ਕਤਲ ਕੇਸ ਦੇ ਹੱਲ ਸਬੰਧੀ ਦੋ ਮੈਂਬਰੀ ਕਮੇਟੀ ਦਾ ਗਠਨ
ਗੁਰਦਾਸਪੁਰ 20 ਅਪ੍ਰੈਲ 2022
ਸ੍ਰੀ ਦੀਪਕ ਕੁਮਾਰ , ਸੀਨੀਅਰ ਵਾਈਸ ਚੇਅਰਮੈਨ ਅਤੇ ਸ੍ਰੀ ਰਾਜ ਕੁਮਾਰ ਹੰਸ ਮੇਬਰਜ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋ ਪਿੰਡ ਗੱਜੂਗਾਜੀ ਤਹਿਸੀਲ ਧਾਰੀਵਾਲ, ਜਿਲ੍ਹਾ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ , ਜਿੱਥੇ ਉਨ੍ਹਾਂ ਵੱਲੋ ਸ੍ਰੀ ਮਤੀ ਸਰਬਜੀਤ ਕੌਰ ਪਤਨੀ ਲੇਟ ਮੰਗਲ ਸਿੰਘ ਦੀ ਸਿਕਾਇਤ ਦੀ ਪੜਤਾਲ ਕੀਤੀ ਗਈ । ਇਸ ਮੌਕੇ ਐਸ . ਡੀ . ਐਮ. ਗੁਰਦਾਸਪੁਰ ਅਮਨਪ੍ਰੀਤ ਸਿੰਘ , ਡੀ .ਐਸ .ਪੀ ਮੋਹਨ ਸਿੰਘ ,ਜਿਲ੍ਹਾ ਭਲਾਈ ਅਫਸਰ ਸੁਖਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਗਿੱਲ ਪ੍ਰਧਾਨ ਆਦਿ ਮੌਜੂਦ ਸਨ
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਮੌਸਮ ਦੌਰਾਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ ਜਾਰੀ
ਇਸ ਮੌਕੇ ਤੇ ਉਨ੍ਹਾਂ ਨੇ ਗੱਲਬਾਤ ਕਰਦਿਆ ਕਿਹਾ ਕਿ ਸਵ: ਮੰਗਲ ਸਿੰਘ ਸਪੁੱਤਰ ਅਜੀਤ ਸਿੰਘ ਵਾਸੀ ਗੱਜੂਗਾਜੀ , ਜਿਸ ਦੀ ਮੌਤ ਪਿਛਲੇ ਕੁਝ ਮਹੀਨੇ ਪਹਿਲਾਂ ਕਿਸੇ ਕਿਸਾਨ ਦੇ ਘਰ ਕੰਮ ਕਰਦਿਆ ਹੋਈ ਸੀ , ਉਸ ਦੀ ਪਤਨੀ ਸਰਬਜੀਤ ਕੌਰ ਵੱਲੋ ਐਸ ਸੀ ਕਮਿਸ਼ਨ ਪੰਜਾਬ ਨੂੰ ਦਰਖਾਸਤ ਦਿੱਤੀ ਕਿ ਮੇਰੇ ਪਤੀ ਦਾ ਕਤਲ ਹੋਇਆ ਹੈ । ਇਸ ਦੇ ਸਬੰਧ ਵਿੱਚ ਅੱਜ ਉਹ ਆਪਣੀ ਸਮੁੱਚੀ ਟੀਮ ਨਾਲ ਪਿੰਡ ਗੱਗੂਗਾਜੀ ਵਿੱਚ ਪਹੁੰਚੇ ਹਨ ।
ਇਸ ਮੌਕੇ ਤੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਸ੍ਰੀ ਮਤੀ ਸਰਬਜੀਤ ਕੋਰ ਪਤਨੀ ਲੇਟ ਮੰਗਲ ਸਿੰਘ ਨੇ ਕਿਹਾ ਪੁਲਿਸ ਵੱਲੋ 174 ਦੀ ਕਾਰਵਾਈ ਕੀਤੀ ਗਈ ਸੀ ਪਰ ਉਸ ਦੇ ਪਤੀ ਦਾ ਕਤਲ ਹੋਇਆ ਹੈ । ਇਸ ਲਈ ਉਨ੍ਹਾਂ ਵੱਲੋ ਦੋ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਐਸ ਡੀ ਐਮ ਗੁਰਦਾਸਪੁਰ ਸ੍ਰੀ ਅਮਨਪ੍ਰੀਤ ਸਿੰਘ ਅਤੇ ਹਲਕਾ ਧਾਰੀਵਾਲ ਦੇ ਡੀ ਐਸ ਪੀ ਮੋਹਨ ਸਿੰਘ ਨੂੰ ਮੈਬਰ ਬਣਾਇਆ ਗਿਆ ਹੈ । ਉਨ੍ਹਾ ਕਿਹਾ ਕਿ ਡੀ .ਐਸ.ਪੀ.ਨੂੰ ਹਦਾਇਤ ਕੀਤੀ ਕਿ 29 ਅਪ੍ਰੈਲ 2022 ਦਿਨ ਸੁਕਰਵਾਰ ਨੂੰ ਇਨਕੁਆਰੀ ਕਰਕੇ ਚੰਡੀਗੜ੍ਹ ਦਫਤਰ ਵਿੱਚ ਹਾਜਰ ਹੋ ਕਿ ਰਿਪੋਰਟ ਪੇਸ਼ ਕਰਨ ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪਿੰਡ ਗੱਜੂਗਾਜੀ ਵਿਖੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ।