ਪੰਜਾਬ ਟੈਕਨੀਕਲ ਯੁਨੀਵਰਸਿਟੀ ਰਾਹੀਂ ਕਰਵਾਈ ਗਈ ਪ੍ਰੀਖਿਆ
ਫਾਜਿ਼ਲਕਾ, 3 ਅਪ੍ਰੈਲ 2022
ਫਾਜਿਲ਼ਕਾ ਜਿ਼ਲ੍ਹੇ ਵਿਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਕਾਨੂੰਨ ਮਗਨਰੇਗਾ ਤਹਿਤ ਭਰਤੀ ਲਈ ਐਤਵਾਰ ਨੂੰ ਲਿਖਤੀ ਪ੍ਰੀਖਿਆ ਆਯੋਜਿਤ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਆਈਏਐਸ ਨੇ ਦੱਸਿਆ ਕਿ ਮਗਨਰੇਗਾ ਤਹਿਤ ਭਰਤੀ ਕਰਨ ਲਈ ਪੂਰੀ ਤਰਾਂ ਪਾਰਦਰਸ਼ੀ ਤਰੀਕੇ ਨਾਲ ਪ੍ਰੀਖਿਆ ਆਯੋਜਿਤ ਕੀਤੀ ਜਾ ਰਹੀ ਹੈ ਤਾਂ ਜ਼ੋ ਯੋਗ ਉਮੀਦਵਾਰਾਂ ਦੀ ਚੋਣ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਇਸ ਲਈ 18 ਪ੍ਰੀਖਿਆ ਕੇਂਦਰ ਬਣਾਏ ਗਏ ਸਨ ਜਿੰਨ੍ਹਾਂ ਵਿਚ 5194 ਨੌਜਵਾਨਾਂ ਨੇ ਪ੍ਰੀਖਿਆ ਦਿੱਤੀ। ਇੰਨ੍ਹਾਂ ਵਿਚੋਂ 8 ਪ੍ਰੀਖਿਆ ਕੇਂਦਰ ਫਾਜਿ਼ਲਕਾ ਵਿਚ, 4 ਅਬੋਹਰ ਅਤੇ 6 ਜਲਾਲਾਬਾਦ ਵਿਚ ਬਣਾਏ ਗਏ ਸਨ।ਇੱਥੇ ਜਿਕਰਯੋਗ ਹੈ ਕਿ ਇਹ ਪ੍ਰੀਖਿਆ ਪੰਜਾਬ ਟੈਕਨੀਕਲ ਯੁਨੀਵਰਸਿਟੀ ਰਾਹੀਂ ਕਰਵਾਈ ਗਈ ਹੈ।
ਹੋਰ ਪੜ੍ਹੋ :-ਹਲਕਾ ਵਿਧਾਇਕ ਵੱਲੋਂ ਬਲੌਂਗੀ ਵਿਖੇ ਟਿਊਬਵੈੱਲ ਲਗਾਉਣ ਦੇ ਕੰਮ ਦੀ ਕਰਵਾਈ ਗਈ ਸ਼ੁਰੂਆਤ
ਇਸ ਪ੍ਰੀਖਿਆ ਲਈ ਹਰੇਕ ਕੇਂਦਰ ਤੇ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ ਸੀ ਅਤੇ ਇਸ ਪ੍ਰੀਖਿਆ ਦੌਰਾਨ ਖੁਦ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਵੱਖ ਵੱਖ ਪ੍ਰੀਖਿਆ ਕੇਂਦਰਾਂ ਦਾ ਅਚਾਨਕ ਦੌਰਾ ਕਰਕੇ ਉਥੇ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਪ੍ਰੀਖਿਆ ਲਈ ਤਾਇਨਾਤ ਸਟਾਫ ਨੂੰ ਹਦਾਇਤ ਕੀਤੀ ਕਿ ਪ੍ਰੀਖਿਆ ਦੌਰਾਨ ਕੋਈ ਕੁਤਾਹੀ ਨਾ ਹੋਵੇ।ਦੂਜ਼ੇ ਪਾਸੇ ਜਿ਼ਲ੍ਹਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਬੱਲ ਦੀ ਅਗਵਾਈ ਵਿਚ ਪ੍ਰੀਖਿਆ ਦੀ ਜਾਂਚ ਲਈ ਉਡਣ ਦਸਤੇ ਵੀ ਬਣਾਏ ਗਏ ਸੀ ਤਾਂ ਜ਼ੋ ਇਸ ਪ੍ਰੀਖਿਆ ਦੌਰਾਨ ਨਕਲ ਦੀ ਕਿਸੇ ਵੀ ਸੰਭਾਵਨਾ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ।