸ੍ਰੀ ਮਾਨਵਪ੍ਰੀਤ ਸਿੰਘਐਸ.ਸੀ. ਕੁਲਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਕੈਪਸ਼ਨ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹਲਕਾ ਪੂਰਬੀ ਤੋਂ ਵਿਧਾਇਕ ਸ: ਨਵਜੋਤ ਸਿੰਘ ਸਿੱਧੂ ਵਲੋਂ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਨਗਰ ਸੁਧਾਰ ਟਰਸੱਟ ਦੇ ਚੇਅਰਮੈਨ ਸ: ਦਮਨਜੀਤ ਸਿੰਘ ਅਤੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ

Spread the love