ਵੈਕਸੀਨ ਲਗਵਾਓ, ਇਨਾਮ ਪਾਓ ਸਕੀਮ ਕਾਰਨ ਲੋਕਾਂ ਵਿਚ ਵੈਕਸੀਨ ਲਗਵਾਉਣ ਪ੍ਰਤੀ ਉਤਸਾਹ ਵਧਿਆ

BABITA KALER
ਡਿਪਟੀ ਕਮਿਸ਼ਨਰ ਵੱਲੋਂ ਪੀ.ਐਸ.ਪੀ.ਸੀ.ਐਲ ਦੇ ਸਾਹਮਣੇ ਬਣਾਏ ਜਾ ਰਹੇ ਪਾਰਕ `ਚ ਪੌਦੇ ਲਗਾਉਣ ਦੀ ਸ਼ੁਰੂਆਤ

Sorry, this news is not available in your requested language. Please see here.

ਫਾਜਿ਼ਲਕਾ, 6 ਦਸੰਬਰ 2021

ਜਿ਼ਲ੍ਹਾ ਪ੍ਰਸ਼ਾਸਨ ਫਾਜਿ਼ਲਕਾ ਵੱਲੋਂ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਹਿੱਤ ਸ਼ੁਰੂ ਕੀਤੀ ਇਨਾਮ ਦੇਣ ਦੀ ਸਕੀਮ ਕਾਰਨ ਲੋਕਾਂ ਵਿਚ ਵੈਕਸੀਨ ਲਗਵਾਉਣ ਲਈ ਉਤਸਾਹ ਵਧਿਆ ਹੈ ਅਤੇ ਲੋਕ ਆਪਣੀ ਸਿਹਤ ਸੰਭਾਲ ਪ੍ਰਤੀ ਜਿੰਮੇਵਾਰੀ ਸਮਝ ਰਹੇ ਹਨ। ਜਿਕਰਯੋਗ ਹੈ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਐਲਾਨ ਕੀਤਾ ਸੀ ਕਿ ਆਉਣ ਵਾਲੇ ਹਫਤੇ ਦੌਰਾਨ ਜ਼ੋ ਵੀ ਕੋਵਿਡ ਵੈਕਸੀਨ ਦਾ ਪਹਿਲੀ ਜਾਂ ਦੂਜੀ ਡੋਜ਼ ਲਗਵਾਉਣਗੇ ਉਨ੍ਹਾਂ ਵਿਚੋਂ ਲੱਕੀ ਡ੍ਰਾਅ ਨਾਲ ਚੋਣ ਕਰਕੇ ਭਾਗਸਾ਼ਲੀ ਲੋਕਾਂ ਨੂੰ ਟੀਵੀ, ਫਰਿੱਜ, ਵਾਸਿੰਗ ਮਸ਼ੀਨ ਤੇ ਸਮਾਰਟ ਫੋਨ ਇਨਾਮ ਵਿਚ ਦਿੱਤੇ ਜਾਣਗੇ।

ਹੋਰ ਪੜ੍ਹੋ :-ਪਾਈਟੈਕਸ ਮੇਲੇ ਵਿਚ  ਵੋਟਰਾਂ ਨੂੰ ਜਾਗਰੂਕ ਕੈਂਪ ਲਗਾਇਆ

ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਜਿ਼ਲ੍ਹਾ ਵਾਸੀਆਂ ਨੂੰ ਜਲਦ ਤੋਂ ਜਲਦ ਕੋਵਿਡ ਦੀ ਵੈਕਸੀਨ ਲਗਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਦੇ ਨਵੇਂ ਵੇਰੀਏਂਟ ਓਮੀਕ੍ਰਾਨ ਦੀ ਦੇਸ਼ ਵਿਚ ਇੰਟਰੀ ਹੋ ਚੁੱਕੀ ਹੈ ਅਤੇ ਇਹ ਸਾਡੇ ਘਰ ਤੱਕ ਨਾ ਆਵੇ ਇਸ ਲਈ ਲਾਜਮੀ ਹੈ ਕਿ ਅਸੀਂ ਆਪਣੀ ਵੈਕਸੀਨ ਦੀਆਂ ਦੋਨੋਂ ਡੋਜ਼ ਲਗਵਾ ਲਈਏ। ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਕੋਵਿਡ ਦੇ ਖਤਰੇ ਨੂੰ ਦੂਰ ਰੱਖਣ ਲਈ ਵੈਕਸੀਨ ਹੀ ਇਕ ਕਾਰਗਾਰ ਹਥਿਆਰ ਹੈ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਸਰਕਾਰ ਵੱਲੋਂ ਵੈਕਸੀਨ ਮੁਫ਼ਤ ਲਗਾਈ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਤੇ ਹਰ ਰੋਜ਼ ਇਹ ਵੈਕਸੀਨ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਸਬੰਧੀ ਪੇਂਡੂ ਵਿਕਾਸ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਪਿੰਡਾਂ ਵਿਚ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ।

Spread the love