ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ ਵਲੋਂ ਅੰਮ੍ਰਿਤਸਰ ਵਿਖੇ ਕਣਕ ਭੰਡਾਰਨ ਦਾ ਲਿਆ ਜਾਇਜਾ

ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ ਵਲੋਂ ਅੰਮ੍ਰਿਤਸਰ ਵਿਖੇ ਕਣਕ ਭੰਡਾਰਨ ਦਾ ਲਿਆ ਜਾਇਜਾ
ਵਿਸ਼ਵ ਖੁਰਾਕ ਪ੍ਰੋਗਰਾਮ ਦੀ ਟੀਮ ਵਲੋਂ ਅੰਮ੍ਰਿਤਸਰ ਵਿਖੇ ਕਣਕ ਭੰਡਾਰਨ ਦਾ ਲਿਆ ਜਾਇਜਾ

Sorry, this news is not available in your requested language. Please see here.

ਅਫਗਾਨਿਸਤਾਨ ਨੂੰ ਸਪਲਾਈ ਕੀਤੀ ਕਣਕ ਦੀ ਗੁਣਵੱਤਾ ਤੇ ਪ੍ਰਗਟਾਈ ਸੰਤੁਸ਼ਟੀ

ਅੰਮ੍ਰਿਤਸਰ 4 ਮਈ 2022 

ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ.ਐਫ.ਪੀ.) ਵਲੋਂ  ਅੱਜ ਇਸ ਸਾਲ ਫਰਵਰੀ -ਮਾਰਚ ਵਿੱਚ ਅਫਗਾਨਿਤਸਾਨ ਵਿੱਚ ਭੇਜੀ ਕਣਕ ਦੀ ਖਰੀਦਟੈਸਟਿੰਗ ਅਤੇ ਢੋਆ ਢੁਆਈ ਦੀ ਪ੍ਰਕ੍ਰਿÇਆ ਨੂੰ ਸਮਝਣ ਲਈ ਮੈ: ਐਲ.ਟੀ. ਫੂਡਜ਼ ਲਿਮਟਿਡ. ਦੇ ਨਾਲ ਪੀਪੀਪੀ ਮੋਡ ਦੁਆਰਾ ਨਿਰਮਿਤ ਪਿੰਡ ਮੂਲੇ ਚੱਕਭਗਤਾਂਵਾਲਾ ਵਿਖੇ 50 ਹਜ਼ਾਰ ਮੀਟਿਰਿਕ ਟਨ ਸਮਰੱਥਾ ਵਾਲੇ ਪਨਗਰੇਨ ਸਟੀਲ ਸਿਲੋਜ਼ ਵਿਚ ਸਟੋਰ ਕੀਤੇ ਭੰਡਾਰਨ ਨੂੰ ਜਾਨਣ ਲਈ ਲਈ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਸੈਂਡਰੋ ਬਨਾਲਫਿਲਿਪੋ ਜ਼ੁਨੀਨੋਸਟੈਫਨੀ ਹਰਡਅਮਿਤ ਵਢੇਰਾ ਅਤੇ ਡਾ. ਸ਼ਰੂਤੀ ਨੇ ਦੱਸਿਆ ਕਿ ਅਫਗਾਨਿਸਤਾਨ ਵਿਖੇ ਸਪਾਲਾਈ ਕੀਤੀ ਗਈ ਕਣਕ ਦੀ ਗੁਣਵੱਤਾ ਬਹੁਤ ਹੀ ਵਧੀਆ ਸੀ ਅਤੇ ਉਹ ਇਸ ਤਕਨੀਕ ਨੂੰ ਡਬਲਯੂ.ਐਫ.ਪੀ. ਵਲੋਂ ਵੀ ਅਪਣਾਇਆ ਜਾਵੇਗਾ। ਉਹ ਇਸ ਪ੍ਰਕ੍ਰਿÇਆ ਨੂੰ ਸਮਝਣ ਲਈ ਇਥੇ ਆਏ ਹਨ। ਉਨਾਂ ਕਿਹਾ ਕਿ ਪੰਜਾਬ ਵਿੱਚ ਕਣਕ ਦੀ ਗੁਣਵੱਤਾ ਵਿੱਚ ਕਮੀ ਆਉਣ ਦਿੱਤੇ ਬਿਨਾਂ ਕਿੰਨੇ ਸਮੇਂ ਤੱਕ ਇਸ ਦਾ ਭੰਡਾਰਨ ਕੀਤਾ ਜਾਂਦਾ ਹੈ ਬਾਰੇ ਵੀ ਟੀਮ ਮੁਲਾਂਕਣ ਕਰੇਗੀ।

ਹੋਰ ਪੜ੍ਹੋ :-ਜਦੋਂ ਕੈਬਨਿਟ ਮੰਤਰੀ ਨੇ ਖੁਦ ਕੀਤੀ ਬੱਸ ਅੱਡੇ ਦੀ ਜਾਂਚ

ਉਨਾਂ ਦੱਸਿਆ ਕਿ ਅਫਗਾਨਿਸਤਾਨ ਵਿਖੇ ਭੇਜੀ ਗਈ ਕਣਕ ਦੀ ਗੁਣਵੱਤਾ ਤੋਂ ਉਹ ਬਹੁਤ ਸੰਤੁਸ਼ਟ ਹਨ ਅਤੇ ਭਾਰਤ ਵਲੋਂ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਵਜੋਂ ਇਹ ਕਣਕ ਪ੍ਰਦਾਨ ਕੀਤੀ ਗਈ ਸੀ। ਉਨਾਂ ਦੱਸਿਆ ਕਿ ਇਹ ਕਣਕ ਪੰਜਾਬ ਤੋਂ ਪਾਕਿਸਤਾਨ ਦੇ ਜਮੀਨੀ ਰਸਤੇ ਰਾਹੀਂ ਅਫਗਾਨਿਸਤਾਨ ਪਹੁੰਚਾਈ ਗਈ ਸੀ।

ਇਸ ਮੌਕੇ ਡਬਲਯੂ.ਐਫ.ਪੀ. ਟੀਮ ਵਲੋਂ ਸਾਰੇ ਸਟੋਰਜ਼ ਦਾ ਜਾਇਜਾ ਲਿਆ ਗਿਆ ਅਤੇ ਢੋਆ ਢੁਆਈ ਦੀ ਪ੍ਰਕ੍ਰਿਆ ਤੋਂ ਲੈ ਕੇ ਟੈਸਟਿੰਗ ਤੱਕ ਦੀ ਪ੍ਰਕ੍ਰਿਆ ਨੂੰ ਦੇਖ ਕੇ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਖੁਰਾਕ ਤੇ ਸਪਲਾਈਜ਼ ਅਤੇ ਖਪਤਕਾਰ ਮਾਮਲੇ  ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ, ਡਾ. ਅੰਜੂਮਨ ਭਾਸਕਰ ਨੇ ਵਫ਼ਦ ਨੂੰ ਕਣਕ ਦੇ ਸਟੋਰੇਜ ਦੇ ਪ੍ਰਬੰਧਾਂ ਦੇ ਬਾਰੇ ਵਿਸਥਾਰ ਨਾਲ ਦੱਸਿਆ। ਇਸ ਮੌਕੇ ਜਨਰਲ ਮੈਨੇਜਰ ਐਫ਼.ਸੀ.ਆਈ. ਹੇਮੰਤ ਜੈਨਜਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਸ: ਸੁਖਵਿੰਦਰ ਸਿੰਘ ਗਿੱਲ,  ਏਰੀਆ ਮੈਨੇਜਰ ਐਫ.ਸੀ.ਆਈ. ਸ੍ਰੀ ਪ੍ਰਵੀਨ ਰਾਘਵਨਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਡਬਲਯੂ.ਐਫ.ਪੀ. ਦੀ ਟੀਮ ਮੈ: ਐਲ.ਟੀ. ਫੂਡਜ਼ ਲਿਮਟਿਡ. ਦੇ ਨਾਲ ਪੀਪੀਪੀ ਮੋਡ ਦੁਆਰਾ ਨਿਰਮਿਤ ਪਿੰਡ ਮੂਲੇ ਚੱਕਭਗਤਾਂਵਾਲਾ ਵਿਖੇ ਬਣੇ ਸਟੋਰਜ਼ ਦਾ ਦੌਰਾ ਕਰਦੇ ਹੋਏ।

ਖੁਰਾਕ ਤੇ ਸਪਲਾਈਜ਼ ਅਤੇ ਖਪਤਕਾਰ ਮਾਮਲੇ  ਵਿਭਾਗ ਪੰਜਾਬ ਦੇ ਜੁਆਇੰਟ ਡਾਇਰੈਕਟਰ,  ਡਾ. ਅੰਜੂਮਨ ਭਾਸਕਰ ਵਫ਼ਦ ਨੂੰ ਕਣਕ ਦੇ ਸਟੋਰੇਜ ਦੇ ਪ੍ਰਬੰਧਾਂ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ।