ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਨਰਮੇ ਦੀਆਂ ਛਟੀਆਂ ਤੋਂ ਫੁੱਲ ਡੋਡੀਆਂ, ਪੱਤੇ, ਟੀਂਡੇ ਸਾੜ ਕੇ ਖਤਮ ਕਰਨੇ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ

ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਨਰਮੇ ਦੀਆਂ ਛਟੀਆਂ ਤੋਂ ਫੁੱਲ ਡੋਡੀਆਂ, ਪੱਤੇ, ਟੀਂਡੇ ਸਾੜ ਕੇ ਖਤਮ ਕਰਨੇ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ
ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਨਰਮੇ ਦੀਆਂ ਛਟੀਆਂ ਤੋਂ ਫੁੱਲ ਡੋਡੀਆਂ, ਪੱਤੇ, ਟੀਂਡੇ ਸਾੜ ਕੇ ਖਤਮ ਕਰਨੇ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ

Sorry, this news is not available in your requested language. Please see here.

ਫਾਜ਼ਿਲਕਾ, 3 ਫਰਵਰੀ 2022

ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਡਾ. ਰੇਸ਼ਮ ਸਿੰਘ ਨੇ ਦੱਸਿਆ ਕਿ ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਨਰਮੇ ਦੀਆਂ ਛਟੀਆਂ ਤੋਂ ਫੁੱਲ ਡੋਡੀਆਂ, ਪੱਤੇ, ਟੀਂਡੇ ਸਾੜ ਕੇ ਖਤਮ ਕਰਨੇ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ  ਕਿਸਾਨ ਵੀਰਾਂ ਦੀ ਮਿਹਨਤ ਸਦਕਾ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫਸਲ ਦੀ ਪੈਦਾਵਾਰ ਅਤੇ ਝਾੜ ਬਹੁਤ ਵਧੀਆ ਰਿਹਾ ਹੈ। ਸਾਉਣੀ 2021 ਦੌਰਾਨ ਮਾਲਵਾ ਖੇਤਰ (ਬਠਿੰਡਾਂ, ਮਾਨਸਾ) ਵਿਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿੱਚ ਆਇਆ ਸੀ, ਪਰੰੰਤੂ ਫਾਜਿਲਕਾ ਵਿੱਚ ਸਤੰਬਰ ਅਖੀਰ ਵਿੱਚ ਬਰਸਾਤਾਂ ਤੋ ਬਾਅਦ ਕਿੱਤੇ ਕਿੱਤੇ ਇਹ ਹਮਲਾ ਦੇਖਣ ਵਿੱਚ ਮਿਲਿਆ ਪਰ ਆਰਥਿਕ ਕਗਾਰ ਤੋ ਘੱਟ ਸੀ।

ਹੋਰ ਪੜ੍ਹੋ :-ਵੱਧ ਤੋਂ ਵੱਧ ਵੈਕਸੀਨੇਸ਼ਨ ਤੇ ਸੈਂਪਲਿੰਗ ਵਿੱਚ ਸਹਿਯੋਗ ਦੇਣ ਲੋਕ- ਡਾ ਤੇਜਵੰਤ ਸਿੰਘ ਢਿੱਲੋਂ

ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਾਜਿਲਕਾ ਵੱਲੋ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਪਾਸੋ ਪ੍ਰਾਪਤ ਹਦਾਇਤਾਂ ਮੁਤਾਬਿਕ ਜਿੱਥੇ ਕਿੱਤੇ ਵੀ ਆਪ ਵੱਲੋ ਨਰਮੇ ਦੀਆਂ ਛਿਟੀਆਂ ਸਟੋਰ ਕੀਤੀਆਂ ਗਈਆਂ ਹਨ ਉਹਨਾਂ ਨੂੰ ਚੰਗੀ ਤਰਾਂ੍ਹ ਝਾੜ ਕੇ ਫੁੱਲ ਡੋਡੀਆਂ, ਪੱਤੇ, ਟੀਂਡੇ ਆਦਿ ਸਾੜ ਕੇ ਖਤਮ ਕਰ ਦਿੱਤੇ ਜਾਣ ਜਾਂ ਮਿੱਟੀ ਵੀ ਦਬਾ ਦਿੱਤੇ ਜਾਣ ਅਤੇ ਛਿਟੀਆਂ ਫਰਵਰੀ ਅੰਤ ਤੱਕ ਬਾਲਣ ਦੇ ਤੌਰ ਤੇ ਵਰਤ ਕੇ ਖਤਮ ਕਰ ਲਈਆਂ ਜਾਣ ਤਾਂ ਜੋ ਸਾਉਣੀ 2022 ਦੌਰਾਨ ਨਰਮੇ ਦੀ ਫਸਲ ਨੂੰ ਗੁਲਾਬੀ ਸੰੁਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦਾ ਲਾਰਵਾ/ਪਿਉਪਾ ਨਰਮੇ ਦੀਆਂ ਛਿਟੀਆਂ ਨਾਲ ਲੱਗੇ ਟੀਡਿਆਂ,ਫੁੱਲ ਡੋਡੀਆਂ ਆਦਿ ਵਿੱਚ ਐਕਟਿਵ ਰਹਿੰਦਾ ਹੈ ਅਤੇ ਤਾਪਮਾਨ ਵਧਣ ਤੇ ਪੰਤਗਾ ਬਣਕੇ ਨਰਮੇ ਦੀ ਫਸਲ ਤੇ ਹਮਲਾ ਕਰਦਾ ਹੈ।ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਫਰਵਰੀ ਅੰਤ ਤੱਕ ਛਿਟੀਆਂ ਨੂੰ ਚੰਗੀ ਤਰਾਂ੍ਹ ਝਾੜ ਕੇ ਫੁੱਲ ਡੋਡੀਆਂ, ਪੱਤੇ, ਟੀਂਡੇ ਆਦਿ ਖਤਮ ਕਰ ਦਿੱਤੇ ਜਾਣ ਅਤੇ ਛਿਟੀਆਂ ਦੀ ਵਰਤੋ ਕਰ ਲਈ ਜਾਵੇ। ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਸਬੰਧੀ ਸਾਰੇ ਨਰਮੇ ਵਾਲੇ ਪਿੰਡਾਂ ਵਿੱਚ ਵਿਭਾਗ ਵੱਲੋ ਕੈਪ ਵੀ ਲਗਾਏ ਜਾ ਰਹੇ ਹਨ ।

ਉਨ੍ਹਾਂ ਕਿਸਾਨ ਵੀਰਾਂ ਨੂੰ ਇਹ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਪੰਰਕ ਵਿੱਚ ਰਹਿਣ ਤਾਂ ਜੋ ਇਸ ਵਾਰ ਵੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕੇ।