ਯੂਨੀਅਨ ਵਲੋਂ ਜ਼ਿਲ੍ਹਾ ਲਏ ਗਏ ਫੈਸਲੇ ਅਨੁਸਾਰ ਖਜਾਨਾ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਸਰਕਾਰ ਖਿਲਾਫ਼ ਕੀਤੀ ਗਈ ਨਾਅਰੇਬਾਜ਼ੀ
ਸੂਬਾ ਪੱਧਰੀ ਹੜਤਾਲ 19ਵੇਂ ਦਿਨ `ਚ ਸ਼ਾਮਿਲ
ਨਵਾਂਸ਼ਹਿਰ, 26 ਅਕਤੂਬਰ 2021
ਮਾਨਯੋਗ ਸੂਬਾ ਕਮੇਟੀ ਪੀ ਐਸ ਐਮ ਐਸ ਯੂ ਵੱਲੋਂ ਲਏ ਗਏ ਫੈਸਲੇ ਅਨੁਸਾਰ ਮਿਤੀ 08.10.2021 ਤੋਂ 31.10.2021 ਤੱਕ ਕਲਮ ਛੋੜ, ਕੰਪਿਊਟਰ ਬੰਦ, ਆਨ ਲਾਈਨ ਕੰਮ ਬੰਦ ਕੀਤਾ ਗਿਆ ਜਿਸ ਦੇ ਮੱਦੇਨਜਰ ਅਜੇ ਸਿੱਧੂ ਦੀ ਪ੍ਰਧਾਨਗੀ ਹੇਠ ਅੱਜ ਤੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਪ੍ਰਧਾਨਾਂ, ਜਨਰਲ ਸਕੱਤਰ ਅਤੇ ਸਮੂਹ ਸਾਥੀਆਂ ਵਲੋਂ ਸੂਬਾ ਪੀ ਐਸ ਐਮ ਐਸ ਯੂ ਦੇ ਲਏ ਗਏ ਫੈਸਲੇ ਨੂੰ ਪੂਰਨ ਰੂਪ ਵਿੱਚ ਲਾਗੂ ਕਰਦੇ ਹੋਏ ਅੱਜ ਸਵੇਰੇ 12.00 ਵਜੇ ਦਫਤਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਕਠੇ ਹੋ ਕੇ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ਸਮੂਹ ਵਿਭਾਗਾਂ ਵੱਲੋਂ ਅਤੇ ਦਫਤਰ ਡਿਪਟੀ ਕਮਿਸ਼ਨਰ ਦੇ ਮਨਿਸਟੀਰੀਅਲ ਕਾਮਿਆਂ ਵਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾਵੇ ਗਿਆ। ਇਸ ਮੌਕੇ ਸੁਰਜੀਤ ਸਿੰਘ ਵਲੋਂ ਮੰਚ ਸੰਚਾਲਨ ਕੀਤਾ ਗਿਆ।
ਹੋਰ ਪੜ੍ਹੋ :-ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਅੱਗੇ ਆਉਣ ਦਾ ਸੱਦਾ
ਇਸ ਮੌਕੇ `ਤੇ ਵੱਖ -ਵੱਖ ਵਿਭਾਗਾਂ ਤੋਂ ਆਏ ਯੂਨੀਅਨ ਦੇ ਮੈਂਬਰਾਂ ਵਲੋਂ ਸੰਬੋਧਨ ਕੀਤਾ ਗਿਆ ਜਿਸ ਵਿੱਚ ਤੇਜਿੰਦਰ ਸਿੰਘ ਸੁਪਰਡੈਂਟ, ਭੁਪਿੰਦਰ ਸਿੰਘ ਐਜੂਕੇਸ਼ਨ ਪ੍ਰਧਾਨ, ਕੁਲਵੀਰ ਸਿੰਘ ਖਜਾਨਾ ਵਿਭਾਗ ਪ੍ਰਧਾਨ, ਰਾਜਵੰਤ ਕੌਰ ਪੀ.ਐਸ.ਐਮ.ਯੂ.ਪ੍ਰਧਾਨ ਇਸਤਰੀ ਵਿੰਗ, ਹਰਪਾਲ ਸਿੰਘ ਅਤੇ ਗੁਰਕੀਰਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ।
ਇਸ ਮੌਕੇ ਸਮੂਹ ਵਿਭਾਗਾਂ ਦੇ ਮਨਿਸਟੀਰੀਅਲ ਕਾਮੇ ਹੋਰ ਪੀ ਐਸ ਐਮ ਐਸ ਯੂ ਸਭਸ ਨਗਰ ਦੇ ਮੈਂਬਰ ਮੌਜੂਦ ਸਨ