ਐਸ.ਬੀ.ਆਈ ਆਰਸੈਟੀ ਬਰਨਾਲਾ ਦੀ ਨਵਉਸਾਰੀ ਇਮਾਰਤ ਦਾ ਕੀਤਾ ਗਿਆ ਉਦਘਾਟਨ  

ਐਸ.ਬੀ.ਆਈ ਆਰਸੈਟੀ ਬਰਨਾਲਾ
ਐਸ.ਬੀ.ਆਈ ਆਰਸੈਟੀ ਬਰਨਾਲਾ ਦੀ ਨਵਉਸਾਰੀ ਇਮਾਰਤ ਦਾ ਕੀਤਾ ਗਿਆ ਉਦਘਾਟਨ  

Sorry, this news is not available in your requested language. Please see here.

ਬਰਨਾਲਾ, 14 ਦਸੰਬਰ 2021

ਸਟੇਟ ਬੈਂਕ ਆਫ ਇੰਡੀਆ ਅਤੇ ਪੇਂਡੂ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਪਿੰਡ ਖੁੱਡੀ ਕਲਾਂ ਵਿਖੇ ਪੇਂਡੂ ਸਵੈਰੋਜ਼ਗਾਰ ਸਿਖਲਾਈ ਸੰਸਥਾਨ ਦੀ ਨਵਉਸਾਰੀ ਇਮਾਰਤ ਦਾ ਉਦਘਾਟਨ ਮਾਨਯੋਗ ਸ਼੍ਰੀ ਅਨੁਕੂਲ ਭਟਨਾਗਰ (ਚੀਫ਼ ਜਨਰਲ ਮੈਨੇਜਰ, ਐਸ.ਬੀ.ਆਈ ਚੰਡੀਗੜ੍ਹ) ਦੇ ਕਰ ਕਮਲਾਂ ਨਾਲ ਅੱਜ ਹੋਇਆ।

ਹੋਰ ਪੜ੍ਹੋ :-ਤ੍ਰਿਪਤ ਬਾਜਵਾ ਨੇ ਨਵੇਂ ਚੁਣੇ ਗਏ 14 ਮੱਛੀ ਪਾਲਣ ਅਫਸਰਾਂ ਨੂੰ ਨਿਯਕੁਤੀ ਪੱਤਰ ਸੌਂਪੇ

ਸ਼੍ਰੀ ਭਟਨਾਗਰ ਨੇ ਰਿਬਨ ਕੱਟਕੇ ਇਸ ਸਮਾਰੋਹ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜੋਤੀ ਜਗਾਈ ਅਤੇ ਉਦਘਾਟਨ ਪਲੇਟ ਤੋਂ ਪਰਦਾ ਹਟਾਉਣ ਦੀ ਰਸ਼ਮ ਅਦਾ ਕੀਤੀ। ਸ਼੍ਰੀ ਭਟਨਾਗਰ ਅਤੇ ਹੋਰ ਉੱਚ ਬੈਂਕ ਅਧਿਕਾਰੀਆਂ ਨੇ ਆਰਸੈਟੀ ਵਿੱਚ ਬੂਟੇ ਲਗਾਏ। ਇਸ ਤੋਂ ਬਾਅਦ ਉਨ੍ਹਾਂ ਨੇ ਆਏ ਹੋਏ ਸਮੂਹ ਬੈਂਕ ਅਧਿਕਾਰੀਆਂ ਅਤੇ ਆਰਸੈਟੀ ਸਟਾਫ਼ ਨਾਲ ਮਿਲਕੇ ਨਵੀਂ ਉਸਾਰੀ ਬਿਲਡਿੰਗ ਦਾ ਜਾਇਜ਼ਾ ਲਿਆ।

ਉਨ੍ਹਾਂ ਆਰਸੈਟੀ ਬਰਨਾਲਾ ਵੱਲੋਂ ਟ੍ਰੇਨਡ ਕੀਤੇ ਗਏ ਅਤੇ ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬੈਂਕ ਵੱਲੋਂ ਚਲਾਈਆਂ ਜਾ ਰਹੀਆਂ ਲੋਨ ਸੁਵਿਧਾਵਾਂ ਬਾਰੇ ਜਾਣੂ ਕਰਵਾਉਦੇ ਹੋਏ ਉਨ੍ਹਾਂ ਨੂੰ ਜਿੰਦਗੀ ਵਿੱਚ ਸਫ਼ਲਤਾ ਦੀ ਕੂੰਜੀ ਨੂੰ ਕਿਸ ਪ੍ਰਕਾਰ ਹਾਸ਼ਿਲ ਕਰਨਾ ਹੈ ਦੇ ਬਾਰੇ ਦੱਸਿਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।ਅੰਤ ਵਿੱਚ ਸ਼੍ਰੀ ਅਨੁਕੂਲ ਭਟਨਾਗਰ, ਸ਼੍ਰੀ ਅਨਿਲ ਦੀਵਾਨੀ ਅਤੇ ਆਏ ਹੋਏ ਹੋਰਨਾ ਬੈਂਕ ਅਧਿਕਾਰੀਆਂ ਵੱਲੋਂ ਸੀ.ਐਸ.ਪੀ, ਐਸ.ਐਚ.ਜੀ ਅਤੇ ਜੇ.ਐਲ.ਜੀ ਦੇ ਉਮੀਦਵਾਰਾਂ ਨੂੰ ਪ੍ਰਮਾਣਪੱਤਰ ਅਤੇ ਪੁਰਸ਼ਕਾਰ ਵੀ ਵੰਡੇ ਗਏ।

ਇਸ ਮੌਕੇ ਸ਼੍ਰੀ ਅਨਿਲ ਦੀਵਾਨੀ (ਡਿਪਟੀ ਜਨਰਲ ਮੈਨੇਜਰ, ਐਸ.ਬੀ.ਆਈ ਚੰਡੀਗੜ੍ਹ), ਸ਼੍ਰੀ ਬਿਪਨ ਗੁਪਤਾ (ਡਿਪਟੀ ਜਨਰਲ ਮੈਨੇਜਰ, ਐਸ.ਬੀ.ਆਈ ਚੰਡੀਗੜ੍ਹ), ਸ਼੍ਰੀ ਨਿਤੀਸ਼ ਕੁਮਾਰ (ਡਿਪਟੀ ਜਨਰਲ ਮੈਨੇਜਰ, ਐਸ.ਬੀ.ਆਈ ਏ.ਓ ਬਠਿੰਡਾ) ਅਤੇ ਸਟੇਟ ਬੈਂਕ ਦੇ ਹੋਰ ਉੱਚ ਅਧਿਕਾਰੀ ਵੀ ਸ਼ਾਮਿਲ ਹੋਏ। ਸ਼੍ਰੀ ਧਰਮਪਾਲ  ਬਾਂਸਲ (ਡਾਇਰੈਕਟਰ, ਐਸ.ਬੀ.ਆਈ ਆਰਸੈਟੀ, ਬਰਨਾਲਾ) ਨੇ ਆਏ ਹੋਏ ਸਮੂਹ ਬੈਂਕ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਇਸ ਸਮਾਰੋਹ ਵਿੱਚ ਸ਼੍ਰੀ ਪ੍ਰਵੀਨ ਕੁਮਾਰ ਨਾਗਪਾਲ (ਏ.ਜੀ.ਐਮ, ਐਸ.ਬੀ.ਆਈ ਚੰਡੀਗੜ੍ਹ) ਅਤੇ ਸ਼੍ਰੀ ਅਭਿਨੈ ਕੁਮਾਰ ਪਾਠਕ (ਆਰ.ਐਮ, ਐਸ.ਬੀ.ਆਈ ਆਰ.ਬੀ.ਓ4, ਬਰਨਾਲਾ) ਵੀ ਸ਼ਾਮਿਲ ਹੋਏ।

Spread the love