ਐਸ.ਆਈ.ਐਸ ਕੰਪਨੀ ਵੱਲੋਂ ਸਕਿਉਰਟੀ ਗਾਰਡ ਦੀ ਭਰਤੀ ਲਈ ਪ੍ਰਾਰਥੀਆ ਦੀ ਕੀਤੀ ਗਈ ਚੋਣ  – ਜਿਲ੍ਹਾ ਰੋਜਗਾਰ ਅਫਸਰ ।

_Mr. Tejwinder Singh
ਐਸ.ਆਈ.ਐਸ ਕੰਪਨੀ ਵੱਲੋਂ ਸਕਿਉਰਟੀ ਗਾਰਡ ਦੀ ਭਰਤੀ ਲਈ ਪ੍ਰਾਰਥੀਆ ਦੀ ਕੀਤੀ ਗਈ ਚੋਣ  - ਜਿਲ੍ਹਾ ਰੋਜਗਾਰ ਅਫਸਰ ।

Sorry, this news is not available in your requested language. Please see here.

ਪਠਾਨਕੋਟ 20 ਅਗਸਤ 2024

ਜਿਲ੍ਹਾ ਪ੍ਰਸ਼ਾਸ਼ਨ ਪਠਾਨਕੋਟ ਦੀ ਰਹਿਨੁਮਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰਬੋਰ ਬਿਊਰੋ ਪਠਾਨਕੋਟ ਵਲੋਂ ਮਿਤੀ 07.08.2024 ਤੋਂ ਲੈ ਕੇ ਮਿਤੀ 14.8.2024 ਤੱਕ  ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਵਿੱਚ  ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਗਿਆ ਸੀ।

ਸ੍ਰੀ ਤੇਜਵਿੰਦਰ ਸਿੰਘ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਦੱਸਿਆ ਗਿਆ ਕਿ ਮਿਤੀ 07.08.2024 ਤੋਂ ਲੈ ਕੇ ਮਿਤੀ 14.8.2024 ਤੱਕ  ਜਿਲ੍ਹਾ ਪਠਾਨਕੋਟ ਦੇ ਵੱਖ ਵੱਖ ਬਲਾਕਾਂ ਵਿੱਚ  ਐਸ.ਆਈ.ਐਸ ਸਕਿਉਰਟੀ ਕੰਪਨੀ ਵਲੋਂ ਸਕਿਉਰਟੀ ਗਾਰਡ  ਦੀ ਭਰਤੀ ਲਈ ਇੰਟਰਵਿਊ ਕੀਤੀ ਗਈ। ਇੰਟਰਵਿਊ ਦੌਰਾਨ  142 ਪ੍ਰਾਰਥੀਆ ਨੂੰ ਸਕਿਉਰਟੀ ਗਾਰਡ ਦੀ ਭਰਤੀ ਲਈ ਸ਼ਾਰਟ ਲਿਸਟ ਕੀਤਾ ਗਿਆ।

ਇੰਟਰਵਿਊ ਉਪਰੰਤ ਚੁਣੇ ਗਏ ਪ੍ਰਾਰਥੀਆ ਨੂੰ 1 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ । ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਹਰ ਮਹੀਨੇ ਵੱਖ-ਵੱਖ ਕੰਪਨੀਆ ਨੂੰ ਬੁਲਾ ਕੇ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ ਅਤੇ ਬੇਰੁਜਗਾਰ ਪ੍ਰਾਰਥੀਆ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਵੱਖ ਵੱਖ ਕੰਪਨੀਆ ਵਿੱਚ ਇੰਟਰਵਿਉ ਕਰਵਾ ਕੇ ਪਲੇਸਮੈਂਟ ਸਬੰਧੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸਵੈਰੋਜਗਾਰ ਵਿਭਾਗਾਂ ਨਾਲ ਸਬੰਧਤ ਅਧਿਕਾਰੀਆ ਨਾਲ ਤਾਲਮੇਲ ਕਰਕੇ ਸਵੈ-ਰੋਜਗਾਰ ਦਾ ਕੰਮ ਕਰਨ ਦੇ ਚਾਹਵਾਨ ਪ੍ਰਾਰਥੀਆ ਨੂੰ ਸਵੈਰੋਜਗਾਰ ਸਬੰਧੀ ਚੱਲ ਰਹੀਆ ਸਕੀਮਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।

Spread the love