ਸਰਕਾਰੀ ਨੋਕਰੀਆਂ ਦੀ ਤਿਆਰੀ ਲਈ ਮੁਫ਼ਤ ਆਨਲਾਈਨ ਕੋਚਿੰਗ ਸ਼ੁਰੂ    

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਅੰਮ੍ਰਿਤਸਰ 1 ਅਕਤੂਬਰ 2021

ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਹਿਤ ਬੇਰੋਜ਼ਗਾਰ ਨੋਜਵਾਨਾ ਨੂੰ ਸਰਕਾਰੀ ਨੋਕਰੀਆਂ ਦੇ ਮੁਕਾਬਲੇ ਦੀ ਪ੍ਰੀਖਿਆਵਾਂ ਲਈ ਮੁਫਤ ਆਨ-ਲਾਈਨ ਕੋਚਿੰਗ ਮੁਹਇਆ ਕਰਵਾਉਣ ਲਈ ਸ਼ੁਰੂਆਤ ਹੋ ਚੁੱਕੀ ਹੈ

ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋ UPSC,PPSC,RRB,PSSSB,PO CLERICAL,BANKING,SSC ਅਤੇ ਹੋਰਨਂਾ ਵਿਭਾਗੀ ਪ੍ਰੀਖਿਆਵਾਂ ਲਈ ਮੁਫਤ ਆਨ-ਲਾਈਨ ਕੋਚਿੰਗ ਦੇਣ ਦਾ ਫੈਸਲਾ ਲਿਆ ਗਿਆ ਹੈ। ਕਲਰਕਾਂ ਦੇ ਬੈਚ ਲਈ ਰਜਿਸਟਰ ਕਰਨ ਲਈ ਉਮੀਦਵਾਰਾਂ ਦੀ ਯੋਗਤਾ ਘੱਟੋ ਘੱਟ ਗ੍ਰੇਜੁਏਸ਼ਨ ਹੋਣੀ ਜਰੂਰੀ ਹੈ। ਇਸ ਲਈ ਵੱਧ ਤੋ ਵੱਧ ਪਾ੍ਰਰਥੀ ਪਹਿਲੇ ਬੈਚ ਲਈ ਰਜਿਸਟ੍ਰਸ਼ਨ ਕਰਕੇ ਇਸ ਮੁਫਤ ਕੋਚਿੰਗ ਦਾ ਲਾਹਾ ਲੈ ਸਕਦੇ ਹਨ।

ਹੋਰ ਪੜ੍ਹੋ :-“ਨਵਜੋਤ ਸਿੰਘ ਸਿੱਧੂ ਸੰਵਿਧਾਨਕ ਅਧਿਕਾਰਾਂ ਦੀ ਇੱਜ਼ਤ ਨਾਲ ਖੇਡ ਰਹੇ ਹਨ” — ਕੈਂਥ

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਹੇਠ ਲਿਖੇ https:www.eduzphere.com/freegovtexams ਲਿੰਕ ਤੇ ਅਪਲਾਈ ਕਰ ਸਕਦੇ ਹਨ। ਕਿਸੇ ਵੀ ਤਰਾਂ ਦੇ ਗ੍ਰੇਜੁਏਸ਼ਨ ਪ੍ਰਾਰਥੀ ਜੇਕਰ ਕਿਸੇ ਹੋਰ ਸਰਕਾਰੀ ਨੋਕਰੀ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ। ਉਹ ਵੀ ਇਸ https:www.eduzphere.com/freegovtexams ਲਿੰਕ ਤੇ ਆਪਣੇ ਆਪ ਨੂੰ ਅਪਲਾਈ ਕਰ ਸਕਦੇ ਹੋਜਿਹੜੇ ਪ੍ਰਾਰਥੀ ਆਪਣੇ ਆਪ ਨੂੰ ਇਸ ਲਿੰਕ ਤੇ ਰਜਿਸਟਰ ਕਰ ਚੁੱਕੇ ਹਨ,ਉਹ ਬੈਚ ਮੁਤਾਬਿਕ ਸਕਰਿਨਿੰਗ ਟੈਸਟ ਕਲੀਅਰ ਕਰਕੇ ਕਲਾਸਾਂ ਦੀ ਸ਼ੁਰੂਆਤ ਕਰ ਸਕਦੇ ਹਨ।  

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਣਬੀਰ ਸਿੰਘ ਮੁੱਧਲ ਨੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਹਨਾਂ ਮੁਫਤ  ਆਨ-ਲਾਈਨ ਕੋੋਚਿੰਗ ਦਾ ਵੱਧ ਤੋ ਵੱਧ ਲਾਭ ਓੁਠਾਈਆ ਜਾਵੇਤਾਂ ਜੋ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ  ਦਾ ਸੁਪਣਾ ਸਾਕਾਰ ਹੋ ਸਕੇ।

ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਅੰਮ੍ਰਿਤਸਰ ਦੇ ਕੈਰੀਅਰ ਕੌਂਸਲਰ ਸ਼੍ਰੀ ਗੋਰਵ ਕੁਮਾਰ ਅਤੇ ਮੋਬਾਇਲ ਨੰਬਰ-99157-89068 ਨਾਲ ਰਾਬਤਾ ਕੀਤਾ ਜਾ ਸਕਦਾ ਹੈ।

Spread the love