9 ਤੋਂ 17 ਸਤੰਬਰ ਤੱਕ ਲੱਗਣ ਜਾ ਰਹੇ 7ਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਸਬੰਧੀ ਕੀਤੇ ਵਿਚਾਰ ਵਟਾਂਦਰੇ
ਲੁਧਿਆਣਾ, 23 ਅਗਸਤ 2021 ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸ਼੍ਰੀ ਅਮਿਤ ਪੰਚਾਲ ਦੀ ਅਗਵਾਈ ਹੇਠ, ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਸਤੰਬਰ ਮਹੀਨੇ ਲੱਗਣ ਜਾ ਰਹੇ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੀਟਿੰਗ ਵਿੱਚ ਡੀ.ਆਈ.ਸੀ., ਲੇਬਰ ਵਿਭਾਗ, ਫੂਡ ਸਪਲਾਈ, ਬਾਗਬਾਨੀ, ਮੰਡੀ ਬੋਰਡ, ਪੰਜਾਬ ਐਗਰੋ, ਬੀ.ਸੀ. ਕਾਰਪੋਰੇਸ਼ਨ, ਮਾਰਕਫੈਡ, ਪੰਜਾਬ ਪ੍ਰਦੂਸ਼ਨ ਰੋਕਥਾਮ, ਲੀਡ ਬੈੰਕ, ਜਿਲ੍ਹਾ ਉਦਯੋਗ ਆਦਿ ਵਿਭਾਗਾ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਨਿਯੋਜਕਾਂ ਦੀ ਭਾਗੀਦਾਰੀ ਨੂੰ ਮੇਲਿਆ ਵਿੱਚ ਯਕੀਨੀ ਬਨਾਉਣ ਅਤੇ ਪ੍ਰਾਰਥੀਆਂ ਨੂੰ ਮੇਲਿਆ ਦੀ ਜਾਣਕਾਰੀ ਮੁਹੱਈਆਂ ਕਰਵਾਉਣ ਦੇ ਵਿੱਚ ਸਹਿਯੋਗ ਕਰਨ ਬਾਰੇ ਗੱਲਬਾਤ ਕੀਤੀ ਗਈ ਅਤੇ ਲੁਧਿਆਣਾ ਦੀਆਂ ਉਘੀਆਂ ਉਦਯੋਗਿਕ ਇਕਾਈਆਂ ਅਤੇ ਵੱਡੇ ਨਿਯੋਜਕਾਂ ਦੀ ਉਪਸਥਿਤੀ ਨੂੰ ਯਕੀਨੀ ਬਨਾਉਣ ‘ਤੇ ਜ਼ੋਰ ਦਿੱਤਾ ਗਿਆ।
ਸ੍ਰੀ ਪੰਚਾਲ ਨੇ ਅੱਗੇ ਦੱਸਿਆ ਕਿ 09 ਸਤੰਬਰ 2021 ਤੋਂ 17 ਸਤੰਬਰ 2021 ਤੱਕ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆਂ ਦਾ ਆਯੋਜਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾਵੇਗਾ।
ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉੂਰੋ, ਲੁਧਿਆਣਾ ਨੇ ਦੱਸਿਆ ਕਿ 7ਵੇਂ ਮੈਗਾ ਰੁਜ਼ਗਾਰ ਮੇਲੇ ਜਿਲ੍ਹੇ ਵਿਚ 4 ਅਲੱਗ-ਅਲੱਗ ਸਥਾਨਾਂ ‘ਤੇ ਲਗਾਏ ਜਾਣਗੇ ਜਿਸ ਵਿੱਚ 9 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ ਗਿੱਲ ਰੋਡ, ਲੁਧਿਆਣਾ ਵਿਖੇ, 13 ਸਤੰਬਰ ਗੁਲਜ਼ਾਰ ਗਰੁੱਪ ਆਫ ਇਸਟੀਚਿਊਟ, ਜੀ.ਟੀ. ਰੋਡ, ਖੰਨਾ, 15 ਸਤੰਬਰ ਨੂੰ ਐਸ.ਬੀ.ਐਸ. ਪੋਲੀਟੈਕਨੀਕ ਕਾਲਜ, ਰਿਸ਼ੀ ਨਗਰ, ਲੁਧਿਆਣਾ ਅਤੇ 17 ਸਤੰਬਰ ਨੂੰ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੈਕਿੰਗ ਫੇਸ-5, ਫੋਕਲ ਪੁਆਇੰਟ, ਲੁਧਿਆਣਾ ਸ਼ਾਮਲ ਹਨ। ਇਨ੍ਹਾਂ ਮੇਲਿਆਂ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ।