ਅੱਜ ਜਿਲੇ੍ਹ ਵਿੱਚ 250 ਥਾਂਵਾਂ ਤੇ ਲੱਗਣਗੇ ਮੈਗਾ ਵੈਕਸੀਨ ਕੈਂਪ – ਡਿਪਟੀ ਕਮਿਸ਼ਨਰ

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

ਆਪਣੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਲਗਾਓ ਕਰੋਨਾ ਬਚਾਓ ਟੀਕਾ
ਅੰਮ੍ਰਿਤਸਰ, 2 ਜੁਲਾਈ 2021
ਕਰੋਨਾ ਤੋਂ ਬਚਾਓ ਦਾ ਟੀਕਾ ਲਗਵਾਉਣ ਲਈ ਜਿਲ੍ਹਾ ਪ੍ਰਸਾਸ਼ਨ ਨੇ ਘਰ-ਘਰ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤਹਿਤ ਅੱਜ 3 ਜੁਲਾਈ ਨੂੰ ਜਿਲੇ੍ਹ ਦੀਆਂ 250 ਥਾਂਵਾਂ ਉੱਤੇ ਮੈਗਾ ਵੈਕਸੀਨ ਕੈਂਪ ਲਗਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਇਸ ਕੰਮ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਡਿਊਟੀ ਲਗਾ ਦਿੱਤੀ ਹੈ ਜੋ ਕਿ ਆਪਣੇ ਆਪਣੇ ਖੇਤਰ ਵਿੱਚ ਲੋਕਾਂ ਨੂੰ ਟੀਕਾਕਰਨ ਕੈਂਪ ਲਈ ਪੇ੍ਰਰਿਤ ਕਰਕੇ ਲਿਆਉਣਗੇ।
ਸ੍ਰ ਖਹਿਰਾ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਮੈਡਮ ਰੂਹੀ ਡੱਗ ਦੀ ਅਗਵਾਈ ਹੇਠ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਐਸ:ਡੀ:ਐਮ ਅੰਮ੍ਰਿਤਸਰ -1 ਇਸ ਦੇ ਇੰਚਾਰਜ ਹੋਣਗੇ ਜਿੰਨਾਂ ਹੇਠ ਜਿਲ੍ਹਾ ਹਸਪਤਾਲ ਅਰਬਨ ਕਮਿਊਨਟੀ ਹੈਲਥ ਸੈਂਟਰ ਨਰਾਇਣਗੜ੍ਹ, ਢਾਬ ਖਟੀਕਾ, ਗੇਟ ਹਕੀਮਾਂ, ਭਗਤਾਂ ਵਾਲਾ, ਰਾਮਬਾਗ, ਗਵਾਲਮੰਡੀ ਹਨ। ਇਸੇ ਤਰ੍ਹਾਂ ਵਧੀਕ ਕਮਿਸ਼ਨਰ ਨਗਰ ਨਿਗਮ ਦੀ ਅਗਵਾਈ ਹੇਠ ਅਰਬਨ ਪ੍ਰਾਇਮਰੀ ਹੈਲਥ ਛੇਹਰਟਾ, ਹਰੀਪੁਰਾ, ਕੋਟ ਖਾਲਸਾ, ਪੁਤਲੀਘਰ, ਜੋਧ ਨਗਰ, ਬਸੰਤ ਐਵੀਨਿਊ, ਗੋਬਿੰਦ ਨਗਰ, ਭੱਦਰਕਾਲੀ, ਲੋਹਗੜ੍ਹ ਆਦਿ ਸਥਾਨ ਦੀ ਨਿਗਰਾਨੀ ਕਰਨਗੇ। ਸ੍ਰ ਖਹਿਰਾ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਐਸ:ਡੀ:ਐਮ ਅੰਮ੍ਰਿਤਸਰ-2, ਬਾਬਾ ਬਕਾਲਾ, ਅਜਨਾਲਾ, ਮਜੀਠਾ ਆਪੋ ਆਪਣੇ ਇਲਾਕੇ ਵਿੱਚ ਪੈਂਦੇ ਸਾਰੇ ਪ੍ਰਾਇਮਰੀ ਸਿਹਤ ਕੇਂਦਰਾਂ ਵਿਖੇ ਇਹ ਕੈਂਪ ਲਗਾ ਕੇ ਲੋਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਟੀਕੇ ਲਗਵਾਉਣਗੇ। ਸ੍ਰ ਖਹਿਰਾ ਨੇ ਦੱਸਿਆ ਪ੍ਰਸਾਸ਼ਨ ਵੱਲੋਂ ਇਨਾਂ ਅਧਿਕਾਰੀਆਂ ਦੀ ਸਹਾਇਤਾ ਲਈ ਅੱਗੇ ਵੀ ਹਰੇਕ ਸਰਕਾਰੀ ਸਿਹਤ ਕੇਂਦਰ ਅਨੁਸਾਰ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਪ੍ਰਤੇਕ ਅਧਿਕਾਰੀ ਨੂੰ 1000 ਟੀਕੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ। ਸ੍ਰ ਖਹਿਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾ ਤੋਂ ਬਚਣ ਅਤੇ ਇਸ ਮਹਾਂਮਾਰੀ ਤੇ ਜਿੱਤ ਪਾਉਣ ਲਈ ਕਰੋਨਾ ਦਾ ਟੀਕਾ ਜਰੁੂਰ ਲਗਵਾਉਣ।

Spread the love