ਜ਼ਿਲ੍ਹਾ ਫਿਰੋਜਪੁਰ ਦੇ ਸੀ.ਐਚ.ਸੀ ਮੱਖੂ ਵਿਖੇ‘ ਵਿਸ਼ਵ ਸ਼ੂਗਰ ਦਿਵਸ ਮੌਕੇ ਹਫਤਾ ਜਾਗਰੂਕਤਾ ਸੈਮੀਨਾਰ ਕੀਤਾ ਆਯੋਜਿਤ- ਸਿਵਲ ਸਰਜਨ

DIABTES
ਜ਼ਿਲ੍ਹਾ ਫਿਰੋਜਪੁਰ ਦੇ ਸੀ.ਐਚ.ਸੀ ਮੱਖੂ ਵਿਖੇ‘ ਵਿਸ਼ਵ ਸ਼ੂਗਰ ਦਿਵਸ ਮੌਕੇ ਹਫਤਾ ਜਾਗਰੂਕਤਾ ਸੈਮੀਨਾਰ ਕੀਤਾ ਆਯੋਜਿਤ- ਸਿਵਲ ਸਰਜਨ

Sorry, this news is not available in your requested language. Please see here.

ਫਿਰੋਜ਼ਪੁਰ 15 ਨਵੰਬਰ 2021 

ਸੀ.ਐਚ.ਸੀ ਮੱਖੂ ਵਿਖੇ ਵਿਸ਼ਵ ਸ਼ੂਗਰ ਦਿਵਸ‘ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਜਾਗਰੂਕਤਾ ਹਫਤਾ  ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਾਜਿੰਦਰ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਵਿੱਚ ਡਾਇਬਟੀਜ ਇੱਕ ਪ੍ਰਚਲਿਤ ਬਿਮਾਰੀ ਹੈ। ਕੋਵਿਡ -19 ਮਹਾਂਮਾਰੀ ਵੀ ਡਾਇਬਟੀਜ ਦੇ ਮਰੀਜਾਂ ਲਈ ਘਾਤਕ ਸਾਬਤ ਹੋਈ ਹੈ, ਇਸ ਲਈ ਸੂਗਰ ਨੂੰ ਵੀ ਸਭ ਤੋਂ ਵੱਧ ਖਤਰਨਾਕ ਬਿਮਾਰੀ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਸਮਾਜ ਵਿੱਚ ਹਰ ਸਾਲ ਇਸਦੇ ਦੁਆਰਾ ਹਜਾਰਾਂ ਲੋਕ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਵਿਸ਼ਵ ਸਿਹਤ ਸੰਸਥਾ ਦੇ ਤਾਜਾ ਅੰਕੜਿਆਂ ਅਨੁਸਾਰ ਦੁਨੀਆਂ ਵਿੱਚ 42 ਕਰੋੜ ਤੋਂ ਵੱਧ ਵਿਅਕਤੀ ਸ਼ੂਗਰ ਦੀ ਬਿਮਾਰੀ ਨਾਲ ਜੂਝ ਰਹੇ ਹਨ, ਜਿਨਾਂ ਵਿੱਚੋਂ ਅੰਦਾਜਨ 40 ਲੱਖ ਸੂਗਰ ਰੋਗੀਆਂ ਦੀ ਮੌਤ ਹਰ ਸਾਲ ਹੁੰਦੀ ਹੈ।

ਹੋਰ ਪੜ੍ਹੋ :-ਵੋਟ ਬਣਾਓ ਤੇ ਵੋਟ ਪਾਓ ਦੇ ਨਾਅਰੇ ਤਹਿਤ ਹਰ ਗਲੀ ਮੁਹੱਲੇ ਪਹੁੰਚ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ

ਡਾ.ਅਰੋੜਾ ਨੇ ਆਪਣੇ ਜਾਗਰੂਕਤਾ ਸੰਦੇਸ ਵਿੱਚ ਦੱਸਿਆ ਕਿ ਹਰੇਕ ਸਾਲ  ਨਵੰਬਰ ਮਹੀਨੇ ਵਿੱਚ ‘ਵਿਸ਼ਵ ਸ਼ੂਗਰ ਦਿਵਸ‘ ਮਨਾਇਆ ਜਾਂਦਾ ਹੈ, ਜਿਸ ਨੂੰ ਮਨਾਉਣ ਦਾ ਮੰਤਵ ਸੂਗਰ ਦੀ ਬਿਮਾਰੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਡਾ.ਰਾਜਿੰਦਰ ਅਰੋੜਾ ਨੇ ਜਾਣਕਾਰੀ ਦੱਸਿਆ ਕਿ ਵਿਸਵ ਸੂਗਰ ਦਿਵਸ 2021 ਦਾ ਥੀਮ “ਸੂਗਰ ਦੀ ਕੇਅਰ ਤੱਕ ਪਹੁੰਚ, ਜੇ ਹੁਣ ਨਹੀਂ ਤਾਂ ਫੇਰ ਕਦੋਂ ਹੈ। ਇਹ ਥੀਮ ਦੁਨੀਆ ਭਰ ਵਿੱਚ ਸੂਗਰ ਤੋਂ ਪੀੜਤ ਲੱਖਾਂ ਲੋਕਾਂ ‘ਤੇ ਕੇਂਦਿ੍ਰਤ ਹੈ ਜੋ ਲੋਕ ਸੂਗਰ ਤੋਂ ਪੀੜਤ ਹੋਣ ਕਾਰਨ ਆਪਣੀ ਦੇਖਭਾਲ ਨਹੀਂ ਕਰ ਪਾਉਂਦੇ, ਉਹਨਾਂ ਸੂਗਰ ਤੋਂ ਪੀੜਤ ਲੋਕਾਂ ਨੂੰ ਨਿਰੰਤਰ ਦੇਖਭਾਲ ਅਤੇ ਸਹਾਇਤਾ ਦੀ ਲੋੜ ਹੁੰਦੀ ਹੈ।ਇਸ ਲਈ ਅਜੋਕੇ ਸਮੇ ਵਿੱਚ ਸ਼ੂਗਰ ਇੱਕ ਗੰਭੀਰ ਸਥਿਤੀ ਹੈ ਜਿੱਥੇ ਮਨੁੱਖੀ ਸਰੀਰ ਵਿੱਚ ਗਲੂਕੋਜ ਦਾ ਪੱਧਰ ਬਹੁਤ ਜਿਆਦਾ ਹੁੰਦਾ ਹੈ,ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ,ਜਦੋਂ ਸਾਡਾ ਸਰੀਰ ਲੋੜੀਂਦੀ ਇਨਸੁਲਿਨ ਪੈਦਾ ਨਹੀਂ ਕਰਦਾ ਜਾਂ ਇਸ ਦੁਆਰਾ ਪੈਦਾ ਕੀਤੀ ਗਈ ਇਨਸੁਲਿਨ ਪ੍ਰਭਾਵਸਾਲੀ ਨਹੀਂ ਹੁੰਦੀ ਹੈ।ਇਸ ਲਈ ਜ਼ਿਆਦਾ ਪਿਆਸ ਲੱਗਣਾ ਤੇ ਵਾਰ-ਵਾਰ ਪੇਸ਼ਾਬ ਸ਼ੂਗਰ ਰੋਗ ਦੇ ਇਹ ਮਜਬੂਤ ਲੱਛਣ ਹਨ, ਇਸ ਤੋਂ ਇਲਾਵਾ ਜਖਮਾਂ ਦਾ ਨਾ ਭਰਨਾ ਅਤੇ ਵਾਰ-ਵਾਰ ਸੰਕ੍ਰਮਣ ਨਾਲ ਪ੍ਰਭਾਵਿਤ ਹੋਣਾ, ਸੁੱਜੇ ਹੋਏ ਮਸੂੜੇ, ਆਲਸੀ ਮਹਿਸੂਸ ਕਰਨਾ, ਸੈੱਲਾਂ ਵਿੱਚ ਗਲੂਕੋਜ ਦੀ ਘਾਟ ਕਾਰਨ, ਸਰੀਰ ਵਿੱਚ ਊਰਜਾ ਦੀ ਪੂਰੀ ਸਪਲਾਈ ਨਹੀਂ ਹੁੰਦੀ ਅਤੇ ਅਜਿਹੇ ਮਰੀਜਾਂ  ਵਿੱਚ ਦੇਖਿਆ ਗਿਆ ਕਿ ਉਹ ਹਮੇਸਾਂ ਤੰਦਰੁਸਤ ਮਨੁੱਖ ਤੋਂ ਵੱਧ ਥਕਾਵਟ ਮਹਿਸੂਸ ਕਰਦੇ ਹਨ। ਖੂਨ ਵਿੱਚ ਜਿਆਦਾ ਸ਼ੂਗਰ ਹੋਣ ਨਾਲ ਗੁਰਦਿਆਂ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ,ਜਿਸ ਕਾਰਨ ਜ਼ਿਆਦਾ ਤੇ ਵਾਰ-ਵਾਰ ਪਿਆਸ ਲੱਗਦੀ ਹੈ ਅਤੇ ਸੂਗਰ ਦੇ ਮਰੀਜ ਅਕਸਰ ਵਾਰ-ਵਾਰ ਪੇਸ਼ਾਬ ਆਉਣਾ ਅਤੇ ਵਾਰ-ਵਾਰ ਭੁੱਖ ਵੀ ਵੱਧ ਮਹਿਸੂਸ ਹੁੰਦੀ ਹੈ ਅਜਿਹੇ ਲੱਛਣ ਨਜ਼ਰ ਆਉਣ ‘ਤੇ ਤਰੁੰਤ ਸਰਕਾਰੀ ਹਸਪਤਾਲ ਜਾਣਾ ਚਾਹੀਦਾ ਹੈ।ਸ਼ੂਗਰ ਸਰੀਰ ਵਿੱਚ ਜੇਕਰ ਇਹ ਸਥਿਤੀ ਲੰਬੇ ਸਮੇਂ ਤੱਕ ਜਾਰੀ ਰਹੇ ਤਾਂ ਮਰੀਜ ਹੋਰ ਖਤਰਨਾਕ ਬਿਮਾਰੀਆਂ ਨੂੰ ਵੀ ਆਕਰਸਤਿ ਕਰ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸ਼ੂਗਰ ਹੋਣ ਦੇ ਕੁੱਝ ਮੁੱਖ ਕਾਰਨ ਜਿਵੇਂ ਕਿ ਖਾਨਦਾਨੀ (ਜੇ ਪਰਿਵਾਰ ਵਿੱਚ ਕਿਸੇ ਵੀ ਵਿਅਕਤੀ ਨੂੰ ਸ਼ੁਗਰ ਸੀ),ਗਰਭ ਅਵਸਥਾ ਦੌਰਾਨ ਹਾਈ ਬਲੱਡ ਸੂਗਰ,ਮੋਟਾਪਾ,ਹਾਈ ਬਲੱਡ ਪ੍ਰੈਸਰ ਅਤੇ ਹਾਈ ਕੋਲੇਸਟ੍ਰੋਲ(ਜੰਕ ਫੂਡ ਖਾਣਾ)ਆਦਿ ਹੈ।ਉਨ੍ਹਾਂ ਦੱਸਿਆ ਕਿ ਤੰਦਰੁਸਤ ਜੀਵਨ ਲਈ ਸਾਨੂੰ ਆਪਣੇ ਆਸ-ਪਾਸ ਆਸਾਨੀ ਨਾਲ ਉਪਲੱਬਧ ਹਰੀਆਂ ਸਬਜੀਆਂ ਅਤੇ ਫਲਾਂ ਨੂੰ ਰੋਜ਼ਾਨਾ ਜੀਵਨ ਵਿੱਚ ਜਰੂਰ ਸੇਵਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਡਾਇਬਟੀਜ ਦਾ ਇਲਾਜ ਸਹੀ ਖੁਰਾਕ,ਰੋਜ਼ਾਨਾ ਕਸਰਤ ਕਰਨਾ, ਭਾਰ ਨੂੰ ਨਿਯਮਤ ਰੱਖਣਾ, ਨਿਯਮਿਤ ਤੌਰ ‘ਤੇ ਚੰਗੀ ਨੀਂਦ ਲੈਣਾ ਹੈ ਅਤੇ ਇਸ ਤੋਂ ਇਲਾਵਾ ਸੂਗਰ ਦੇ ਪੱਧਰ ਨੂੰ ਕੇਵਲ ਦਵਾਈਆਂ ਨਾਲ ਹੀ ਕੰਟਰੋਲ ਕੀਤਾ ਸਕਦਾ ਹੈ।ਇਸ ਲਈ ਬਿਨਾ ਕਿਸੇ ਅਣਗਹਿਲੀ ਵਰਤਦੇ ਹੋਏ, ਆਪਣੇ ਨਜਦੀਕੀ ਸਿਹਤ ਕੇਂਦਰ ਤੇ ਮੌਜੂਦਾ ਡਾਕਟਰ ਕੋਲੋ ਇਲਾਜ ਸ਼ੁਰੂ ਕਰੋ।

ਸੀ.ਐਚ.ਸੀ ਮੱਖੂ ਸੀਨੀਅਰ ਮੈਡੀਕਲ ਅਫਸਰ ਡਾ.ਸੰਦੀਪ ਗਿੱਲ ਵੱਲੋਂ ਜਾਗਰੂਕ ਸਮਾਗਮ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਦੇਸ ਵਿੱਚ ਹਰ ਸਾਲ 15 ਤੋਂ 21 ਨਵੰਬਰ ਤੱਕ ਨਵਜਾਤ ਸੰਭਾਲ ਹਫਤਾ ਮਨਾਇਆ ਜਾਂਦਾ ਹੈ,ਇਸ ਹਫਤੇ ਨੂੰ ਮਨਾਉਣ ਦਾ ਉਦੇਸ ਬੱਚੇ ਦੇ ਬਚਾਅ ਅਤੇ ਵਿਕਾਸ ਲਈ ਨਵਜੰਮੇ ਬੱਚਿਆਂ ਦੀ ਦੇਖਭਾਲ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।ਹਰ ਸਾਲ 2.6 ਮਿਲੀਅਨ ਨਵਜਾਤ ਬੱਚੇ ਜੀਵਨ ਦੇ ਪਹਿਲੇ 28 ਦਿਨਾਂ ਵਿੱਚ ਮਰ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਸਭ ਤੋਂ ਵੱਧ ਪਹਿਲੇ ਹਫਤੇ ਵਿੱਚ ਅਤੇ ਵਾਧੂ 2.6 ਮਿਲੀਅਨ ਮਰੇ ਹੋਏ ਬੱਚਿਆਂ ਦਾ ਜਨਮ ਹਰ ਸਾਲ ਹੁੰਦਾ ਹੈ,ਇਸ ਲਈ ਸਿਹਤ ਵਿਭਾਗ ਵੱਲੋਂ ਨਵਜਾਤ ਸੰਭਾਲ ਹਫਤਾ ਮਨਾਇਆ ਜਾਂਦਾ ਹੈ,ਇਸ ਸਪਤਾਹ ਦੌਰਾਨ ਨਵ-ਜਾਤ ਸ਼ਿਸ਼ੂਆਂ ਦੀਆਂ ਮਾਵਾਂ ਨੂੰ ਢੁੱਕਵੇਂ ਸੁਝਾਅ ਦਿੱਤੇ ਜਾਂਦੇ ਹਨ। ਜੇਕਰ ਨਵ-ਜਾਤ ਸ਼ਿਸ਼ੂਆਂ ਵਿੱਚ ਲਗਾਤਾਰ ਬੁਖਾਰ 24 ਤੋਂ 48 ਘੰਟਿਆਂ ਤੋਂ ਵੱਧ ਸਮੇਂ ਤੱਕ ਰਹਿੰਦਾ ਹੈ,ਲਗਾਤਾਰ ਰੋਣਾ ਜਾਂ ਚਿੜਚਿੜਾਪਨ,ਮਾਂ ਦਾ ਦੁੱਧ ਨਾ ਪੀਣਾ,ਨਾੜੂ ਵਿੱਚ ਇਨਫੈਕਸ਼ਨ ਹੋਣਾ,ਦਸਤ ਜਾਂ ਉਲਟੀਆਂ ਲੱਗ ਜਾਣਾ,ਅਨਿਯਮਿਤ ਮਲ-ਮੂਤਰ ਆਉਣਾ ਅਜਿਹੇ ਲੱਛਣ ਨਜ਼ਰ ਆਉਣ ਤੇ‘ਤੁਰੰਤ ਨੇੜਲੇ ਖੇਤਰ ਦੇ ਸਰਕਾਰੀ ਸਿਹਤ ਕੇਂਦਰ ਤੇ ਡਾਕਟਰੀ ਜਾਂਚ ਕਰਵਾਉਣ ਤੋਂ ਬਾਅਦ ਤੁਰੰਤ ਇਲਾਜ ਸ਼ੁਰੂ ਕਰਵਾਇਆ ਜਾਵੇ।

ਟੀਕਾਕਰਨ ਅਫਸਰ ਡਾ.ਮੀਨਾਕਸ਼ੀ ਅਬਰੋਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਨਮ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਦਾ ਟੀਕਾਕਰਨ ਮੁਫਤ ਕੀਤਾ ਜਾਂਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰ ਦੇ ਨੇੜਲੇ ਟੀਕਾਕਰਨ ਸਾਈਟ ’ਤੇ ਜਾ ਨਜਦੀਕ ਦੇ ਸਿਹਤ ਕੇਂਦਰ ਤੇ ਜਾ ਕਿ ਆਪਣਾ ਟੀਕਾਕਰਨ ਕਰਵਾਉਣ ਅਤੇ ਕਰੋਨਾ ਦੀ ਜੰਗ ਜਿੱਤਣ ਵਿਚ ਯੋਗਦਾਨ ਪਾਉਣ।ਇਸ ਮੋਕੇ ਆਸ਼ਾ ਵਰਕਰਾਂ ਅਤੇ ਏ.ਐਨਮਜ ਵੱਲੋਂ ਲੋਕਾਂ ਨੂੰ ਸਿਹਤ ਵਿਭਾਗ ਦਾ ਸਹਿਯੋਗ ਦਿੰਦਿਆਂ ਹੋਇਆ ਆਪਣਾ ਟੀਕਾਕਰਨ ਜਲਦ ਕਰਵਾਉਣ ਲਈ ਵੀ ਕਿਹਾ ਗਿਆ।ਇਸ ਮੌਕੇ ਦੌਰਾਨ ਮੈਡਕੀਲ ਅਫ਼ਸਰ ਡਾ.ਜੈਨੀ ਗੋਇਲ ਐਮ.ਈ.ਆਈ. ਓ ਰੰਜੀਵ ਸ਼ਰਮਾ,ਪੀ.ਏ.ਟੂ ਸਿਵਲ ਸਰਜਨ ਵਿਕਾਸ ਕਾਲੜਾ,ਡੀ.ਪੀ.ਐੱਮ ਹਰੀਸ਼ ਕਟਾਰੀਆ,ਬੀ.ਸੀ.ਸੀ ਕੁਆਰਡੀਨੇਟਰ ਰਜਨੀਕ ਕੌਰ, ਕਮਿਊਨਿਟੀ ਮੋਬੇਲਾਇਜਰ ਜੋਗਿੰਦਰ ਸਿੰਘ,ਐਲ.ਐਚ ਵੀ ਸੁਦੇਸ਼ ਕੁਮਾਰੀ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

    

Spread the love