ਜ਼ਿਲ੍ਹੇ ਦੇ ਸੇਵਾ ਕੇਂਦਰਾਂ ਤੋਂ ਹੁਣ ਮਿਲਣਗੀਆਂ ਤਕਨੀਕੀ ਸਿੱਖਿਆ ਨਾਲ ਸਬੰਧਿਤ 20 ਨਵੀਂਆਂ ਸੇਵਾਵਾਂ-ਡਿਪਟੀ ਕਮਿਸ਼ਨਰ

Sewa Kendra
ਸੇਵਾ ਕੇਂਦਰਾਂ ਦਾ ਸਮਾਂ ਬਦਲ ਕੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ ਕੀਤਾ : ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਪਟਿਆਲਾ, 30 ਅਕਤੂਬਰ 2021

ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ‘ਚ  ਤਕਨੀਕੀ  ਸਿੱਖਿਆ ਨਾਲ ਸਬੰਧਤ 20 ਨਵੀਂਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਸੇਵਾਵਾਂ ਦਾ ਲਾਭ ਨਿਰਧਾਰਿਤ ਸੇਵਾ ਫ਼ੀਸ ਦੇਕੇ 01 ਨਵੰਬਰ 2021 ਤੋਂ ਲਿਆ ਜਾ ਸਕੇਗਾ।

ਹੋਰ ਪੜ੍ਹੋ :-ਪੰਜਾਬ ਸਰਕਾਰ ਵੱਲੋਂ 10 ਫ਼ੀਸਦੀ ਹਿੱਸਾ ਨਰਮਾ ਚੁਗਣ ਵਾਲੇ ਮਜ਼ਦੂਰਾਂ ਨੂੰ ਦੇਣ ਦਾ ਫੈਸਲਾ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਵਿਭਾਗ ਨਾਲ ਸਬੰਧਿਤ ਜਿਵੇਂ ਕਿ ਬੈਕਲਾਗ ਸਰਟੀਫਿਕੇਟ, ਬੋਨਾਫਾਈਡ ਸਰਟੀਫਿਕੇਟ, ਟ੍ਰਾਂਸਕ੍ਰਿਪਟ ਅਤੇ ਸਾਰੇ ਡੀ.ਐਮ.ਸੀ ਅਤੇ ਡਿਗਰੀ ਸਬੰਧੀ, ਡੁਪਲੀਕੇਟ ਮਾਈਗਰੇਸ਼ਨ ਸਰਟੀਫਿਕੇਟ ਸਬੰਧੀ, ਡੁਪਲੀਕੇਟ ਡੀ.ਐਮ.ਸੀ ਸਬੰਧੀ, ਡੁਪਲੀਕੇਟ ਡਿਗਰੀ ਸਬੰਧੀ,  ਤਸਦੀਕਸ਼ੁਦਾ ਡੀ.ਐਮ.ਸੀ ਤੇ ਡਿੱਗਰੀ ਸਬੰਧੀ, ਐਪਲੀਕੇਸ਼ਨ ਟਰਾਂਸਕ੍ਰਿਪਟ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨਾਲ ਸਬੰਧਿਤ ਡੁਪਲੀਕੇਟ ਸਰਟੀਫਿਕੇਟ, ਸਰਟੀਫਿਕੇਟ ਦੀ ਤਰੁੱਟੀ ਸਬੰਧੀ, ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ, ਇਸ਼ੂ ਆਫ਼ ਆਫੀਸ਼ੀਅਲ ਟ੍ਰਾਂਸਕ੍ਰਿਪਟ, ਡੀ.ਐਮ.ਸੀ ਜਾਰੀ ਕਰਵਾਉਣ ਸਬੰਧੀ, ਯੋਗਤਾ ਸਰਟੀਫਿਕੇਟਾਂ ਦੀ ਤਸਦੀਕ ਸਬੰਧੀ, ਨਤੀਜੇ ਅਤੇ ਰੀਵੈਲੂਯਏਸ਼ਨ ਸਬੰਧੀ, ਡੀ.ਐਮ.ਸੀ./ਡਿੱਗਰੀ ਤਸਦੀਕ ਸਬੰਧੀ, ਮਾਈਗਰੇਸ਼ਨ ਸਰਟੀਫਿਕੇਟ ਅਤੇ ਪ੍ਰੋਵੇਜ਼ਨਲ ਡਿੱਗਰੀ ਆਦਿ ਵਰਗੀਆ ਸੁਵਿਧਾਵਾਂ ਹੁਣ ਸੇਵਾ ਕੇਂਦਰਾਂ ਤੋਂ ਮਿਲ ਸਕਣਗੀਆਂ।

Spread the love