ਚੋਣਾਂ ਦੀ ਉਲੰਘਣਾ ਕਰਨ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ – ਜਿਲ੍ਹਾ ਚੋਣ ਅਫ਼ਸਰ

GURPREET KHAIRA
ਚੋਣ ਡਿਊਟੀ ਦੌਰਾਨ ਵਧੀਆ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

Sorry, this news is not available in your requested language. Please see here.

ਹੁਣ ਤੱਕ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਹੇਠ 359 ਐਫ.ਆਈ.ਆਰ ਦਰਜ਼
645210 ਰੁਪਏ ਦੀ ਨਕਦੀ ਵੀ ਕੀਤੀ ਜਬਤ

ਅੰਮ੍ਰਿਤਸਰ 9 ਫਰਵਰੀ 2022 

ਹੁਣ ਤੱਕ ਚੋਣ ਜਾਬਤੇ ਦੀ ਉਲੰਘਣਾ ਦੇ ਦੋਸ਼ ਹੇਠ ਵੱਖ-ਵੱਖ ਫਲਾਇੰਗ ਟੀਮਾਂਪੁਲਿਸ ਕਮਿਸ਼ਨਰ ਅੰਮ੍ਰਿਤਸਰ ਅਤੇ ਐਸ.ਐਸ.ਪੀ. ਦਿਹਾਤੀ ਵਲੋਂ 359 ਐਫ.ਆਈ.ਆਰ ਦਰਜ਼ ਕੀਤੀਆਂ ਗਈਆਂ ਹਨ ਅਤੇ 6 ਲੱਖ 45 ਹਜ਼ਾਰ 210 ਰੁਪਏ ਦੀ ਨਕਦੀ ਜਬਤ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਜਾਬਤੇ ਤੋਂ ਤੁਰੰਤ ਬਾਅਦ ਫਲਾਇੰਗ ਸਕੁਐਡ ਟੀਮਾਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਵਲੋਂ 3110.345 ਲੀਟਰ ਅੰਗਰੇਜ਼ੀ ਸ਼ਰਾਬ ਅਤੇ 48795 ਲੀਟਰ ਲਾਹਨ, 1672.28 ਗ੍ਰਾਮ ਹੈਰੋਇਨ ਅਤੇ 10849 ਨਸ਼ੇ ਦੀਆਂ ਗੋਲੀਆਂ ਫੜੀਆਂ ਗਈਆਂ ਹਨ।

ਹੋਰ ਪੜ੍ਹੋ :-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਜਬਰ-ਜਨਾਹ ਪੀੜਤਾ ਨੂੰ ਦਿੱਤਾ ਚਾਰ ਲੱਖ ਰੁਪਏ ਦਾ ਮੁਆਵਜ਼ਾ

ਸ: ਖਹਿਰਾ ਨੇ ਦੱਸਿਆ ਕਿ ਜਿਲ੍ਹੇ ਵਿੱਚ ਅਮਨ ਸ਼ਾਂਤੀ ਨਾਲ ਚੋਣਾਂ ਕਰਵਾਉਣ ਲਈ ਪ੍ਰਸ਼ਾਸਨ ਬਾਜਿਦ ਹੈ ਅਤੇ ਕਿਸੇ ਨੂੰ ਵੀ ਚੋਣ ਜ਼ਾਬਤੇ ਦੀ ਉਲੰਘਣਾ  ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਪੁਲਿਸ ਵਲੋਂ 2 ਰਿਵਾਲਵਰ, 5 ਪਿਸਤੌਲ, 33 ਕਾਰਤੂਸ, 100 ਗ੍ਰਾਮ ਅਫੀਮ, 240 ਕੈਪਸੂਲ ਅਤੇ ਐਫ.ਐਸ.ਟੀ ਟੀਮਾਂ ਵਲੋਂ ਸਾਊਥ ਹਲਕੇ ਵਿਚੋਂ 3352.4 ਗ੍ਰਾਮ ਸੋਨਾ ਵੀ ਜਬਤ ਕੀਤਾ ਗਿਆ ਹੈ। ਸ: ਖਹਿਰਾ ਨੇ ਦੱਸਿਆ ਕਿ ਪੁਲਿਸ ਵਲੋਂ 359 ਐਫ.ਆਈ.ਆਰ. ਦਰਜ਼ ਕੀਤੀਆਂ ਗਈਆਂ ਹਨ। ਜਿਨਾਂ ਵਿੱਚ  48 ਐਨ.ਡੀ.ਪੀ.ਐਸ. ਅੇਕਟ, 297 ਐਕਸਾਈਜ਼ ਐਕਟ ਹੇਠਗੈਰਕਾਨੂੰਨੀ ਹਥਿਆਰ 6 ਐਫ.ਆਈ.ਆਰ., 2 ਆਈ.ਪੀ.ਸੀ. ਐਕਟ ਅਧੀਨ ਅਤੇ 6 ਐਫ.ਆਈ.ਆਰ. ਡੀਫੇਸਮੇਂਟ ਤਹਿਤ ਦਰਜ਼ ਕੀਤੀਆਂ ਗਈਆਂ ਹਨ।

ਸ: ਖਹਿਰਾ ਨੇ ਦੱਸਿਆ ਕਿ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪੜੇ ਚਾੜ੍ਹਨ ਲਈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਦਿਨ ਰਾਤ ਫਲਾਇੰਗ ਸਕੂਐਡਐਸ.ਐਸ.ਟੀ. ਅਤੇ ਐਫ.ਐਸ. ਟੀ ਟੀਮਾਂ ਅਤੇ ਪੁਲਿਸ ਵਿਭਾਗ ਵਲੋਂ ਗਸ਼ਤ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਕਿਸੇ ਨੂੰ ਵੀ ਅਮਨਸ਼ਾਂਤੀ ਦੇ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ।

Spread the love