ਐਸ ਐਸ ਪੀ ਸੰਦੀਪ ਗਰਗ ਨੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਰਵਾਈ ਕਰਨ ਦੇ ਦਿੱਤੇ ਆਦੇਸ਼

_SSP Dr. Sandeep Kumar Garg (2)
ਐਸ ਐਸ ਪੀ ਸੰਦੀਪ ਗਰਗ ਨੇ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਰਵਾਈ ਕਰਨ ਦੇ ਦਿੱਤੇ ਆਦੇਸ਼

Sorry, this news is not available in your requested language. Please see here.

ਡੀ ਐਸ ਪੀ ਆਪਣੇ ਇਲਾਕਿਆਂ ਵਿਚ ਨਿੱਜੀ ਤੌਰ ਉੱਤੇ ਕਰਨ ਮਾਈਨਿੰਗ ਵਾਲਿਆਂ ਥਾਵਾਂ ਦੀ ਨਿਗਰਾਨੀ
ਪੁਲਿਸ ਅਫਸਰ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਉੱਤੇ ਤੁਰੰਤ ਕਰਵਾਈ ਕਰਨ
ਰੂਪਨਗਰ, ,7 ਅਪ੍ਰੈਲ 2022
ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਜੜੋਂ ਖਤਮ ਕਰਨ ਦੇ ਮੰਤਵ ਨਾਲ ਅੱਜ ਮਿੰਨੀ ਸਕਤਰੇਤ ਦੇ ਕਮੇਟੀ ਰੂਮ ਵਿਚ ਉੱਚ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਐਸ ਐਸ ਪੀ ਡਾਕਟਰ ਸੰਦੀਪ ਕੁਮਾਰ ਗਰਗ ਨੇ ਡੀ ਐਸ ਪੀਜ਼ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਨਾਲ ਵਾਲਿਆਂ ਵਿਰੁੱਧ ਸਖ਼ਤੀ ਨਾਲ ਕਰਵਾਈ ਕੀਤੀ ਜਾਵੇ ਅਤੇ ਇਸ ਮੁਹਿੰਮ ਤਹਿਤ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ।

ਹੋਰ ਪੜ੍ਹੋ :-ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 8ਵੀਂ ਟਰਮ-2 ਦੀਆਂ ਪ੍ਰੀਖਿਆਵਾਂ ਸ਼ੁਰੂ

ਡਾਕਟਰ ਗਰਗ ਨੇ ਕਿਹਾ ਕਿ ਡੀ ਐਸ ਪੀਜ਼ ਆਪ ਨਿੱਜੀ ਤੌਰ ਤੇ ਮਾਈਨਿੰਗ ਅਤੇ ਡੀ-ਸਿਲਟਿੰਗ ਵਾਲੀਆਂ ਥਾਵਾਂ ‘ਤੇ ਜਾ ਕੇ ਚੈਕਿੰਗ ਕਰਨ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਨੂੰ ਜੜੋਂ ਖਤਮ ਕਰਨ ਲਈ ਸਾਰੇ ਵਿਭਾਗਾਂ ਨੂੰ ਸੰਯੁਕਤ ਰੂਪ ਵਿੱਚ ਕੰਮ ਕਰਨਾ ਅਤਿ ਜਰੂਰੀ ਹੈ ਜਿਸ ਲਈ ਇਹ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਤਿਆਰ ਕੀਤੀ ਗਈ ਨੀਤੀ ਤਹਿਤ ਸਬੰਧਤ ਪੁਲਿਸ ਅਧਿਕਾਰੀ ਕੰਮ ਕਰਨ ਅਤੇ ਕਿਸੇ ਵੀ ਪੱਧਰ ਉਤੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਨਾ ਹੋਣ ਦੇਣ।
ਐਸ ਐਸ ਪੀ ਨੇ ਮੀਟਿੰਗ ਵਿੱਚ ਹਾਜ਼ਰ ਮਾਈਨਿੰਗ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਲਦ ਮਾਈਨਿੰਗ ਅਤੇ ਡੀ-ਸਿਲਟਿੰਗ ਵਾਲਿਆਂ ਥਾਵਾਂ ਦੀ ਨਿਸ਼ਾਨਦੇਹੀ ਕਰਨ ਅਤੇ ਜਿਸਦੀ ਜਾਣਕਾਰੀ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਮਾਈਨਿੰਗ ਕਰਨ ਦੀ ਪ੍ਰਕਿਰਿਆ ਦੇ ਨਿਰਧਾਰਿਤ ਸਮੇਂ ਦੌਰਾਨ ਹੀ ਮਾਈਨਿੰਗ ਕੀਤੀ ਜਾਵੇ ਅਤੇ ਇਸੇ ਤਰ੍ਹਾਂ ਹੀ ਡੀ-ਸਿਲਟਿੰਗ ਕਰਨ ਸਮੇਂ ਵੀ ਇਸ ਦਾ ਧਿਆਨ ਰੱਖਿਆ ਜਾਵੇ। ਜੇਕਰ ਨਿਰਧਾਰਿਤ ਸਮੇਂ ਦੀ ਕੋਈ ਉਲੰਘਣਾ ਕਰਦਾ ਪਾਇਆ ਜਾਂਦਾ ਤਾਂ ਪੁਲਿਸ ਵਿਭਾਗ ਉਸ ਖਿਲਾਫ ਮੌਕੇ ਉੱਤੇ ਕਾਰਵਾਈ ਕਰੇਗੀ ਅਤੇ ਮਸ਼ੀਨਿਰੀ ਨੁੰਜਬਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਰੂਪਨਗਰ ਪੁਲਸ ਦੀ ਸਖਤੀ ਨਾਲ ਕਾਫੀ ਹੱਦ ਤੱਕ ਨਜ਼ਾਇਜ਼ ਮਾਈਨਿੰਗ ਰੁਕੀ ਹੈ ਪਰ ਇਸ ਨੂੰ ਮੁਕੰਮਲ ਤੌਰ ਉੱਤੇ ਰੋਕਣ ਲਈ ਨਿਸ਼ਾਨਦੇਹੀ ਦੀ ਪ੍ਰਕਿਰਿਆ ਨੂੰ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਾਈਨਿੰਗ ਵਿਭਾਗ ਦੇ ਐਸ.ਡੀ.ਓਜ਼ ਦੀ ਜ਼ਿੰਮੇਵਾਰੀ ਹੈ ਕਿ ਉਹ ਸਬੰਧਿਤ ਐਸ.ਡੀ.ਐਮ ਅਤੇ ਡੀ.ਐਸ.ਪੀ. ਨੂੰ ਕਾਨੂੰਨੀ ਮਾਈਨਿੰਗ ਵਾਲੀਆਂ ਥਾਵਾਂ ਦੀ ਜਾਣਕਾਰੀ ਦੇਣ ਤਾਂ ਜੋ ਉਨ੍ਹਾਂ ਨੂੰ ਤੁਰੰਤ ਪਤਾ ਲੱਗ ਸਕੇ ਗੈਰ ਕਾਨੂੰਨੀ ਮਾਈਨਿੰਗ ਕਿੱਥੇ ਹੋ ਰਹੀ ਹੈ।
ਡਾਕਟਰ ਗਰਗ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਕੋਲ ਕਿਸੇ ਸਮੇਂ ਵੀ ਗੈਰ ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਖਿਲਾਫ ਬਿਨਾਂ ਦੇਰੀ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਫਸਰ ਵੱਲੋਂ ਸ਼ਿਕਾਇਤ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਤਾਂ ਉਸ ਖਿਲਾਫ ਬਣਦੀ ਵਿਭਾਗੀ ਕੀਤੀ ਜਾਵੇਗੀ ਜਿਸ ਲਈ ਸਾਰੇ ਪੁਲਿਸ ਅਫਸਰ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ।
ਉਨ੍ਹਾਂ ਕਿਹਾ ਕਿ ਓਵਰ ਲੋਡਿੰਗ ਵਾਲੇ ਵਾਹਨਾਂ ਉੱਤੇ ਵੀ ਕਾਰਵਾਈ ਕੀਤੀ ਜਾਵੇ ਅਤੇ ਇਸ ਮੁਹਿੰਮ ਤਹਿਤ ਸਭ ਨੂੰ ਇਕ ਨਜ਼ਰ ਨਾਲ ਹੀ ਦੇਖਿਆ ਜਾਵੇ ਤਾਂ ਜੋ ਪਾਰਦਰਸ਼ਿਤਾ ਢੰਗ ਨਾਲ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਯਕੀਨੀ ਕੀਤਾ ਜਾ ਸਕੇ ਜੋ ਸਾਡਾ ਸਾਰਿਆਂ ਟੀਚਾ ਹੈ।
Spread the love