ਜ਼ਿਲਾ ਸੰਕਟ ਪ੍ਰਬੰਧਨ ਗਰੁੱਪ ਦੀ ਹੋਈ ਮੀਟਿੰਗ
ਬਰਨਾਲਾ, 28 ਜਨਵਰੀ 2022
ਸਨਅਤੀ ਅਦਾਰਿਆਂ ਦੇ ਅੰਦਰ ਜਾਂ ਆਸ-ਪਾਸ ਕਿਸੇ ਵੀ ਤਰਾਂ ਦੀ ਗੈਸ ਲੀਕ, ਤੇਜ਼ਾਬੀ ਦੁਖਾਂਤ ਜਾਂ ਹੋਰ ਅਚਨਚੇਤੀ ਸੰਕਟ ਦੀ ਸਥਿਤੀ ਵਿਚ ਸਾਰੇ ਵਿਭਾਗਾਂ ਨੂੰ ਆਪਣੀ ਭੂਮਿਕਾ ਅਤੇ ਬਚਾਅ ਪ੍ਰਬੰਧਾਂ ਤੋਂ ਜਾਣੂ ਕਰਵਾਉਣ ਲਈ ਜ਼ਿਲਾ ਸੰਕਟ ਪ੍ਰਬੰਧਨ ਗਰੁੱਪ ਦੀ ਮੀਟਿੰਗ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਵੱਲੋਂ ਸਿਵਲ ਹਸਪਤਾਲ ’ਚ ਮੈਡੀਕਲ ਸਟੋਰੇਜ ਰੂਮ ਦੀ ਸ਼ੁਰੂਆਤ
ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲਾ ਮਾਲ ਅਫਸਰ (ਇੰਚਾਰਜ) ਸੰਦੀਪ ਸਿੰਘ ਨੇ ਆਖਿਆ ਕਿ ਅਚਨਚੇਤੀ ਸੰਕਟ ਦੀ ਸਥਿਤੀ ’ਚ ਸਾਰੇ ਵਿਭਾਗਾਂ ਨੂੰ ਆਪਣੀ ਜ਼ਿੰਮੇਵਾਰੀ ਤੇ ਕਾਰਜਪ੍ਰਣਾਲੀ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਅਜਿਹੀ ਕਿਸੇ ਵੀ ਸਥਿਤੀ ਦਾ ਟਾਕਰਾ ਕੀਤਾ ਜਾ ਸਕੇ।
ਇਸ ਮੌਕੇ ਸਾਰੇ ਵਿਭਾਗਾਂ ਨੂੰ ਉਨਾਂ ਦੀ ਜ਼ਿੰਮੇਵਾਰੀ ਤੋਂ ਜਾਣੂ ਕਰਾਇਆ ਗਿਆ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਡਿਪਟੀ ਡਾਇਰੈਕਟਰ (ਫੈਕਟਰੀਆਂ) ਇੰਜਨੀਅਰ ਸਾਹਿਲ ਗੋਇਲ ਨੇ ਕਿਸੇ ਵੀ ਸਨਅਤੀ ਅਦਾਰੇ/ਫੈਕਟਰੀਆਂ ਆਦਿ ’ਚ ਅਚਨਚੇਤੀ ਦੁਖਾਂਤ ਦੇ ਟਾਕਰੇ ਲਈ ਲੋੜੀਂਦੇ ਪ੍ਰਬੰਧਾਂ ’ਤੇ ਗੱਲ ਕੀਤੀ। ਉਨਾਂ ਕਿਹਾ ਕਿ ਇਸ ਸਬੰਧੀ ਛੇਤੀ ਹੀ ਮੌਕ ਡਿ੍ਰਲ ਵੀ ਕੀਤੀ ਜਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਪੀ ਕੁਲਦੀਪ ਸਿੰਘ ਸੋਹੀ, ਡੀਐਮਸੀ ਗੁਰਮਿੰਦਰ ਕੌਰ ਔਜਲਾ, ਈਓ ਮੋਹਿਤ ਸ਼ਰਮਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਐਕਸੀਅਨ ਗੁਰਵਿੰਦਰ ਢੀਂਡਸਾ, ਟ੍ਰਾਈਡੈਂਟ ਗਰੁੱਪ ਤੋਂ ਰੁਪਿੰਦਰ ਗੁਪਤਾ, ਸ੍ਰੀ ਵਿਜੈ ਗਰਗ, ਸ਼ੇਰ ਸਿੰਘ ਆਦਿ ਹਾਜ਼ਰ ਸਨ।