ਗੁਰਦਾਸਪੁਰ 22 ਫ਼ਰਵਰੀ 2022
ਐਸ.ਟੀ.ਈ.ਆਰ.ਟੀ. ਵੱਲੋਂ ਜਾਰੀ ਸਡਿਊਲ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਅੰਗਰੇਜ਼ੀ / ਸਮਾਜਿਕ ਅਧਿਆਪਕਾਂ ਦਾ`ਚਾਨਣ ਰਿਸ਼ਮਾਂ ‘ ਤਹਿਤ ਬਲਾਕ ਪੱਧਰੀ 2 ਰੋਜ਼ਾ ਸੈਮੀਨਾਰ ਸ਼ੁਰੂ ਕੀਤਾ ਗਿਆ , ਜਿਸ ਵਿੱਚ ਵੱਖ-ਵੱਖ ਬੀ.ਐਮ. ਅੰਗਰੇਜ਼ੀ / ਸਮਾਜਿਕ ਵੱਲੋਂ ਅਧਿਆਪਕਾਂ ਨੂੰ ( ਲਿੰਗ ਸਮਾਨਤਾ ) ਸੰਬੰਧੀ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਮ ਅੰਗਰੇਜ਼ੀ / ਸਮਾਜਿਕ ਸਿੱਖਿਆ ਨਰਿੰਦਰ ਸਿੰਘ ਨੇ ਦੱਸਿਆ ਕਿ ਐਸ.ਟੀ.ਈ.ਆਰ.ਟੀ. ਵੱਲੋਂ ਜਾਰੀ ਸਡਿਊਲ ਤਹਿਤ ਛੇਵੀਂ ਤੋਂ ਅੱਠਵੀਂ ਤੱਕ ਪੜ੍ਹਾਉਂਦੇ ਜ਼ਿਲ੍ਹੇ ਦੇ ਸਮੂਹ ਅੰਗਰੇਜ਼ੀ / ਸਮਾਜਿਕ ਸਿੱਖਿਆ ਅਧਿਆਪਕਾਂ ਦੀ ਦੋ ਰੋਜ਼ਾ ਬਲਾਕ ਪੱਧਰੀ ਟ੍ਰੇਂਨਿੰਗ ਲਗਾਈ ਜਾ ਰਹੀ ਹੈ ਜਿਸ ਵਿੱਚ ਸੈਕੰਡਰੀ ਪੱਧਰ ਤੇ 3 ਅਧਿਆਪਕ , ਹਾਈ ਪੱਧਰ 2 ਅਤੇ ਮਿਡਲ ਸਕੂਲ ਵਿੱਚੋਂ 1 ਅਧਿਆਪਕ ਇਸ ਟ੍ਰੇਂਨਿੰਗ ਵਿੱਚ ਸ਼ਾਮਲ ਹਨ। ਇਸ ਟ੍ਰੇਂਨਿੰਗ ਵਿੱਚ ਹਾਜ਼ਰ ਰਿਸੋਰਸ ਪਰਸਨਾਂ ਵੱਲੋਂ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਨੂੰ ਰੂੜ੍ਹੀਵਾਦੀ ਸੋਚ ਖਤਮ ਕਰਦੇ ਹੋਏ ਲੜ੍ਹਕੇ ਤੇ ਲੜਕੀ ਵਿੱਚ ਕੀਤੇ ਜਾਂਦੇ ਫਰਕ ਨੂੰ ਖਤਮ ਕਰਨ ਲਈ ਪ੍ਰੇਰਿਤ ਕੀਤਾ।
ਹੋਰ ਪੜ੍ਹੋ :-ਭਾਜਪਾ, ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਦੇਸ਼ ਦੇ ਕਿਸਾਨਾਂ ਅਤੇ ਪੰਜਾਬੀਆਂ ਨੂੰ ਧੋਖ਼ਾ ਦਿੱਤਾ: ਭਗਵੰਤ ਮਾਨ
ਇਸ ਸੈਮੀਨਾਰ ਦਾ ਮੁੱਖ ਮੰਤਵ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਛੇਵੀਂ ਤੋਂ ਅੱਠਵੀਂ ਤੱਕ ਪੜ੍ਹ ਰਹੇ ਬੱਚਿਆਂ ਨੂੰ ( ਲਿੰਗ ਸਮਾਨਤਾ ) ਸੰਬੰਧੀ ਜਾਗਰੂਕ ਕੀਤਾ ਜਾਣਾ ਹੈ। ਇਸ ਮੌਕੇ ਪ੍ਰਿੰਸੀਪਲ ਪਰਮਜੀਤ ਕੌਰ , ਬਲਵਿੰਦਰ ਕੌਰ , ਮੀਡੀਆ ਇੰਚਾਰਜ ਗਗਨਦੀਪ ਸਿੰਘ , ਬੀ.ਐਮ. ਗੁਰਲਾਲ ਸਿੰਘ , ਰਾਕੇਸ਼ ਕੁਮਾਰ , ਬਲਦੇਵ ਰਾਜ , ਅਜਾਦਪਲਵਿੰਦਰ ਸਿੰਘ , ਅਰਵਿੰਦਰ ਕੌਰ , ਵਿਜੈ ਕੁਮਾਰ , ਠਾਕੁਰ ਸੰਸਾਰ ਸਿੰਘ ,ਅਜੈਪਾਲ , ਅਵਤਾਰ ਸਿੰਘ ਆਦਿ ਹਾਜ਼ਰ ਸਨ।