ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਤੇ ਟ੍ਰੈਫਿਕ ਪੁਲਸ ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ 

Sorry, this news is not available in your requested language. Please see here.

ਰੂਪਨਗਰ 12 ਅਕਤੂਬਰ 2021
ਅੱਜ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਟਰੈਫਿਕ ਪੁੁਲਿਸ ਵੱਲੋਂ ਸੰਯੁਕਤ ਰੂਪ ਵਿੱਚ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਪੰਜ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਦੋ ਸਕੂਲੀ ਵਾਹਨਾਂ ਦੇ ਚਲਾਨ ਕੀਤੇ ਗਏ।ਇਹ ਜਾਣਕਾਰੀ ਡਾ ਦੀਪਿਕਾ ਮੈਂਬਰ (ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ) ਨੇ ਗੱਲਬਾਤ ਕਰਦਿਆਂ ਦਿੱਤੀ।

ਹੋਰ ਪੜ੍ਹੋ :-ਪਾਰਸ ਹਸਪਤਾਲ ਵੱਲੋਂ ਕੈਂਸਰ ਦੇ ਮਰੀਜ਼ਾਂ ਲਈ ਸਮਰਪਿਤ ਸਿਹਤ ਸੰਭਾਲ ਗਰੁੱਪ ‘ਹੌਂਸਲਾ’ ਦੀ ਸ਼ੁਰੂਆਤ

ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਸਕੂਲਾਂ ਵਿਚ ਪਡ਼੍ਹਦੇ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਤ ਕਰਦੀ ਹੈ ਅਤੇ ਇਸ ਪਾਲਿਸੀ ਨੂੰ ਜ਼ਿਲ੍ਹੇ ਵਿੱਚ ਸਖਤੀ ਨਾਲ ਲਾਗੂ ਕੀਤਾ ਜਾਵੇ। ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਾ ਦੀਪਿਕਾ ਨੇ ਅੱਗੇ ਦੱਸਿਆ ਕਿ ਨਿਯਮਾਂ ਅਨੁਸਾਰ ਸਕੂਲ ਬੱਸਾਂ ਦੇ ਡਰਾਈਵਰਾਂ ਨੂੰ ਬੱਸ ਚਲਾਉਂਦੇ ਸਮੇਂ ਵਰਦੀ ਵਿੱਚ ਹੋਣਾ ਚਾਹੀਦਾ ਹੈ ਜਿਹੜੀਆਂ ਬੱਸਾਂ ਵਿੱਚ ਲੜਕੀਆਂ ਸਫ਼ਰ ਕਰਦੀਆਂ ਹਨ ਉਨ੍ਹਾਂ ਬੱਸਾਂ ਵਿੱਚ ਮਹਿਲਾ ਕੰਡਕਟਰਾਂ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਸਕੂਲੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਬੱਸਾਂ ਚ ਚੜ੍ਹਾਉਣ ਤੇ ਉਤਾਰਨ ਸਮੇਂ ਪੂਰੀ ਸਾਵਧਾਨੀ ਤੋਂ ਕੰਮ ਲਿਆ ਜਾਵੇ ਤਾਂ ਜੋ ਉਨ੍ਹਾਂ ਵੱਲੋਂ ਵਰਤੀ ਗਈ ਅਸਾਵਧਾਨੀ ਨਾਲ ਕਿਸੇ ਬੱਚੇ ਨੂੰ ਕੋਈ ਨੁੁਕਸਾਨ ਨਾ ਹੋ ਸਕੇ। ਬੱਚਿਆਂ ਨੂੰ ਹਮੇਸ਼ਾ ਸੁਰੱਖਿਅਤ ਤਰੀਕੇ ਨਾਲ ਸਫ਼ਰ ਕਰਵਾਇਆ ਜਾਵੇ।
ਇਸ ਮੌਕੇ ਤੇ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵੱਲੋਂ ਵਰਿੰਦਰ ਸਿੰਘ (ਲੀਗਲ ਕੰਮ ਪ੍ਰੋਬੇਸ਼ਨ ਅਫ਼ਸਰ) ਮਨਿੰਦਰ ਕੌਰ, ਗੁਰਦੀਪ ਕੌਰ ਅਤੇ ਟ੍ਰੈਫਿਕ ਪੁੁਲਿਸ ਦੇ ਮੈਂਬਰ ਹਾਜ਼ਰ ਸਨ।
Spread the love