ਵਿਦਿਆਰਥੀਆਂ ਨੇ ਪਰਾਲੀ ਸਾੜਨ ਵਿਰੁੱਧ ਆਵਾਜ਼ ਕੀਤੀ ਬੁਲੰਦ

ਪਰਾਲੀ
ਵਿਦਿਆਰਥੀਆਂ ਨੇ ਪਰਾਲੀ ਸਾੜਨ ਵਿਰੁੱਧ ਆਵਾਜ਼ ਕੀਤੀ ਬੁਲੰਦ

Sorry, this news is not available in your requested language. Please see here.

ਸਹਿਣਾ ਅਤੇ ਮਹਿਲ ਖੁਰਦ ਸਕੂਲਾਂ ਵਿਚ ਵੱਖ ਵੱਖ ਮੁਕਾਬਲੇ

 

ਸਹਿਣਾ/ ਮਹਿਲ ਕਲਾਂ (ਬਰਨਾਲਾ), 13 ਅਕਤੂਬਰ 2021


ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਸੁਖਦੇਵ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਬਰਨਾਲਾ ਵੱਲੋਂ ਵਿਦਿਆਰਥੀਆਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਲਈ ਜਾਗਰੂਕ ਕਰਨ ਸਬੰਧੀ ਸਹਿਣਾ ਤੇ ਮਹਿਲ ਖੁਰਦ ਸਕੂਲ ਵਿਖੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਆਤਮਾ ਸਕੀਮ ਤਹਿਤ ਸਕੂਲਾਂ ਵਿੱਚ ਬਗੀਚੀ ਲਈ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਵੀ ਦਿੱਤੀਆਂ ਗਈਆਂ।

ਹੋਰ ਪੜ੍ਹੋ :-ਵਿਜੀਲੈਂਸ ਬਿਊਰੋ ਨੂੰ ਭ੍ਰਿਸ਼ਟਾਚਾਰ ਬਾਰੇ ਸ਼ਿਕਾਇਤਾਂ ਟੋਲ ਫਰੀ ਨੰਬਰ, ਈਮੇਲ ਜਾਂ ਵਟਸਐਪ ਰਾਹੀਂ ਵੀ ਭੇਜ ਸਕੋਗੇ


ਜਾਗਰੂਕਤਾ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਅਤੇ  ਸਰਕਾਰੀ ਹਾਈ ਸਕੂਲ ਮਹਿਲ ਖੁਰਦ ਵਿਖੇ ਮੁਕਾਬਲੇ ਕਰਵਾਏ ਗਏ, ਜਿਸ  ਵਿੱਚ ਪੇਂਟਿੰਗ, ਭਾਸ਼ਣ ਤੇ ਕੁਇਜ਼ ਸ਼ਾਮਲ ਸੀ। ਇਸ ਮੌਕੇ ਖੇਤੀਬਾੜੀ ਅਫਸਰ ਡਾ. ਗੁਰਬਿੰਦਰ ਸਿੰਘ ਨੇ ਢੁਕਵੀਂ ਖੇਤੀ ਮਸ਼ੀਨਰੀ ਦੀ ਵਰਤੋਂ ਕਰਨ ’ਤੇ ਵਾਤਾਵਰਣ, ਪਾਣੀ ਤੇ ਧਰਤੀ ਦੀ ਸੰਭਾਲ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਡਾ. ਜੈਸਮੀਨ ਸਿੱਧੂ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਪਿ੍ਰੰਸੀਪਲ ਸ੍ਰੀਮਤੀ ਪਿ੍ਰਤਪਾਲ ਕੌਰ ਸਹਿਣਾ ਅਤੇ ਸ੍ਰੀ ਕੁਲਦੀਪ ਸਿੰਘ ਹੈੱਡ ਟੀਚਰ ਮਹਿਲ ਖੁਰਦ ਨੇ ਵਿਸ਼ਵਾਸ ਦਿਵਾਇਆ ਕਿ ਵਿਦਿਆਥੀਆਂ ਇਸ ਜਾਗਰੂਕਤਾ ਮੁਹਿੰਮ ਵਿਚ ਰੈਲੀਆਂ ਆਦਿ ਰਾਹੀਂ ਪੂਰਾ ਸਹਿਯੋਗ ਦੇਣਗੇ।

ਸਹਿਣਾ ਸਕੂਲ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਸੁਖਦੀਪ ਕੌਰ ਨੇ ਪਹਿਲਾ ਸਥਾਨ, ਦੂਜਾ ਸਥਾਨ ਹਰਦੀਪ ਸਿੰਘ ਤੇ ਤੀਜਾ ਸਥਾਨ ਹੁਸਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿੱਚ ਲਵਪ੍ਰੀਤ ਕੌਰ ਨੇ ਪਹਿਲਾ ਤੇ ਵੀਰਪਾਲ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਕੁਇਜ਼ ਮੁਕਾਬਲੇ ਵਿੱਚ ਪੰਜ ਟੀਮਾਂ ਨੇ ਭਾਗ ਲਿਆ, ਜਿਨਾਂ ਵਿੱਚੋਂ ਟੀਮ ਦੋ (ਹਰਮਨਦੀਪ ਤੇ ਸਾਥੀ) ਨੇ ਪਹਿਲਾ, ਟੀਮ ਚਾਰ (ੳਮਪ੍ਰੀਤ ਸਿੰਘ ਤੇ ਸਾਥੀ) ਨੇ ਦੂਜਾ ਤੇ ਟੀਮ ਇੱਕ (ਗਗਨਦੀਪ ਤੇ ਸਾਥੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਮਹਿਲ ਖੁਰਦ ਸਕੂਲ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਸਮਨਪ੍ਰੀਤ ਕੌਰ ਨੇ ਪਹਿਲਾ, ਦੂਸਰਾ ਸਥਾਨ ਹਰਕੀਰਤ ਸਿੰਘ ਤੇ ਤੀਜਾ ਸਥਾਨ ਪਰਦੀਪ ਸਿੰਘ ਨੇ ਪ੍ਰਾਪਤ ਕੀਤਾ, ਜਿਸ ਨੇ ਪਰਾਲੀ ਨੂੰ ਅੱਗ ਲਗਾਉਣ ਨਾਲ ਪੈਦਾ ਹੋਈਆ ਸਮੱਸਿਆਵਾ ਨੂੰ ਦਰਸਾਇਆ। ਭਾਸ਼ਣ ਮੁਕਾਬਲੇ ਵਿੱਚ ਕੋਮਲਪ੍ਰੀਤ ਕੌਰ ਨੇ ਪਹਿਲਾ, ਪ੍ਰਭਜੋਤ ਕੌਰ ਨੇ ਦੂਜਾ ਸਥਾਨ ਕੀਤਾ ਤੇ ਜਤਿੰਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਵਿੱਚ ਪੰਜ ਟੀਮਾਂ ਨੇ ਭਾਗ ਲਿਆ, ਜਿਨਾਂ ਵਿੱਚੋਂ ਟੀਮ ਡੀ (ਜਸ਼ਨਦੀਪ ਤੇ ਸਾਥੀ) ਨੇ ਪਹਿਲਾ, ਟੀਮ ਬੀ (ਜੈਸਮੀਨ ਤੇ ਸਾਥੀ) ਨੇ ਦੂਸਰਾ ਤੇ ਟੀਮ ਸੀ (ਸ਼ਹਿਯਾਦ ਤੇ ਸਾਥੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਸ੍ਰੀਮਤੀ ਸੁਨੀਤਾ ਰਾਣੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੇ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ, ਮਹਿਲ ਖੁਰਦ ਨੇ ਜੱਜ ਦੀ ਭੂਮਿਕਾ ਨਿਭਾਈ। ਸ੍ਰੀ ਰਿਸ਼ਬ ਯਸ਼ ਨੇ ਆਈ ਖੇਤ ਪੰਜਾਬ ਐਪ ਬਾਰੇ ਜਾਣਕਾਰੀ ਦਿੱਤੀ।  ਇਸ ਮੌਕੇ ਨਵਜੀਤ ਸਿੰਘ, ਚਰਨ ਰਾਮ ਖੇਤੀਬਾੜੀ ਵਿਸਥਾਰ ਅਫਸਰ,  ਜਸਵਿੰਦਰ ਸਿੰਘ ਬੀਟੀਐਮ, ਜਸਵੀਰ ਕੌਰ ਬੀਟੀਐਮ, ਸੁਖਪਾਲ ਸਿੰਘ ਏਟੀਐਮ, ਜਸਵਿੰਦਰ ਸਿੰਘ ਏਟੀਐਮ, ਨਗਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

Spread the love