ਕੈਪਟਨ ਸੰਦੀਪ ਸੰਧੂ ਵੱਲੋਂ 4.41 ਕਰੋੜ ਰੁਪਏ ਦੀ ਲਾਗਤ ਵਾਲੀ ਨਵੀਂ ਲਿੰਕ ਲਾਈਨ 66 ਕੇ.ਵੀ. ਡਬਲ ਸਰਕਟ ਹੰਬੜਾਂ ਤੋਂ ਅੱਡਾ ਦਾਖਾ ਦਾ ਕੀਤਾ ਉਦਘਾਟਨ

Sorry, this news is not available in your requested language. Please see here.

ਕੈਪਟਨ ਸੰਦੀਪ ਸੰਧੂ ਦੇ ਅਣਥੱਕ ਯਤਨਾਂ ਸਦਕਾ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਦੀ ਲੱਗੀ ਝੜੀ
ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਪੂਰੀ ਕੀਤੀ – ਕੈਪਟਨ ਸੰਧੂ
ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ – ਕੈਪਟਨ ਸੰਧੂ
ਮੁੱਲਾਂਪੁਰ ਦਾਖਾ, 09 ਸਤੰਬਰ 2021 ਸਤੰਬਰ ਗਰਮੀਆਂ ਦੇ ਦਿਨਾਂ ੋਚ ਕਿਸਾਨਾਂ ਅਤੇ ਆਮ ਲੋਕਾਂ ਨੂੰ ਬਿਜਲੀ ਦੇ ਅਣ ਐਲਾਨੇ ਕੱਟਾ ਤੋਂ ਨਿਜਾਤ ਦਿਵਾਉਣ ਲਈ ਪਾਵਰਕਾਮ ਅੱਡਾ ਦਾਖਾ ਨੇ ਪਹਿਲਕਦਮੀ ਕਰਦਿਆ ਅੱਜ ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਕੱਤਰ, ਮੁੱਖ ਮੰਤਰੀ ਪੰਜਾਬ ਨੇ 4.41 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਡਬਲ ਸਰਕਟ ਲਾਈਨ (ਹੰਬੜਾਂ ਦਾ ਅੱਡਾ ਦਾਖਾ) ਦਾ ਉਦਘਾਟਨ ਕੀਤਾ ਅਤੇ ਉਸਾਰੀ ਉਪਰੰਤ ਚਾਲੂ ਕਰਕੇ ਇਲਾਕਾ ਨਿਵਾਸੀਆਂ ਨੂੰ ਵਧੀਆ ਸਪਲਾਈ ਦੇਣ ਲਈ ਸਮਰਪਿਤ ਕੀਤੀ। ਉਨ੍ਹਾਂ ਨਾਲ ਐਸ.ਈ. ਅਨਿਲ ਸ਼ਰਮਾ, ਚੀਫ ਭੁਪਿੰਦਰ ਖੋਸ਼ਲਾ, ਐਕਸੀਅਨ ਧਰਮਪਾਲ, ਐਸ.ਡੀ.ਓ ਸਿਟੀ ਜਸਕਿਰਨਪ੍ਰੀਤ ਸਿੰਘ, ਪ੍ਰਮਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਸੇਖੋਂ, ਕਾਂਗਰਸ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ ਆਦਿ ਹਾਜਰ ਸਨ।
ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਬਿਜਲੀ ਦੇ ਲੱਗ ਰਹੇ ਕੱਟਾ ਨੂੰ ਦੇਖਦਿਆਂ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ, ਬਿਜਲੀ ਕਿਉਂ ਨਹੀਂ ਪੂਰੀ ਹੁੰਦੀ ਹੈ, ਜਿਸਨੂੰ ਅੱਜ ਪੂਰਾ ਕੀਤਾ ਗਿਆ। ਇਸ ਵੱਲ ਕਿਸੇ ਵੀ ਸਿਆਸੀ ਆਗੂ ਨੇ ਧਿਆਨ ਨਹੀਂ ਦਿੱਤਾ, ਸਗੋਂ ਇਹ ਤਾਂ ਕਹਿੰਦੇ ਰਹੇ ਕਿ ਬਿਜਲੀ ਦੇ ਪਾਵਰਕੱਟ ਬਹੁਤ ਲੱਗਦੇ ਹਨ। ਜਦ ਉਕਤ ਸਮੱਸਿਆ ਸਬੰਧੀ ਪਾਵਰਕਕਾਮ ਦੇ ਉੱਚ ਅਧਿਰਕਾਰੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਪਹਿਲ ਦੇ ਅਧਾਰ ਤੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨੂੰ ਬੇਨਤੀ ਕੀਤੀ। ਜਿਸ ੋਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸਨੂੰ ਜਲਦੀ ਕਰਨ ਦੇ ਹੁਕਮ ਦਿੱਤੇ। ਜਿਸ ੋਤੇ ਲਗਭਗ 4।41 ਕਰੋੜ ਦੀ ਲਾਗਤ ਆਈ ਹੈ, ਜੋ 11, 659 ਕਿਯਮੀਯ ਲੰਬੀ ਲਾਈਨ ਹੈ।
ਐਕਸੀਅਨ ਧਰਮਪਾਲ ਨੇ ਦੱਸਿਆ ਕਿ 66 ਕੇ। ਵੀ ਲਾਈਨ ਸੁਧਾਰ ਤੋਂ ਅੱਡਾ ਦਾਖਾ ਰੇਡੀਅਲ ਹੈ। ਜਦ ਵੀ ਇਸ ਲਾਈਨ ਵਿਚ ਨੁਕਸ ਪੈਂਦਾ ਸੀ ਤਾਂ 66 ਕੇ।ਵੀ ਅੱਡਾ ਦਾਖਾ ਗਰਿਡ ਦੀ ਸਪਲਾਈ ਬਿਲਕੁੱਲ ਕੱਟ ਆਫ ਹੋ ਜਾਂਦੀ ਸੀ ,। ਇਹ ਲਾਈਨ ਸੁਧਾਰ ਗਰਿੱਡ ਲਈ ਵੀ ਵਰਦਾਨ ਸਿੱਧ ਹੋਵੇਗੀ ਕਿਉਂ ਕਿ ਇਹ ਡਬਲ ਸਰਕਟ ਲਾਈਨ ਹੈ ਕਿਉਂ ਕਿ ਸੁਧਾਰ ਗਰਿਡ ਦੀ ਸਪਲਾਈ ਇਸ ਲਾਈਨ ਤੋਂ ਚਲਾਈ ਜਾ ਸਕਦੀ ਹੈ,ਜਦੋਂ ਵੀ 66 ਕੇ। ਵੀ ਪੱਖੋਵਾਲ ਸੁਧਾਰ ਲਾਈਨ ਵਿਚ ਕੋਈ ਨੁਕਸ ਪੈਂਦਾ ਹੈ। ਇਸ ਲਾਈਨ ਨਾਲ ਇਸ ਏਰੀਏ ਵਿਚ 66 ਕੇ।ਵੀ ਲਾਈਨ ਦਾ ਮੇਨ ਸਿਸਟਮ ਬਣ ਗਿਆ। ਜਿਸ ਨਾਲ ਅੱਡਾ ਦਾਖਾ ਅਤੇ ਸੁਧਾਰ ਇਲਾਕੇ ਵਿਚ ਬਿਜਲੀ ਸਪਲਾਈ ਬਿਹਤਰ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।
ਸਬੰਧਤ ਤਸਵੀਰਾਂ ਵੀ ਨਾਲ ਲਗਾ ਦਿੱਤੀਆਂ ਗਈਆਂ ਹਨ ਜੀ

Spread the love