ਗੁਰਦਾਸਪੁਰ, ਦੀਨਾਨਗਰ, ਕਲਾਨੋਰ, ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਲੱਗੇ ‘ਸੁਵਿਧਾ ਕੈਂਪ’ ਆਪਣੇ ਮੰਤਵ ਵਿਚ ਰਹੇ ਸਫਲ
ਗੁਰਦਾਸਪੁਰ, 29 ਅਕਤੂਬਰ 2021
ਸੂਬਾ ਸਰਕਾਰ ਵਲੋਂ ਲੋਕਾਂ ਨੂੰ ਸਰਕਾਰ ਵਲੋਂ ਲਾਗੂ ਕੀਤੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਮੰਤਵ ਨਾਲ ਜ਼ਿਲੇ ਅੰਦਰ ਲਗਾਏ ‘ਸੁਵਿਧਾ ਕੈਂਪ’ ਸਫਲ ਰਹੇ ਹਨ। ਗੁਰਦਾਸਪੁਰ, ਦੀਨਾਨਗਰ, ਕਲਾਨੋਰ, ਡੇਰਾ ਬਾਬਾ ਨਾਨਕ ਤੇ ਬਟਾਲਾ ਵਿਖੇ ਲੱਗੇ ਦੋ ਦਿਨ ਸੁਵਿਧਾ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਵੱਖ-ਵੱਖ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਹਾਸਲ ਕੀਤਾ ਹੈ।
ਹੋਰ ਪੜ੍ਹੋ :-ਪੈਨ ਇੰਡੀਆ ਮੁਹਿੰਮ ਤਹਿਤ 18 ਪਿੰਡਾਂ ‘ਚ ਜਾਗਰੂਕਤ ਪ੍ਰੋਗਰਾਮ ਆਯੋਜਿਤ
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲੇ ਅੰਦਰ ਲਗਾਏ ਗਏ ਦੋ ਦਿਨਾਂ ਸੁਵਿਧਾ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਹਰਜਿੰਦਰ ਸਿੰਘ ਸੰਧੂ ਡੀ.ਡੀ.ਪੀ.ਓ ਗੁਰਦਾਸਪੁਰ ਨੇ ਦੱਸਿਆ ਕਿ ਸੁਵਿਧਾ ਕੈਂਪ ਵਿਚ ਜ਼ਿਆਦਾਤਕ ਲੋਕਾਂ ਵਲੋਂ 5-5 ਮਰਲੇ ਦੇ ਪਲਾਟ, ਬਿਜਲੀ ਬਿੱਲ ਦੇ ਬਕਾਇਆ ਮਾਫ ਕਰਨ ਸਬੰਧੀ ਅਤੇ ਪੈਨਸ਼ਨਾਂ ਸਬੰਧੀ ਲਾਭਪਾਤਰੀਆਂ ਨੇ ਫਾਰਮ ਭਰੇ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਉਨਾਂ ਦੇ ਘਰਾਂ ਤਕ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਮੰਤਵ ਨਾਲ ਸੁਵਿਧਾ ਕੈਂਪ ਲਗਾਏ ਗਏ ਸਨ ਤਾਂ ਜੋ ਲੋਕ ਘਰ ਬੈਠੇ ਹੀ ਸੇਵਾਂਵਾ ਹਾਸਲ ਕਰ ਸਕਣ। ਉਨਾਂ ਦੱਸਿਆ ਕਿ 20 ਤੋਂ ਵੱਧ ਵੱਖ-ਵੱਖ ਵਿਭਾਗਾਂ ਵਲੋਂ ਸੁਵਿਧਾ ਕੈਂਪ ਵਿਚ ਸਟਾਲ ਲਗਾਏ ਤੇ ਲੋਕਾਂ ਨੂੰ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਮੋਕੇ ’ਤੇ ਲਾਭ ਪੁਜਦਾ ਕੀਤਾ ਗਿਆ।
ਸੁਵਿਧਾ ਕੈਂਪ ਵਿਚ ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਕੋਵਿਡ ਵਿਰੋਧੀ ਵੈਕਸੀਨ, ਵਜੀਫਾ ਤੇ ਸ਼ਗਨ ਸਕੀਮ, ਲੋਕਾਂ ਨੂੰ 5-5 ਮਰਲੇ ਦਾ ਪਲਾਟ, 2 ਕਿਲੋਵਾਟ ਤਕ ਬਿਜਲੀ ਦੇ ਬਿੱਲ ਮਾਫ ਕਰਨ, ਬੁਢਾਪਾ ਤੇ ਵਿਧਵਾ ਆਦਿ ਪੈਨਸ਼ਨ ਸਮੇਤ ਵੱਖ-ਵੱਖ ਪੰਜਾਬ ਸਰਕਾਰ ਦੀਆਂ ਚੱਲ ਰਹੀਆਂ ਯੋਜਨਾਵਾਂ ਦਾ ਲਾਭ ਮੁਹੱਈਆ ਕਰਵਾਇਆ ਗਿਆ।