ਦੀ ਹੰਬੜਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ 10 ਪਿੰਡਾਂ ‘ਚ ਕਿਸਾਨਾਂ ਵੱਲਂ ਪਰਾਲੀ ਨਾ ਸਾੜਨ ਦਾ ਐਲਾਨ

ਦੀ ਹੰਬੜਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ 10 ਪਿੰਡਾਂ ‘ਚ ਕਿਸਾਨਾਂ ਵੱਲਂ ਪਰਾਲੀ ਨਾ ਸਾੜਨ ਦਾ ਐਲਾਨ
ਦੀ ਹੰਬੜਾਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਦੇ 10 ਪਿੰਡਾਂ ‘ਚ ਕਿਸਾਨਾਂ ਵੱਲਂ ਪਰਾਲੀ ਨਾ ਸਾੜਨ ਦਾ ਐਲਾਨ

Sorry, this news is not available in your requested language. Please see here.

ਪ੍ਰਧਾਨ ਚਾਵਲਾ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲਚ ਪੂਰਾ ਸਹਿਯੋਗ ਦੇਣ ਦਾ ਭਰੋਸਾ

ਹੰਬੜਾਂ (ਲੁਧਿਆਣਾ), 21 ਅਗਸਤ 2022

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਦੀ ਹੰਬੜਾਂ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ ਵਿਖੇ 10 ਪਿੰਡ ਦੇ ਕਿਸਾਨਾਂ ਅਤੇ ਹੋਰ ਮੋਹਤਵਾਰਾਂ ਨਾਲ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਸਬੰਧੀ ਕਿਸਾਨ ਬੇਲਰਜ਼ ਮਿਲਣੀ ਕਰਵਾਈ ਗਈ। ਜਿਸ ਵਿੱਚ ਬਾਇਓ ਕੰਪਨੀ ਦੇ ਅਧਿਾਰੀਆਂ ਵੱਲੋਂ ਖੇਤਾਂ ਚ ਅੱਗ ਨਾ ਲਗਾਏ ਜਾਣ ਅਤੇ ਵਾਤਾਵਰਣ ਨੂੰ ਬਚਾਉਣ ਲਈ ਪਰਾਲੀ ਦੀਆਂ ਗੰਢਾ ਬਣਾਕੇ ਖੇਤਾਂ ਚੋਂ ਪਰਾਲੀ ਦਾ ਨਿਪਟਾਰਾ ਕਰਨ ਲਈ ਪਰਾਲੀ ਦੀ ਸਾਂਭ-ਸੰਭਾਲ ਸਬੰਧੀ 10 ਪਿੰਡਾਂ ਨੂੰ ਗੋਦ ਲਏ ਜਾਣ ਦਾ ਐਲਾਨ ਕੀਤਾ।

ਹੋਰ ਪੜ੍ਹੋ -ਤਰਪਾਲਾਂ ਦੀ ਖ਼ਰੀਦ ਲਈ ਸੋਧੀ ਨੀਤੀ ਨੂੰ ਪ੍ਰਵਾਨਗੀ: ਲਾਲ ਚੰਦ ਕਟਾਰੂਚੱਕ

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ.ਅਮਨਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰੀ ਸਭਾ ਹੰਬੜਾਂ ਅਧੀਨ ਆਉਂਦੇ 10 ਪਿੰਡਾਂ ਦੀਆਂ ਪੰਚਾਇਤਾਂ ਤੇ ਕਿਸਾਨਾਂ ਵੱਲੋਂ ਪਰਾਲੀ ਦੇ ਖੇਤਾਂ ‘ਚ ਅੱਗ ਨਾ ਲਗਾਏ ਜਾਣ ਦਾ ਫੈਂਸਲਾ ਲੈਂਦਿਆਂ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਜੋ ਪਹਿਲਕਦਮੀ ਕੀਤੀ ਗਈ ਹੈ,ਇਹ ਉਨ੍ਹਾਂ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਲਈ ਮਿਸਾਲ ਹੋਵੇਗੀ ਜੋ ਖੇਤਾਂ ‘ਚ ਅੱਗ ਲਗਾ ਕੇ ਪਰਾਲੀ ਸੜਦੇ ਹਨ ਤੇ ਵਾਤਾਵਰਨ ਨੂੰ ਪਲੀਤ ਕਰਦੇ ਹਨ।ਉਨ੍ਹਾਂ ਪ੍ਰਧਾਨ ਚਾਵਲਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਪਹਿਲਕਦਮੀ ਕਰਦਿਆਂ ਸੂਬੇ ‘ਚ ਇਕ ਮਿਸਾਲ ਪੈਦਾ ਕੀਤੀ ਹੈ ਤੇ ਅਸੀਂ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਇਨ੍ਹਾਂ ਪਿੰਡਾਂ ਨਾਲ ਕੰਪਨੀ ਵੱਲੋਂ ਜੋ ਐਗਰੀਮੈਟ ਕੀਤਾ ਹੈ ਉਸ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।ਇਸ ਸਮੇਂ ਬਾਇਓ ਕੰਪਨੀ ਦੇ ਸੀ.ਓ ਪ੍ਰਿਤਪਾਲ ਸ਼ਰਮਾ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਉਨ੍ਹਾਂ ਦੇ ਖੇਤਾਂ ‘ਚ ਪਰਾਲੀ ਨੂੰ ਚੁੱਕਣ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਤੇ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਇਸ ਸਮੇਂ ਸਿੱਧਵਾਂ ਬੇਟ ਬਲਾਕ ਦੇ ਖੇਤੀਬਾੜੀ ਅਫਸਰ ਡਾ.ਗੁਰਮੁੱਖ ਸਿੰਘ,ਡਾ.ਅਰਸ਼ਦੀਪ ਸਿੰਘ ਏ.ਡੀ.ਓ ਸਰਕਲ ਹੰਬੜਾਂ, ਡਾ.ਸ਼ੇਰਅਜੀਤ ਸਿੰਘ ਮੰਡ ਵਿਸਥਾਰ ਖੇਤੀਬਾੜੀ ਅਫਸਰ ਸਰਕਲ ਭੂੰਦੜੀ ਨੇ ਵੀ ਕਿਸਾਨਾਂ ਨਾਲ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਵਾਤਾਵਰਨ ਨੂੰ ਬਚਾਉਣ ਲਈ ਪਿੰਡ ਹੰਬੜਾਂ,ਵਲੀਪੁਰ ਕਲਾਂ,ਵਲੀਪੁਰ ਖੁਰਦ,ਘਮਣੇਵਾਲ,ਮਾਣੀਏਵਾਲ,ਬਾਣੀਏਵਾਲ,ਭੱਠਾਧੂਹਾ,ਰਾਣਕੇ ਅਤੇ ਕੋਟਲੀ ਆਦਿ ਦੇ 10 ਪਿੰਡਾਂ ਚ ਖੇਤਾਂ ਨੂੰ ਅੱਗ ਨਾ ਲਗਾਏ ਜਾਣ ਦਾ ਪ੍ਰਣ ਕੀਤਾ ਹੈ, ਉਨ੍ਹਾਂ ਪਿੰਡਾਂ ਦੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਕਿ ਖੇਤੀਬਾੜੀ ਸਭਾ ਹੰਬੜਾਂ ਵੱਲੋਂ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਤੇ ਖੇਤੀਬਾੜੀ ਅਧਿਕਾਰੀਆਂ ਅਤੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਕਿਸਾਨਾਂ ਨਾਲ ਜੁਆਬ ਸੁਵਾਲ ਵੀ ਕੀਤੇ ਗਏ ਅਤੇ ਕਿਸਾਨਾਂ ਦੀ ਪਰਾਲੀ ਬਿਨਾਂ ਪੈਸੇ ਲਏ ਅਤੇ ਬਿਨਾਂ ਪੈਸੇ ਦਿੱਤੇ ਤੋਂ ਪਰਾਲੀ ਨੂੰ ਚੁੱਕਣ ਦਾ ਵਿਸ਼ਵਾਸ਼ ਦਵਾਇਆ।

ਇਸ ਮੌਕੇ ਤੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਸਭਾ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ,ਸੀਨੀਅਰ ਮੀਤ ਪ੍ਰਧਾਨ ਕਿਰਨਵੀਰ ਸਿੰਘ ਹੰਸਰਾ,ਮੀਤ ਪ੍ਰਧਾਨ ਕਮਲਦੀਪ ਸਿੰਘ ਧਾਲੀਵਾਲ,ਜੁਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ, ਮੈਂਬਰ ਭਗਵੰਤ ਸਿੰਘ ਹੰਸਰਾ, ਮੈਂਬਰ ਸੁਖਜਿੰਦਰ ਕੌਰ ਧਾਲੀਵਾਲ, ਮੈਂਬਰ ਕੁਲਦੀਪ ਕੌਰ ਭੈਰੋਮੁੰਨਾਂ,ਮੈਂਬਰ ਬਚਨ ਸਿੰਘ,ਮੈਂਬਰ ਬਲਜਿੰਦਰ ਸਿੰਘ ਭੱਠਾਧੂਹਾ ਅਤੇ ਕਰਮਚਾਰੀ ਹਰਪਿੰਦਰ ਵੱਲੋਂ ਮੁੱਖ ਖੇਤੀਬਾੜੀ ਅਫਸਰ ਅਮਨਜੀਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

Spread the love