ਗੁਰਦਾਸਪੁਰ, 25 ਅਪ੍ਰੈਲ 2022
ਜ਼ਿਲੇ ਅੰਦਰ ਕਣਕ ਦੀ ਖਰੀਦ, ਚੁਕਾਈ ਤੇ ਅਦਾਇਗੀ ਨਿਰਵਿਘਨ ਜਾਰੀ ਹੈ, ਜਿਸ ਤਹਿਤ ਜ਼ਿਲੇ ਵਿਚ 425248 ਮੀਟਰਕ ਟਨ (24 ਅਪ੍ਰੈਲ ਤਕ) ਕਣਕ ਦੀ ਆਮਦ ਹੋਈ ਸੀ , ਜਿਸ ਵਿਚੋਂ 417098 ਖਰੀਦ ਕਰ ਲਈ ਗਈ ਹੈ। ਪਨਗਰੇਨ ਵਲੋਂ 108806, ਮਾਰਕਫੈੱਡ ਵਲੋਂ 105169, ਪਨਸਪ ਵਲੋਂ 85500, ਵੇਅਰਹਾਊਸ ਵਲੋਂ 76442, ਐਫ.ਸੀ.ਆਈ ਵਲੋਂ 32981 ਤੇ ਟਰੇਡਰਜ਼ ਵਲੋਂ 8200 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿਚ ਕਣਕ ਦੀ ਲਿਫਟਿੰਗ ਤੇਜ਼ੀ ਨਾਲ ਜਾਰੀ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਨਿਸ਼ਚਿਤ ਸਮੇਂ ਅੰਦਰ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ 88 ਫੀਸਦ ਭਾਵ 615.78 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਹੋਰ ਪੜ੍ਹੋ :-ਪੰਜਾਬ ਪੁਲਿਸ ਨੇ ਮੋਸਟ ਵਾਂਟਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਡੇਰਾ ਬਸੀ ਤੋਂ ਕੀਤਾ ਗ੍ਰਿਫਤਾਰ
ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ ਸੁਖਜਿੰਦਰ ਸਿੰਘ ਜ਼ਿਲੇ ਅੰਦਰ ਕਣਕ ਦੀ ਖਰੀਦ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੰਡੀਆਂ ਵਿਚ ਕਣਕ ਦੀ ਖਰੀਦ ਤੇ ਚੁਕਾਈ ਨੂੰ ਨਾਲੋ-ਨਾਲ ਯਕੀਨੀ ਬਣਾਇਆ ਗਿਆ ਹੈ, ਫਸਲ ਦੀ ਅਦਾਇਗੀ ਨਿਸ਼ਚਿਤ ਸਮੇਂ ਅੰਦਰ ਕਰਨੀ ਯਕੀਨੀ ਬਣਾਈ ਗਈ ਹੈ ਤੇ ਮੰਡੀਆਂ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾ ਰਹੀ ਹੈ।