ਨੂਰਪੁਰ ਬੇਦੀ, 30 ਮਾਰਚ 2022
ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਬਲਾਕ ਨੂਰਪੁਰ ਬੇਦੀ ਦੇ ਸਿੰਘਪੁਰ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ‘ਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਧਾਨ ਚੰਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਬਹੁਤ ਸਾਰਾ ਸਟਾਫ ਅਜਿਹਾ ਹੈ ਜੋ ਕਿ ਡੈਪੂਟੇਸ਼ਨ ਤੇ ਗਿਆ ਹੋਇਆ ਹੈ ਅਤੇ ਮਾਹਿਰ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਹਨ।
ਸੀਨੀਅਰ ਮੈਡੀਕਲ ਅਫ਼ਸਰ ਨੇ ਹਸਪਤਾਲ ਵਿੱਚ ਜਨਰੇਟਰ ਤੇ ਵਾਟਰ ਕੂਲਰ ਦੀ ਘਾਟ ਦਾ ਮਾਮਲਾ ਵੀ ਸ਼੍ਰੀ ਦਿਨੇਸ਼ ਚੱਢਾ ਦੇ ਧਿਆਨ ਵਿੱਚ ਲਿਆਇਆ ਜਿਸ ਉਪਰੰਤ ਉਨ੍ਹਾਂ ਦੋ ਦਿਨ ਵਿੱਚ ਹੀ ਵਾਟਰ ਕੂਲਰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ।
ਸ਼੍ਰੀ ਦਿਨੇਸ਼ ਚੱਢਾ ਨੇ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਈਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਲੋਕਾਂ ਤੱਕ ਪਹੁੰਚਾਓ, ਤਾਂ ਜੋ ਕਿ ਆਸ ਪਾਸ ਦੇ 150 ਪਿੰਡਾਂ ਦੇ ਸਿੰਘਪੁਰ ਹਸਪਤਾਲ ਵਿੱਚ ਲੋਕਾਂ ਦਾ ਇਲਾਜ਼ ਵਧੀਆਂ ਹੋ ਸਕੇ।
ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਹਸਪਤਾਲ ਵਿੱਚ ਜੋ ਬਿਜਲੀ ਦੀਆਂ ਤਾਰਾਂ ਹੈ ਬਹੁਤ ਪੁਰਾਣੀਆਂ ਹਨ ਜ਼ਿਆਦਾ ਲੋਡ ਵੱਧਣ ਕਾਰਨ ਸ਼ਾਟ ਸਰਕਟ ਹੋਣ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਵਿਧਾਇਕ ਚੱਢਾ ਨੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਵਿਸ਼ਵਾਸ ਦਿਵਾਉਂਦਿਆ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਕਰਵਾਉਣ ਲਈ ਜਿੰਨਾ ਖ਼ਰਚਾ ਬਣਦਾ ਉਸ ਦਾ ਐੱਸਟੀਮੇਟ ਬਣਾ ਕੇ ਦਿਓ ਤਾਂ ਜੋ ਜਲਦ ਇਹ ਰਾਸ਼ੀ ਜਾਰੀ ਕਰਵਾਈ ਜਾ ਸਕੇ।
ਇਸ ਮੌਕੇ ਤੇ ਰਾਮ ਕੁਮਾਰ ਮੁਕਾਰੀ, ਭਜਨ ਲਾਲ ਸੋਢੀ, ਸਤਨਾਮ ਸਿੰਘ ਨਾਗਰਾ, ਦੀਪਕ ਪੁਰੀ, ਸਤਨਾਮ ਸਿੰਘ ਗਿੱਲ ਵਕੀਲ, ਬੱਲ ਸਾਉਪੁਰੀਆ, ਪਰਦੀਪ ਕਾਕੂ, ਮੋਨੂੰ ਪਾਬਲਾ, ਆਦਿ ਹਾਜ਼ਰ ਸਨ।