ਜਾਗਰੂਕਤਾ ਰੋਡ ਸ਼ੌ ਦੀ ਸੈਰੀ ਕਲਸੀ ਨੇ ਕੀਤੀ ਸਹਾਰਨਾ ।
ਬਟਾਲਾ 15 ਅਪ੍ਰੈਲ 2022
ਸਥਾਨਿਕ ਫਾਇਰ ਬ੍ਰਿਗੇਡ ਵਲੋਂ ਸਿਵਲ ਡਿਫੈਂਸ ਦੇ ਸਹਿਯੋਗ ਨਾਲ 78ਵਾਂ ਰਾਸ਼ਟਰੀ ਅੱਗ ਤੋਂ ਬਚਾਅ ਸਪਤਾਹ “ਅੱਗ ਤੋਂ ਬਚਾਓ ਦੇ ਗੁਰ ਸਿਖੋ, ਉਤਪਾਦਨ ਵਧਾਓ” ਵਿਸ਼ੇ ‘ਤੇ ਜਾਗਰੂਕ ਕਰਨ ਹਿਤ ਇਕ ਫਾਇਰ ਟੈਂਡਰਾਂ ਤੇ ਮੋਟਰ-ਸਾਈਕਲਾਂ ਨਾਲ ਰੋਡ-ਸ਼ੋ ਰਾਹੀ, ਸ਼ਹਿਰ ਨਿਵਾਸੀਆਂ ਨੂੰ ਜਾਗਰੂਕ ਕੀਤਾ ।
ਹੋਰ ਪੜ੍ਹੋ :-ਐਸਪੀਰੇਸ਼ਨਲ ਪ੍ਰੋਗਰਾਮ ਤਹਿਤ ਜ਼ਿਲ੍ਹੇ ਵਿੱਚ ਚੱਲਣ ਵਾਲੇ ਵਿਕਾਸ ਦੇ ਜਾਂ ਹੋਰ ਪ੍ਰਾਜੈਕਟਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ- ਰਾਕੇਸ਼ ਕੁਮਾਰ ਵਰਮਾ
ਇਸ ਰੋਡ ਸ਼ੋ ਦੀ ਅਗਵਾਈ ਸਟੇਸ਼ਨ ਇੰਚਾਰਜ ਸੁਰਿੰਦਰ ਸਿੰਘ ਢਿਲੋਂ, ਫਾਇਰ ਅਫ਼ਸਰ ਓਂਕਾਰ ਸਿੰਘ ਤੇ ਨੀਰਜ ਸ਼ਰਮਾਂ, ਅਮਨ ਸਿੰਘ ਦੇ ਨਾਲ ਹਰਬਖਸ਼ ਸਿੰਘ ਪੋਸਟ ਵਾਰਡਨ ਤੇ ਜ਼ੋਨ4ਸਲੂਸ਼ਨ-ਨਵੀ ਦਿੱਲੀ ਦੇ ਪੰਜਾਬ ਅੰਬੈਸਡਰ ਵਲੋ ਕੀਤੀ ਗਈ ।
ਇਹ ਜਾਗਰੂਕਤਾ ਰੋਡ ਸ਼ੋ ਦਫ਼ਤਰ ਫਾਇਰ ਬ੍ਰਿਗੇਡ ਤੋ ਸ਼ੁਰੂ ਹੋ ਕੇ ਜਲੰਧਰ ਰੋਡ – ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ – ਸ਼ਾਸਤਰੀ ਨਗਰ – ਕਾਹਨੂੰਵਾਨ ਰੋਡ – ਪੁਲਿਸ ਲਾਈਨ ਰੋਡ ਤੋ ਹੁੰਦਾ ਹੋਇਆ ਉਸਮਾਨਪੁਰ ਸਿਟੀ ਵਿਖੇ ਪਹੁੰਚਿਆ ।
ਇਸ ਦੋਰਾਨ ਐਮ.ਐਲ.ਏ ਸੀ੍ਰ ਅਮਨਸ਼ੇਰ ਸਿੰਘ ਸੈਰੀ ਕਲਸੀ ਵਲੋ ਰੋਡ ਸ਼ੋ ਦੀ ਸਹਾਰਨਾ ਕਰਦੇ ਹੋਏ ਕਿਹਾ ਕਿ ਸਾਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਆਪਣੀ ਸੁਰੱਖਿਆ ਪ੍ਰਤੀ ਜਾਗਰੂਕ ਹੁੰਦੇ ਹੋਏ ਇਸ ਮੁਹਿਮ ਦਾ ਹਿਸਾ ਬਣੀਏ, ਚਲ ਰਹੀ ਮੁਹਿਮ ਤੇ ਇਸ ਤੋ ਬਾਅਦ ਵੀ ਫਾਇਰ ਬ੍ਰਿਗੇਡ ਸਟੇਸ਼ਨ ਜਾ ਕੇ ਅੱਗ ਤੋ ਬਚਾਅ ਦੇ ਗੁਰ ਸਿਖ ਕੇ ਇਕ ਜਿੰਮੇਦਾਰ ਨਾਗਰਿਕ ਬਣੀਏ । ਇਥੇ ਗੁਰਦਰਸ਼ਨ ਸਿੰਘ ਜ਼ਿਲਾ ਪ੍ਰਧਾਨ, ਮਾਨਿਕ ਮਹਿਤਾ, ਗਗਨਦੀਪ ਸਿੰਘ, ਸੀ.ਡੀ. ਵਲੰਟੀਅਰਜ਼ ਤੇ ਫਾਇਰ ਫਾਈਟਰਜ਼ ਮੌਜੂਦ ਸਨ । ਉਹਨਾਂ ਅਪੀਲ ਕੀਤੀ ਕਿ ਉਹ ਅੱਗ ਅਜਿਹੀਆਂ ਆਫਤਾਂ ਪ੍ਰਤੀ ਜਾਗਰੂਕ ਹੋਣ ਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਮੌਕੇ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਇਕ ਚੰਗੇ ਨਾਗਰਿਕ ਹੋਣ ਦਾ ਸਬੂਤ ਦੇਣ ।
ਇਸ ਤੋ ਬਾਅਦ ਰੋਡ ਸ਼ੋ ਉਸਮਾਨਪੁਰ ਸਿਟੀ ਤੋ ਚਲ ਕੇ ਗਾਂਧੀ ਚੌਂਕ – ਸਿਟੀ ਰੋਡ – ਸ਼ੇਰਾ ਵਾਲਾ ਦਰਵਾਜ਼ਾ ਦੇ ਅੰਦਰਵਾਰ ਵਿਖੇ ਪਹੁੰਚਿਆ ਇਸ ਦੋਰਾਨ ਹਰੇਕ ਦੁਕਾਨ ਤੇ ਪਹੁੰਚ ਕਰਕੇ ਦਸਿਆ ਕਿ ਜਿਥੇ ਅੰਦਰੂਨੀ ਸ਼ਹਿਰ ਖਾਸ ਕਰ ਭੀੜ ਤੇ ਤੰਗ ਬਜ਼ਾਰਾਂ ਘਰਾਂ ਵਿਚ ਫਾਇਰ ਸੇਫਟੀ ਦੇ ਯੰਤਰ ਲਗਾਏ ਜਾਣ ਕਿਉ ਕਿ ਵੱਧ ਰਹੀ ਗਰਮੀ ਕਾਰਣ ਅੱਗ ਲੱਗਣ ਦੀਆਂ ਸੰਭਾਵਨਾ ਵੱਧ ਜਾਦੀਆਂ ਹਨ । ਆਪ ਸਭ ਨੂੰ ਅਪੀਲ ਤੇ ਚਿਤਾਵਨੀ ਹੈ ਕਿ ਆਪਣੀ ਦੁਕਾਨ, ਮਕਾਨ, ਫੈਕਟਰੀ, ਮਲਟੀ ਕੰਪਲੈਕਸ ਸ਼ੋ-ਰੂਮ, ਲੱਕੜ ਦੀਆਂ ਦੁਕਾਨਾਂ, ਰੰਗ ਵਾਲੀਆਂ ਦੁਕਾਨਾਂ, ਜਾਂ ਹੋਰ ਜਲਣਸ਼ੀਲ ਪਦਾਰਥ ਦੀਆਂ ਦੁਕਾਨਾਂ, ਗੋਦਾਮਾਂ, ਪੈਟਰੋਲ ਪੰਪਾਂ ਨੂੰ ਅੱਗ ਤੋ ਸਰੱਖਿਅਤ ਬਣਾਉ ।ਦਫ਼ਤਰ ਫਾਇਰ ਬ੍ਰਿਗੇਡ ਤੋ ਐਨ.ਓ.ਸੀ. ਲਉ ।
ਇਸ ਤੋ ਬਾਅਦ ਰੋਡ ਸ਼ੋ ਸਿਨੇਮਾ ਰੋਡ – ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮਾਰਗ ਵਿਖੇ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ ਪੋਸਟ ਨੰ. 8 ਵਿਖੇ ਜਾਗਰੂਕ ਕੀਤਾ ਗਿਆ ਕਿ ਜਿਥੇ ਬਜ਼ਾਰਾਂ ਵਿਚ ਵਾਧੂ ਵਹੀਕਲ ਖੜੇ ਨਾ ਕਰੋ, ਨਾ ਹੀ ਖੜੇ ਹੋਣ ਦਿਉ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾ ਵਾਪਰਣ ਸਮੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਰਾਹ ਮਿਲ ਸਕੇ । ਅਜਿਹਾ ਨਾ ਕਰਨ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ।