ਸੇਵਾ ਕੇਂਦਰਾਂ ‘ਚ ਖਾਣ ਵਾਲੇ ਪਦਾਰਥਾਂ ਦੀ ਰਾਜਿਸ਼ਟ੍ਰੇਸ਼ਨ ਤੇ ਮੰਡੀ ਬੋਰਡ ਨਾਲ ਸਬੰਧਿਤ ਦੋ ਹੋਰ ਸੇਵਾਂਵਾ ਸ਼ੁਰੂ :ਡਿਪਟੀ ਕਮੀਸ਼ਨਰ ਸੋਨਾਲੀ ਗਿਰੀ

SONALI GIRI
ਸਾਉਣੀ ਦੀ ਫਸਲਾਂ ਦੀ ਕਾਸ਼ਤ ਸਬੰਧੀ ਕਿਸਾਨ 6 ਅਪ੍ਰੈਲ ਨੂੰ ਜਾਗਰੂਕ ਕੈਂਪ ਲਗਾਇਆ ਜਾਵੇਗਾ

Sorry, this news is not available in your requested language. Please see here.

ਰੂਪਨਗਰ, 29 ਸਤੰਬਰ 2021

ਪੰਜਾਬ ਸਰਕਾਰ ਦੇ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਵਲੋਂ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜਟਿਲ ਤਰੀਕੇ ਨਾਲ ਮੁਹਇਆ ਕਰਵਾਉਣ ਦੇ ਉਦੇਸ਼ ਜਿਲ੍ਹੇ ਵਿਚ 23 ਸੇਵਾ ਕੇਂਦਰ ਚੱਲ ਰਹੇ ਹਨ ਇਹਨਾਂ ਸੇਵਾ ਕੇਂਦਰਾਂ ਵਿਚ 334 ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਨ।ਇਹਨਾਂ ਵਿਚ ਹੋਰ ਖਾਣ ਵਾਲੇ ਪਦਾਰਥਾਂ ਦੀ ਰਾਜਿਸ਼ਟ੍ਰੇਸ਼ਨ ਤੇ  ਮੰਡੀ ਬੋਰਡ ਨਾਲ ਸਬੰਧਿਤ ਸੇਵਾਂਵਾ ਦਾ ਵਾਧਾ ਕੀਤਾ ਗਿਆ ਹੈ।

ਹੋਰ ਪੜ੍ਹੋ :-ਕੁਰਸੀ ਲਈ ਪੰਜਾਬ ਅਤੇ ਪੰਜਾਬੀਆਂ ਦੀ ਬੇਇਜ਼ਤੀ ਕਰ ਰਹੇ ਹਨ ਕਾਂਗਰਸੀ:  ਭਗਵੰਤ ਮਾਨ

ਡਿਪਟੀ ਕਮੀਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਪੰਜਾਬ ਸਰਕਾਰ ਵਲੋਂ ਸੇਵਾ ਕੇਂਦਰਾਂ ਵਿਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ ਫੂਡ ਤੇ ਡਰੱਗ ਐਡਮਨਿਸਟ੍ਰੇਸ਼ਨ ਤਹਿਤ ਦੋ ਸੇਵਾਵਾਂ, ਖਾਧ ਪਦਾਰਥਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (ਟਰਨਓਵਰ 12 ਲੱਖ ਰੁਪਏ ਤੋਂ ਘੱਟ) ਤਹਿਤ ਰਜਿਸਟ੍ਰੇਸ਼ਨ ਅਤੇ ਖਾਧ ਪਦਾਰਥਾਂ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ (12 ਲੱਖ ਤੋਂ ਵੱਧ ਦੀ ਟਰਨਓਵਰ) ਦਾ ਲਾਇਸੈਂਸ ਦੀ ਸੇਵਾ ਹੁਣ ਸੇਵਾ ਕੇਂਦਰਾਂ `ਚ ਪ੍ਰਾਪਤ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਸੇਵਾਵਾਂ ਲਈ ਸੇਵਾ ਕੇਂਦਰਾਂ `ਚ 1815 ਰੁਪਏ ਪ੍ਰਤੀ ਸੇਵਾ, ਸੇਵਾ ਫੀਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨੈਕਾਰ, ਲਾਇਸੈਂਸ ਸੇਵਾ ਲਈ ਰਜਿਸਟ੍ਰੇਸ਼ਨ ਵਾਸਤੇ ਹੁਣ ਆਪਣੇ ਨੇੜਲੇ ਸੇਵਾ ਕੇਂਦਰ ਵਿਖੇ ਵੀ ਅਪਲਾਈ ਕਰ ਸਕਣਗੇ।ਪੰਜਾਬ ਮੰਡੀ ਬੋਰਡ ਦੀਆਂ ਧਾਰਾ 10 ਅਧੀਨ ਲਾਇਸੰਸ ਜਾਰੀ ਕਰਨ ਅਤੇ ਲਾਇਸੰਸ ਨਵਿਆਉਣ ਸਬੰਧੀ ਦੋ ਸੇਵਾਵਾਂ ਸੇਵਾ ਕੇਂਦਰ ਤੋਂ ਮੁਹਇਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।ਉਹਨਾਂ ਨੇ ਇਹ ਵੀ ਦਸਿਆ ਕਿ ਲਾਇਸੰਸ ਜਾਰੀ ਕਰਨ ਲਈ 1500/- ਰੂਪਏ ਅਤੇ ਨਵਿਆਉਣ ਲਈ 525/ – ਰੂਪਏ ਸੇਵਾ ਕੇਂਦਰਾਂ ਦੀ ਫੈਸਿਲੀਟੇਸ਼ਨ ਫੀਸ ਹੋਵੇਗੀ। ਇਸ ਮੌਕੇ ਸੇਵਾ ਕੇਂਦਰ ਵਲੋਂ ਕਮਲ ਕੁਮਾਰ ਖੋਸਲਾ ਜਿਲ੍ਹਾ ਤਕਨੀਕੀ ਕੋਆਰਡੀਨੇਟਰ, ਕਮਲਜੀਤ ਸਿੰਘ ਸਹਾਇਕ ਜਿਲ੍ਹਾ ਮੈਨਜਰ ਪੰਜਾਬ ਸੇਵਾ ਕੇਂਦਰ ਰੂਪਨਗਰ ਅਤੇ ਮਾਸਟਰ ਟ੍ਰੇਨਰ ਗੁਰਤੇਜ ਸਿੰਘ ਜੀ ਮੋਜੂਦ ਸਨ।
Spread the love