ਰੂਪਨਗਰ, 28 ਜਨਵਰੀ 2022
ਸ. ਗੁਰਵਿੰਦਰ ਸਿੰਘ ਜੋਹਲ ਪੀਸੀਐਸ ਰਿਟਰਨਿੰਗ ਅਫਸਰ ਵਿਧਾਨ ਸਭਾ ਚੋਣ ਹਲਕਾ 50-ਰੂਪਨਗਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਨੇ ਦੱਸਿਆ ਕਿ 29 ਜਨਵਰੀ ਸ਼ਨੀਵਾਰ ਨੂੰ ਸ਼ਹਿਰ ਵਿਚ 9 ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ।
ਹੋਰ ਪੜ੍ਹੋ :-ਰੂਪਨਗਰ ਪੁਲਿਸ ਨੇ ਵਿਧਾਨ ਸਭਾ ਚੌਣਾਂ-2022 ਦੇ ਮੱਦੇਨਜ਼ਰ ਮਾੜੇ ਅਨਸਰਾਂ ਖਿਲਾਫ ਸਖਤ ਕਾਰਵਾਈ: ਵਿਵੇਕ ਐਸ. ਸੋਨੀ
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਕੈਂਪਾਂ ਵਿਖੇ ਪਹਿਲੀ ਡੋਜ਼, ਦੂਸਰੀ ਡੋਜ਼ ਅਤੇ ਬੂਸਟਰ ਡੋਜ਼ ਲਗਾਇਆ ਜਾਣਗੀਆਂ ਜਿਸ ਲਈ ਜਿਹੜੇ ਵਿਅਕਤੀ ਦੀ ਕੋਈ ਵੀ ਡੋਜ਼ ਪੈਡਿੰਗ ਹੈ ਉਹ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਡੋਜ਼ ਲਗਵਾਉਣ।
ਉਨ੍ਹਾਂ ਵੈਕਸੀਨੇਸ਼ਨ ਕੈਂਪਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕੈਂਪ ਬਗਲਾ ਮੁੱਖੀ ਮੰਦਿਰ ਗਊਸ਼ਾਲਾ ਰੋਡ ਰੋਪੜ, ਟਾਕੀਆ ਮੰਦਿਰ ਉੱਚਾ ਖੇੜਾ ਰੋਪੜ, ਗੁਰੂ ਨਾਨਕਸਰ ਗੁਰਦੁਆਰਾ ਨੇੜੇ ਆਦਰਸ਼ ਨਗਰ ਰੋਪੜ, ਪਾਵਰ ਕਲੋਨੀ ਰੋਪੜ, ਰਾਧਾ ਸੁਆਮੀ ਸਤਸੰਗ ਘਰ ਗਿਆਨੀ ਜ਼ੈਲ ਸਿੰਘ ਨਗਰ, ਆਂਗਣਵਾੜੀ ਕੇਂਦਰ ਬੜੀ ਹਵੇਲੀ, ਯੂ.ਪੀ.ਐਚ.ਸੀ. ਕੋਟਲਾ ਨਹਿੰਗ, ਪੁਲਿਸ ਲਾਈਨ ਰੋਪੜ, ਬੇਲਾ ਚੋਂਕ ਰੋਪੜ, ਲਗਾਇਆ ਜਾ ਰਿਹਾ ਹੈ।
ਸ. ਜੌਹਲ ਨੇ ਕਿਹਾ ਕਿ ਕਰੋਨਾ ਵੈਕਸੀਨੇਸ਼ਨ ਜਰੂਰ ਕਰਵਾਈ ਜਾਵੇ ਤਾ ਜੋ ਸਮਾਜ ਨੂੰ ਇਸ ਮਾਰੂ ਬਿਮਾਰੀ ਤੋ ਮੁੱਕਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੋਨਾ ਦੇ ਮਾਮਲਾ ਲਗਾਤਾਰ ਵੱਧ ਰਹੇ ਹਨ ਅਤੇ ਇਸ ਵੈਕਸੀਨੇਸ਼ਨ ਨਾਲ ਤੁਸੀਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਕਰ ਸਕਦੇ ਹੋ। ਉਨ੍ਹਾਂ ਕਿਹਾ ਕਿ ਘਰੋਂ ਬਾਹਰੋਂ ਨਿਕਲਦੇ ਹੋਏ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਤੌਰ ਉਤੇ ਕੀਤੀ ਜਾਵੇ।