ਫਾਜ਼ਿਲਕਾ, 21 ਅਪ੍ਰੈਲ 2022
ਫਾਜ਼ਿਲਕਾ ਜ਼ਿਲ੍ਹੇ ਵਿਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜਗਾਰ ਗਰੰਟੀ ਐਕਟ (ਮਗਨਰੇਗਾ) ਤਹਿਤ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਲਈ ਗਈ ਪ੍ਰੀਖਿਆ ਦਾ ਨਤੀਜਾ ਪਿਛਲੇ ਦਿਨੀ ਜ਼ੋ ਜਾਰੀ ਕੀਤਾ ਗਿਆ ਸੀ, ਉਨ੍ਹਾਂ ਵਿਚੋਂ ਗ੍ਰਾਮ ਰੋਜਗਾਰ ਸੇਵਕ ਦੀ ਭਰਤੀ ਲਈ ਉਮੀਦਵਾਰਾਂ ਦੀ ਅੱਜ ਇੰਟਰਵਿਉ ਦੀ ਪ੍ਰਕਿਰਿਆ ਕੀਤੀ ਗਈ ਜ਼ੋ ਕਿ ਅਜੇ ਵੀ ਜਾਰੀ ਹੈ।
ਹੋਰ ਪੜ੍ਹੋ :-ਕੋਵਿਡ-19 ਟੀਕਾਕਰਨ ‘ਚ ਵਾਧੂ ਫੀਸ ਵਸੂਲਣ ਦੀ ਸ਼ਿਕਾਇਤ ‘ਤੇ ਨਿੱਜੀ ਹਸਪਤਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ
ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੰਟਰਵਿਉ 6 ਮੈਂਬਰੀ ਕਮੇਟੀ ਦੇ ਅਧੀਨ ਕੰਡਕਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਇੰਟਰਵਿਉ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਲਈ ਗਈ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ 53 ਉਮੀਦਵਾਰਾਂ ਨੂੰ ਗਰੁੱਪਾਂ `ਚ ਵੰਡ ਕੇ ਸ਼ਿਫਟ ਵਾਈਜ ਬੁਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਸ ਤਹਿਤ 6 ਸ਼ਿਫਟਾਂ ਬਣੀਆਂ ਸਨ ਜਿਸ ਦੇ ਮੱਦੇਨਜਰ ਉਮੀਦਵਾਰਾਂ ਵੱਲੋਂ ਆਪਣੀ ਸ਼ਿਫਟ `ਚ ਸ਼ਮੂਲੀਅਤ ਕਰਦਿਆਂ ਇੰਟਰਵਿਉ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮਗਨਰੇਗਾ ਅਧੀਨ ਹੋਰ ਵੱਖ-ਵੱਖ ਅਸਾਮੀਆਂ ਦਾ ਬੀਤੇ ਦਿਨ ਟਾਈਪ ਟੈਸਟ /ਯੋਗਤਾ ਟੈਸਟ ਲਿਆ ਗਿਆ ਤੇ ਅਸਾਮੀਆਂ ਲਈ ਇੰਟਰਵਿਉ ਦੀ ਕਾਰਵਾਈ ਜਾਰੀ ਹੈ।