ਪਿੰਡ ਮੌਜਪੁਰ, ਬੈਰੋਪੁਰ, ਭਾਗੋਮਾਜਰਾ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਨਾਲ ਸਬੰਧਤ ਕੰਮ
ਐਸ.ਏ.ਐਸ. ਨਗਰ, 18 ਨਵੰਬਰ 2021
ਪੰਜਾਬ ਦੇ ਪਿੰਡਾਂ ਦੀ ਨਕਸ਼ ਨੁਹਾਰ ਸੁਧਾਰਨ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਕਈ ਯੋਜਨਾਵਾਂ ਤੇ ਅਮਲ ਕੀਤਾ ਜਾ ਰਿਹਾ ਹੈ। ਸਮਾਰਟ ਵਿਲੇਜ਼ ਕੈਂਪੇਨ ਤਹਿਤ ਰਾਜ ਦੇ ਸਾਰੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਾਉਣ ਅਤੇ ਪਿੰਡਾਂ ਵਿੱਚ ਬੁਨਿਆਂਦੀ ਢਾਂਚੇ ਦੀ ਉਸਾਰੀ ਲਈ ਮਨਰੇਗਾ ਸਕੀਮ ਤਹਿਤ ਵੱਖ ਵੱਖ ਕੰਮ ਕਰਵਾਏ ਜਾ ਰਹੇ ਹਨ।
ਹੋਰ ਪੜ੍ਹੋ :-ਪਲਾਸਟਿਕ ਬੈਗ ‘ਤੇ ਰੋਕ ਲਗਾਉਣਾ ਵਾਤਾਵਰਣ ਦੇ ਬਚਾਅ ਲਈ ਜਰੂਰੀ-ਡਾ. ਰਾਜਿੰਦਰ ਅਰੋੜਾ
ਇਨ੍ਹਾਂ ਕੰਮਾਂ ਵਿੱਚ ਰਸਤਿਆਂ ਦੀ ਉਸਾਰੀ , ਸਕੂਲਾਂ ਅਤੇ ਆਂਗਨਵਾੜੀਆਂ ਦੀ ਬਿਲਡਿੰਗ ਵਿੱਚ ਵਾਧਾ ਕਰਨਾ, ਵਾਟਰ ਹਾਰਵੈਸਟਿੰਗ, ਪਲਾਂਟੇਸ਼ਨ ਅਤੇ ਪਾਰਕਾਂ ਦੀ ਉਸਾਰੀ ਆਦਿ ਸ਼ਾਮਲ ਹਨ। ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਬਰਮਾਂ (ਸੜਕਾਂ ਦੇ ਕਿਨਾਰੇ) ਦੀ ਸਾਂਭ ਸੰਭਾਲ ਦੇ ਕੰਮ ਵੀ ਮਨਰੇਗਾ ਤਹਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਨਾਲ ਨਾ ਕੇਵਲ ਕਾਮਿਆਂ ਨੂੰ ਰੋਜ਼ਗਾਰ ਮਿਲਦਾ ਹੈ, ਸਗੋਂ ਸੜਕਾਂ ਦੀ ਸੁੰਦਰਤਾਂ ਵਿੱਚ ਵੀ ਵਾਧਾ ਹੁੰਦਾ ਹੈ।
ਜ਼ਿਲ੍ਹਾ ਮੁਹਾਲ ਵਿੱਚ ਕਰਵਾਏ ਜਾ ਰਹੇ ਮਨਰੇਗਾ ਤਹਿਤ ਵਿਕਾਸ ਕਾਰਜ਼ਾਂ ਦਾ ਨਿਰੀਖਣ ਅੱਜ ਅਵਤਾਰ ਸਿੰਘ ਭੁੱਲਰ ਜੁਆਇੰਟ ਡਾਇਰੈਕਟ ਪੇਂਡੂ ਵਿਕਾਸ ਵਲੋਂ ਕੀਤਾ ਗਿਆ। ਪਿੰਡਾਂ ਦੀਆਂ ਸੜਕਾਂ ਦੇ ਬਰਮਾਂ ਦੀ ਮਨੈਜਮੇਂਟ ਦੇ ਕੰਮਾਂ ਦਾ ਜ਼ਾਇਜਾ ਲੈਣ ਸਮੇਂ ਉਨ੍ਹਾਂ ਨਾਲ ਸ੍ਰੀ ਹਿਤੇਨ ਕਪਿਲਾ ਬੀ.ਡੀ.ਪੀ.ਓ. ਮੋਹਾਲੀ, ਦਿਨੇਸ਼ ਕੁਮਾਰ ਟੈਕਨੀਕਲ ਅਸਿਸਟੈਂਟ , ਮਨਿਜਿੰਦਰ ਕੌਰ ਏ.ਪੀ.ਓ. ਮਨਰੇਗਾ ਅਤੇ ਅਮਰਿੰਦਰ ਸਿੰਘ ਜੀ.ਆਰ.ਐਸ. ਸ਼ਾਮਲ ਸਨ। ਪਿੰਡ ਬੈਰੋਂਪੁਰ , ਭਾਗੋਮਾਜਰਾ ਅਤੇ ਮੌਜਪੁਰ ਵਿੱਚ ਚਲ ਰਹੇ ਵਿਕਾਸ ਕਾਰਜਾਂ ਤੇ ਸ. ਭੁੱਲਰ ਵੱਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਉਨ੍ਹਾਂ ਵੱਲੋਂ ਸਮਾਰਟ ਵਿਲੇਜ਼ ਕੈਂਪੇਨ ਤਹਿਤ ਕਰਵਾਏ ਜਾ ਰਹੇ ਕੰਮਾਂ ਵਿੱਚ ਗੁਣਵੱਤਾ ਦਾ ਵਿਸ਼ੇਸ ਧਿਆਨ ਰੱਖਣ ਦੀ ਹਦਾਇਤ ਵੀ ਕੀਤੀ ਗਈ।