ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਵੱਲੋਂ ਪਿੰਡ ਝਿਊਰਹੇੜੀ ਦੇ ਟੋਬੇ ਦੇ ਪਾਣੀ ਦੇ ਨਿਕਾਸੀ ਦੇ ਮਾਮਲੇ ਦੇ ਨਿਪਟਾਰੇ ਸਬੰਧੀ ਪਿੰਡ ਦਾ ਦੌਰਾ

ਐਸ.ਸੀ. ਕਮਿਸ਼ਨ
ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਵੱਲੋਂ ਪਿੰਡ ਝਿਊਰਹੇੜੀ ਦੇ ਟੋਬੇ ਦੇ ਪਾਣੀ ਦੇ ਨਿਕਾਸੀ ਦੇ ਮਾਮਲੇ ਦੇ ਨਿਪਟਾਰੇ ਸਬੰਧੀ ਪਿੰਡ ਦਾ ਦੌਰਾ

Sorry, this news is not available in your requested language. Please see here.

ਸਬੰਧਤ ਵਿਭਾਗਾਂ ਨੂੰ ਬਣਦੀ ਕਾਰਵਾਈ ਅਮਲ ਵਿੱਚ ਲਿਆ ਕੇ ਰਿਪੋਰਟ ਹਫਤੇ ਦੇ ਅੰਦਰ ਕਮਿਸ਼ਨ ਅੱਗੇ ਸੌਪਣ ਦੇ ਆਦੇਸ਼
ਐਸ.ਏ.ਐਸ. ਨਗਰ, 17 ਨਵੰਬਰ 2021
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ  ਰਾਜ ਕੁਮਾਰ ਹੰਸ ਨੇ ਅੱਜ ਚੰਡੀਗੜ੍ਹ ਏਅਰਪੋਰਟ ਨੇੜਲੇ ਮੋਹਾਲੀ ਦੇ ਪਿੰਡ ਝਿਊਰਹੇੜੀ ਪੁੱਜਕੇ ਪਿੰਡ ਦੇ ਟੋਬੇ ਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਵਿੱਚ ਸੁਣਵਾਈ ਕਰਕੇ ਮਾਮਲੇ ਸਬੰਧੀ ਬਣਦੀ ਕਾਰਵਾਈ ਕਰਨ ਲਈ ਸਬੰਧਤ ਵਿਭਾਗਾਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਅਤੇ ਕਾਰਵਾਈ ਦੀ ਰਿਪੋਰਟ ਐਸ.ਸੀ. ਕਮਿਸ਼ਨ ਨੂੰ ਸੌਪਣ ਦੀ ਹਦਾਇਤ ਕੀਤੀ ।

ਹੋਰ ਪੜ੍ਹੋ :-ਈ.ਐਸ.ਆਈ. ਯੋਗਦਾਨ ਨੂੰ ਭਰਨ ਤੇ ਜਮ੍ਹਾਂ ਕਰਨ ਲਈ ਸਮਾਂ ਸੀਮਾਂ ‘ਚ ਛੋਟ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇਆਂ ਪੰਜਾਬ ਰਾਜ ਤੇ ਐਸ.ਸੀ. ਕਮਿਸ਼ਨ ਦੇ ਮੈਂਬਰ ਸ੍ਰੀ ਹੰਸ ਨੇ ਦੱਸਿਆ ਕਿ ਪਿੰਡ ਦੀ ਐਸ.ਈ. ਭਾਈਚਾਰੇ ਨਾਲ ਸਬੰਧਤ ਸਰਪੰਚ ਵੱਲੋਂ ਕਮਿਸ਼ਨ ਨੂੰ ਇਹ ਦਰਖਾਸਤ ਮਿਲੀ ਸੀ ਕਿ ਪਿੰਡ  ਦੇ ਟੋਬੇ ਦੇ ਪਾਣੀ ਦੀ ਨਿਕਾਸੀ ਰੁਕੀ ਹੋਈ ਹੈ। ਜਿਸ ਦੇ ਕਾਰਨ ਪਿੰਡ ਵਿੱਚ ਡੇਂਗੂ ,ਡਾਈਰਿਆ ਅਤੇ ਹੋਰ ਦੂਸ਼ਿਤ ਪਾਣੀ ਨਾਲ ਸਬੰਧਤ ਬਿਮਾਰੀਆਂ ਫੈਲ ਸਕਦੀਆਂ ਹਨ।  ਉਨ੍ਹਾਂ ਦੱਸਿਆ ਕਿ ਨਿਕਾਸੀ ਦੇ ਪਾਣੀ ਦਾ ਮਾਮਲਾ ਗਮਾਡਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਹੈ। ਉਨ੍ਹਾਂ ਮੌਕੇ ਤੇ ਜਾ ਕੇ ਜਗ੍ਹਾਂ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ ਇਹ ਟੋਬੇ ਦਾ ਪਾਣੀ ਸੀਚੇਵਾਲ ਮਾਡਲ ਨਾਲ ਟਰੀਟ ਹੋ ਰਿਹਾ ਹੈ, ਪਰੰਤੂ ਓਵਰਫਲੋਅ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਨਿਕਾਸੀ ਗਮਾਡਾ ਤੋਂ ਪ੍ਰਵਾਨਗੀ ਲੈਣ ਉਪਰੰਤ ਸੀਵਰੇਜ਼ ਵਿੱਚ ਸੁਟਿਆ ਜਾਣਾ ਹੈਂ। ਇਸ ਦੇ ਮੱਦੇਨਜ਼ਰ ਮੈਂਬਰ ਐਸ.ਸੀ. ਕਮਿਸ਼ਨ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਨਾਲ ਸਬੰਧ ਜੋ ਵੀ ਕਾਰਵਾਈ ਕਰਨ ਯੋਗ ਹੈ ਉਸ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ ।
ਇਸ ਦੇ ਨਾਲ ਹੀ ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਨੇ ਡੀ.ਡੀ.ਪੀ.ਓ. ਐਸ.ਏ.ਐਸ. ਨਗਰ ਨੂੰ ਕਾਰਵਾਈ ਰਿਪੋਰਟ ਹਫਤੇ ਦੇ ਅੰਦਰ ਅੰਦਰ  ਨਿੱਜੀ ਤੌਰ ਤੇ ਪੇਸ਼ ਹੋ ਕੇ ਕਮਿਸ਼ਨ ਅੱਗੇ ਸੌਪਣ ਦੇ ਆਦੇਸ਼ ਵੀ ਦਿੱਤੇ।
Spread the love