ਪਰਾਲੀ ਪ੍ਰਬੰਧਨ ਲਈ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਲਈ ਸਾਈਟਾਂ ਤੈਅ : ਡਾ: ਗਰੇਵਾਲ

JASWINDERPAL SINGH
ਡੀ.ਏ.ਪੀ. ਖਾਦ ਦੀ ਵੰਡ ਸਬੰਧੀ ਖੇਤੀਬਾੜੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ : ਗਰੇਵਾਲ

Sorry, this news is not available in your requested language. Please see here.

1 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਵੇਗੀ ਫਿਜ਼ੀਕਲ ਵੈਰੀਫਿਕੇਸ਼ਨ

ਪਟਿਆਲਾ, 31 ਅਕਤੂਬਰ 2021

ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਇਨ ਸੀਟੂ ਸੀ.ਆਰ.ਐਮ. ਸਕੀਮ ਅਧੀਨ ਸਾਲ 2021-22 ਦੌਰਾਨ ਜਿਨਾਂ ਸਹਿਕਾਰੀ ਸਭਾਵਾਂ, ਪੰਚਾਇਤਾਂ, ਕਿਸਾਨ ਗਰੁੱਪਾਂ ਤੇ ਨਿੱਜੀ ਕਿਸਾਨਾਂ ਵੱਲੋਂ ਪਰਾਲੀ ਦੇ ਯੋਗ ਪ੍ਰਬੰਧਨ ਲਈ ਖੇਤੀ ਮਸ਼ੀਨਰੀ ਦੀ ਖਰੀਦ ਕੀਤੀ ਗਈ ਹੈ, ਉਨਾਂ ਦੀ 1 ਨਵੰਬਰ ਨੂੰ ਹੋਣ ਵਾਲੀ ਫਿਜ਼ੀਕਲ ਵੈਰੀਫਿਕੇਸ਼ਨ ਲਈ ਸਾਈਟਾਂ ਤੈਅ ਕਰ ਲਈਆਂ ਗਈਆਂ ਹਨ।

ਹੋਰ ਪੜ੍ਹੋ :-ਖੇਤੀਬਾੜੀ ਵਿਭਾਗ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਹੁਣ ਤੱਕ ਖਰੀਦੀਆਂ ਗਈਆਂ ਸਾਰੀਆਂ ਖੇਤੀ ਮਸ਼ੀਨਾਂ ਦੀ ਕੀਤੀ ਜਾਵੇਗੀ ਫਿਜ਼ੀਕਲ ਵੈਰੀਫਿਕੇਸ਼ਨ

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜਿਨਾਂ ਸਹਿਕਾਰੀ ਸਭਾਵਾਂ, ਪੰਚਾਇਤਾਂ, ਕਿਸਾਨ ਗਰੁੱਪਾਂ, ਨਿੱਜੀ ਕਿਸਾਨਾਂ ਨੇ ਪੋਰਟਲ ‘ਤੇ ਅਪਲਾਈ ਕੀਤਾ ਸੀ ਅਤੇ ਉਨਾਂ ਨੂੰ ਪੋਰਟਲ ਰਾਹੀਂ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਸਨ, ਇਨਾਂ ਜਾਰੀ ਮਨਜ਼ੂਰੀ ਪੱਤਰਾਂ ਦੇ ਆਧਾਰ ‘ਤੇ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਦੇ ਯੋਗ ਪ੍ਰਬੰਧਨ ਲਈ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਦੀ ਪੜਤਾਲ ਕਰਨ ਸਬੰਧੀ ਜ਼ਿਲੇ ਦੇ ਵੱਖ ਵੱਖ ਬਲਾਕਾਂ ਵਿੱਚ ਸਾਈਟਾਂ ਨਿਰਧਾਰਿਤ ਕੀਤੀ ਗਈਆਂ ਹਨ। ਉਨਾਂ ਦੱਸਿਆ ਕਿ ਇਹ ਵੈਰੀਫਿਕੇਸ਼ਨ 1 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤੀ ਜਾਵੇਗੀ।

ਉਨਾਂ ਦੱਸਿਆ ਕਿ ਬਲਾਕ ਨਾਭਾ ਲਈ ਜੀ.ਟੀ.ਸੀ ਕੰਪਲੈਕਸ ਭਵਾਨੀਗੜ ਰੋਡ ਨਾਭਾ, ਪਟਿਆਲਾ, ਰਾਜਪੁਰਾ ਅਤੇ ਘਨੌਰ ਬਲਾਕਾਂ ਲਈ ਬਲਾਕ ਦਫ਼ਤਰ ਵਿਖੇ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭੁਨਰਹੇੜੀ ਦੀ ਦੋ ਸਥਾਨਾਂ ‘ਤੇ ਭੁਨਰਹੇੜੀ ਤੇ ਬਲਬੇੜਾ ਵਿਖੇ ਵੈਰੀਫਿਕੇਸ਼ਨ ਹੋਵੇਗੀ। ਸਮਾਣਾ ਦੀ ਤਾਜ ਪੈਲੇਸ ਭਵਾਨੀਗੜ ਰੋਡ ਸਮਾਣਾ ਅਤੇ ਪਾਤੜਾਂ ਬਲਾਕ ਲਈ ਖੇਡ ਸਟੇਡੀਅਮ ਘੱਗਾ ਵਿਖੇ ਸਾਈਟਾਂ ਤੈਅ ਕੀਤੀਆਂ ਗਈਆਂ ਹਨ

ਉਨਾਂ ਦੱਸਿਆ ਕਿ ਜਿਨਾਂ ਸਹਿਕਾਰੀ ਸਭਾਵਾਂ, ਪੰਚਾਇਤਾਂ, ਕਿਸਾਨ ਗਰੁੱਪਾਂ, ਨਿੱਜੀ ਕਿਸਾਨਾਂ ਨੇ ਮਸ਼ੀਨਾਂ ਦੀ ਫਿਜ਼ੀਕਲ ਪੜਤਾਲ ਕਰਵਾਉਣ ਲਈ ਉਕਤ ਸਥਾਨਾਂ ‘ਤੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਨਿੱਜੀ ਕਿਸਾਨ ਆਪਣੇ ਨਾਲ ਮਨਜ਼ੂਰੀ ਪੱਤਰ ਦੀ ਕਾਪੀ, ਐਪਲੀਕੇਸ਼ਨ ਫਾਰਮ ਦੀ ਕਾਪੀ, ਆਧਾਰ ਕਾਰਡ ਦੀ ਕਾਪੀ ਲੈਕੇ ਆਉਣ। ਸਹਿਕਾਰੀ ਸਭਾਵਾਂ ਵਾਲੇ ਸਹਿਕਾਰੀ ਸਭਾਵਾਂ ਦੇ ਸਕੱਤਰ/ਪ੍ਰਧਾਨ ਦੇ ਆਧਾਰ ਕਾਰਡ ਦੀ ਫ਼ੋਟੋ ਕਾਪੀ ਤੇ ਗ੍ਰਾਮ ਪੰਚਾਇਤ ਲਈ ਸਬੰਧਿਤ ਪਿੰਡ ਦੇ ਸਰਪੰਚ ਦੇ ਆਧਾਰ ਕਾਰਡ ਦੀ ਕਾਪੀ, ਰਜਿਸਟਰਡ ਕਿਸਾਨ ਗਰੁੱਪਾਂ ਲਈ ਗਰੁੱਪ ਦੇ ਸਮੂਹ ਮੈਂਬਰਾਂ ਦੇ ਆਧਾਰ ਕਾਰਡ ਦੀ ਫ਼ੋਟੋ ਕਾਪੀ, ਕਾਰਵਾਈ ਮਤੇ ਦੀ ਫ਼ੋਟੋ ਕਾਪੀ, ਜਾਤੀ ਸਰਟੀਫਿਕੇਟ ਦੀ ਕਾਪੀ, ਬੈਕ ਖਾਤੇ ਦੀ ਫ਼ੋਟੋ ਕਾਪੀ ਅਤੇ ਖਰੀਦ ਕੀਤੀ ਗਈ ਖੇਤੀ ਮਸ਼ੀਨਰੀ ਦੇ ਬਿਲ ਦੀ ਅਸਲ ਕਾਪੀ ਆਦਿ ਦਸਤਾਵੇਜ਼ ਵੈਰੀਫਿਕੇਸ਼ਨ ਲਈ ਲਾਜ਼ਮੀ ਹੋਣੇ ਚਾਹੀਦੇ ਹਨ

ਉਨਾਂ ਜ਼ਿਲੇ ਦੇ ਸਮੂਹ ਕਿਸਾਨਾਂ, ਸਹਿਕਾਰੀ ਸਭਾਵਾਂ, ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਉਕਤ ਨਿਰਧਾਰਿਤ ਕੀਤੀਆਂ ਥਾਵਾਂ ਤੇ ਖੇਤੀ ਮਸ਼ੀਨਰੀ ਦੀ ਫਿਜ਼ੀਕਲ ਪੜਤਾਲ ਲਈ ਜ਼ਰੂਰ ਹਾਜ਼ਰ ਹੋਣ ਤਾਂ ਜੋ  ਪੜਤਾਲ ਮੁਕੰਮਲ ਹੋਣ ਉਪਰੰਤ ਉਨਾਂ ਦੇ ਖਾਤਿਆਂ ਵਿੱਚ ਸਬਸਿਡੀ ਦੀ ਰਾਸ਼ੀ ਟਰਾਂਸਫ਼ਰ ਕਰਨ ਹਿਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ

Spread the love