ਈ-ਸਬਦ ਵੀਡੀਓ ਮੁਕਾਬਲੇ ਦੀ ਸਟੇਟ ਵਿਜੇਤਾ ਕਿ੍ਰਤਿ੍ਰਕਾ ਸਕੂਲ ਸਟਾਫ ਵੱਲੋਂ ਸਨਮਾਨਿਤ।

Sorry, this news is not available in your requested language. Please see here.

ਸਮਰ ਕੈਂਪ ਦੌਰਾਨ ਕੰਪਿਊਟਰ ਸਾਇੰਸ ਆਧਾਰਤ ਕਰਵਾਏ ਗਏ ਸੀ ਈ-ਸਬਦ ਵੀਡੀਓ ਮੁਕਾਬਲੇ।
ਪਠਾਨਕੋਟ, 21 ਜੂਨ 2021 ਸਮਰ ਕੈਂਪ ਦੌਰਾਨ ਸਿੱਖਿਆ ਵਿਭਾਗ ਵੱਲੋਂ ਪੂਰੇ ਪੰਜਾਬ ਵਿੱਚ ਕਰਵਾਏ ਗਏ ਕੰਪਿਊਟਰ ਸਾਇੰਸ ਦੇ ਇ- ਸਬਦ ਮੁਕਾਬਲਿਆਂ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਕਿ੍ਰਤਿਕਾ ਸਲਾਰੀਆ ਨੇ ਸਟੇਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੌਸਨ ਕੀਤਾ ਸੀ। ਕਿ੍ਰਤਿਕਾ ਸਲਾਰੀਆ ਦੀ ਇਸ ਪ੍ਰਾਪਤੀ ਲਈ ਸਕੂਲ ਸਟਾਫ ਵੱਲੋਂ ਪਿ੍ਰੰਸੀਪਲ ਪੰਕਜ ਮਹਾਜਨ ਦੀ ਅਗਵਾਈ ਹੇਠ ਇੱਕ ਸਾਦਾ ਸਮਰੋਹ ਦਾ ਆਯੋਜਨ ਕਰਕੇ ਕਿ੍ਰਤਿਕਾ ਸਲਾਰੀਆ ਨੂੰ ਸਰਟੀਫਿਕੇਟ ਅਤੇ ਤਗਮਾ ਦੇ ਕੇ ਸਨਮਾਨਿਤ ਕੀਤਾ। ਸਮਰੋਹ ਵਿੱਚ ਕੰਪਿਊਟਰ ਸਾਇੰਸ ਦੇ ਡੀਐਮ ਵਿਕਾਸ ਰਾਏ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮ ਸੁਭਾਸ ਚੰਦਰ, ਬੀਐਮ ਸੁਖਦੇਵ ਸਿੰਘ, ਪਿੰਡ ਘਰੋਟਾ ਦੇ ਸਾਬਕਾ ਸਰਪੰਚ ਨਰੇਸ ਕੁਮਾਰ, ਪੰਚ ਦੇਵਦੱਤ, ਐਸਐਮਸੀ ਚੇਅਰਮੈਨ ਨਿਸਾ ਦੇਵੀ ਮੁੱਖ ਤੌਰ ਤੇ ਸਾਮਲ ਹੋਏ।
ਇਸ ਮੌਕੇ ਤੇ ਡੀਐਮ ਵਿਕਾਸ ਰਾਏ ਅਤੇ ਸਕੂਲ ਪਿ੍ਰੰਸੀਪਲ ਪੰਕਜ ਮਹਾਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਰ ਕੈਂਪ ਦੌਰਾਨ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਕੰਪਿਊਟਰ ਵਿਸੇ ਨਾਲ ਸਬੰਧਤ ਈ-ਸਬਦ ਦੀਆਂ ਵੀਡੀਓ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜਿਲ੍ਹਾ ਪਠਾਨਕੋਟ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸਵਰ ਸਲਾਰੀਆ ਦੀ ਅਗਵਾਈ ਵਿੱਚ ਉਤਸਾਹ ਨਾਲ ਭਾਗ ਲਿਆ ਸੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਦੀ ਬਾਰਵੀਂ ਦੀ ਵਿਦਿਆਰਥਣ ਕਿ੍ਰਤਿਕਾ ਸਲਾਰੀਆ ਨੇ ਪਹਿਲਾਂ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਉਸ ਤੋਂ ਬਾਅਦ ਰਾਜ ਪੱਧਰ ’ਤੇ ਕਰਵਾਏ ਆਨ ਲਾਈਨ ਮੁਕਾਬਲੇ ਵਿੱਚ ਵੀ ਗਾਈਡ ਅਧਿਆਪਕ ਧੀਰਜ ਮਨਹਾਸ ਦੀ ਗਾਈਡੈਂਸ ਨਾਲ ਸਟੇਟ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜਿਲ੍ਹੇ ਦਾ ਪੂਰੇ ਪੰਜਾਬ ਵਿੱਚ ਨਾਮ ਰੋਸਨ ਕੀਤਾ ਹੈ। ਕਿ੍ਰਤਿਕਾ ਦੀ ਇਸ ਪ੍ਰਾਪਤੀ ਨੂੰ ਪੂਰੇ ਸਕੂਲ ਸਟਾਫ ਵੱਲੋਂ ਕਿ੍ਰਤਿਕਾ ਦਾ ਮੂੰਹ ਮਿੱਠਾ ਕਰਵਾ ਕੇ ਸੈਲੀਬ੍ਰੇਟ ਕੀਤਾ ਗਿਆ। ਇਸ ਮੌਕੇ ਤੇ ਗੁਰਦਿਆਲ ਸਿੰਘ, ਰਜਿੰਦਰ ਕੁਮਾਰ, ਵਿਨੋਦ ਕੁਮਾਰ, ਅਸਵਨੀ ਰਾਣਾ, ਅਨਿਲ ਕੁਮਾਰ, ਨੀਲਮ ਰਾਣੀ, ਸਿਵਾਲੀ, ਮਮਤਾ, ਗੀਤਾ ਆਦਿ ਹਾਜਰ ਸਨ।

Spread the love