ਖੰਨਾ ਪੁਲਿਸ ਵੱਲੋਂ ਬੈਂਕ/ਏ.ਟੀ.ਐਮ. ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਕੀਤਾ ਕਾਬੂ

Sorry, this news is not available in your requested language. Please see here.

ਵੱਖ-ਵੱਖ ਬੈਂਕਾਂ ਦੇ 72 ਏ.ਟੀ.ਐਮ. ਕਾਰਡ ਵੀ ਕੀਤੇ ਬਰਾਮਦ
ਖੰਨਾ/ਲੁਧਿਆਣਾ, 08 ਸਤੰਬਰ 2021 ਸ਼੍ਰੀ ਗੁਰਸ਼ਰਨਦੀਪ ਸਿੰਘ ਗਰੇਵਾਲ ਪੀ.ਪੀ.ਐੱਸ, ਸੀਨੀਅਰ ਪੁਲਿਸ ਕਪਤਾਨ ਖੰਨਾ, ਨੇ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੰਨਾ ਪੁਲਿਸ ਵੱਲੋ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਡੀ ਗਈ ਸਪੈਸ਼ਲ ਮੁਹਿੰਮ ਵਿੱਚ ਖੰਨਾ ਪੁਲਿਸ ਨੂੰ ਬੈਂਕ/ਏ.ਟੀ.ਐਮ. ਫਰਾਡ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਮੈਂਬਰਾਂ ਨੂੰ ਮਿਤੀ 07-09-2021 ਨੂੰ ਗ੍ਰਿਫਤਾਰ ਕਰਦਿਆਂ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਜੇਰ ਸਰਕਰਦਗੀ ਸ਼੍ਰੀ ਮਨਪ੍ਰੀਤ ਸਿੰਘ, ਪੀ.ਪੀ.ਐਸ. ਪੁਲਿਸ ਕਪਤਾਨ (ਆਈ) ਖੰਨਾ, ਸ਼੍ਰੀ ਰਾਜਨਪ੍ਰਮਿੰਦਰ ਸਿੰਘ ਪੀ.ਪੀ.ਐੱਸ, ਉਪ ਪੁਲਿਸ ਕਪਤਾਨ ਖੰਨਾ, ਥਾਣੇਦਾਰ ਰਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ-1 ਖੰਨਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਇੱਕ ਖੂਫੀਆ ਜਾਣਕਾਰੀ ਪ੍ਰਾਪਤ ਹੋਈ ਕਿ ਪੰਜਾਬ, ਹਰਿਆਣਾ, ਦਿੱਲੀ, ਯੂ.ਪੀ. ਤੇ ਹੋਰ ਵੱੱਖ-ਵੱਖ ਰਾਜਾਂ ਦੇ ਭੋਲੇ ਭਾਲੇ ਲੋਕਾਂ/ਬਜ਼਼ੁਰਗਾਂ ਦੇ ਬੈਂਕ ਖਾਤਿਆ ਵਿੱਚ ਪੈਸੇ ਕੱਢਵਾ ਕੇ ਠੱਗੀ ਮਾਰਨ ਵਾਲੇ ਗਿਰੋਹ ਦੇ ਮੈਂਬਰ ਠੱਗੀ ਮਾਰਨ ਦੇ ਇਰਾਦੇ ਨਾਲ ਖੰਨਾ ਸ਼ਹਿਰ ਵਿੱਚ ਘੁੰਮ ਰਹੇ ਹਨ, ਜਿਸ ਤੇ ਕਾਰਵਾਈ ਕਰਦਿਆ ਨੇੜੇ ਰਤਨਹੇੜੀ ਫਾਟਕਾਂ, ਖੰਨਾ ਦੌਰਾਨੇ ਗਸਤ ਦੋਸ਼ੀਆਂ 1) ਸੋਨੂੰ ਪੁੱਤਰ ਮਨੋਜ ਵਾਸੀ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ. ਅਤੇ 2) ਭੂਰੇ ਪੁੱਤਰ ਸੁਮਿਤ ਨਰਾਇਣ ਵਾਸੀ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ. ਨੂੰ ਕਾਬੂ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਅਤੇ ਉਕਤ ਵਿਅਕਤੀਆ ਦੇ ਖਿਲਾਫ ਮੁੱਕਦਮਾ ਨੰਬਰ 138, ਮਿਤੀ 07।09।2021 ਅ/ਧ 420, 380 ਭ ਦੰ ਥਾਣਾ ਸਿਟੀ-1 ਖੰਨਾ, ਦਰਜ਼ ਰਜਿਸਟਰ ਕੀਤਾ ਗਿਆ।  ਦੋਸ਼ੀ ਉੱਕਤਾਨ ਪਾਸੋਂ ਵੱਖ ਵੱਖ ਬੈਂਕਾਂ ਦੇ ਕੁੱਲ 72 ਏ.ਟੀ.ਐਮ. ਕਾਰਡ ਬ੍ਰਾਮਦ ਹੋਏ, ਜਿਨ੍ਹਾਂ ਦੀ ਡੂੰਘਾਈ ਨਾਲ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਉੱਕਤਾਨ ਭੋਲੇ ਭਾਲੇ ਤੇ ਬਜੁਰਗ ਲੋਕਾਂ ਦੇ ਏ.ਟੀ.ਐਮ. ਕਾਰਡ ਮੱਦਦ ਕਰਨ ਦੇ ਬਹਾਨੇ ਚਲਾਕੀ ਨਾਲ ਬਦਲ ਲੈਂਦੇ ਸੀ ਤੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਨੰਬਰ ਦੇਖ ਲੈਂਦੇ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਖਾਤਿਆ ਵਿੱਚੋ ਵੱਖ-ਵੱਖ ਏ.ਟੀ.ਐਮ. ਰਾਹੀ ਕਾਨਪੂਰ, ਲੱਖਨਊ, ਦਿੱਲੀ, ਯੂ.ਪੀ. ਆਦਿ ਥਾਵਾਂ ਤੋਂ ਪੈਸੇ ਕਢਵਾ ਲੈਂਦੇ ਸੀ ਅਤੇ ਦੋਸ਼ੀ ਉੱਕਤਾਨ ਨੇ ਦੱਸਿਆ ਕਿ ਉਹ ਆਪਣੇ ਜਾਣਕਾਰਾਂ ਅਤੇ ਪਿੰਡ ਦੇ ਲੋਕਾਂ ਨੂੰ ਕੁੱਝ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਦੇ ਏ.ਟੀ.ਐਮ. ਕਾਰਡ ਲੈ ਲੈਂਦੇ ਸੀ ਅਤੇ ਉਨ੍ਹਾਂ ਦੇ ਬੈਂਕ ਖਾਤਿਆ ਵਿੱਚ ਕੁੱਝ ਪੈਸੇ ਜਮ੍ਹਾਂ ਕਰਵਾ ਕੇ, ਉਨ੍ਹਾਂ ਦੇ ਏ.ਟੀ.ਐਮ. ਕਾਰਡ ਰਾਹੀਂ ਏ.ਟੀ.ਐਮ. ਮਸ਼ੀਨਾਂ ਵਿੱਚੋ ਪੈਸੇ ਕਢਵਾਉਣ ਉਪਰੰਤ ਵੀ ਕੁੱਝ ਤਕਨੀਕੀ ਢੰਗਾਂ ਨਾਲ ਏ.ਟੀ.ਐਮ. ਦੀ ਟ੍ਰਾਜੈਕਸ਼ਨ ਫੇਲਡ ਕਰਵਾ ਲੈਂਦੇ ਸੀ ਅਤੇ ਫੇਰ ਫੇਲਡ ਹੋਈ ਟ੍ਰਾਂਜੈਕਸ਼ਨ ਦੇ ਸਬੰਧ ਵਿੱਚ ਬੈਂਕ ਨੂੰ ਆਨਲਾਇਨ ਕੰਪਲੇਟ ਪਾ ਕੇ ਪੈਸੇ ਰਿਫੰਡ ਕਰਵਾ ਕੇ ਬੈਂਕਾਂ ਨਾਲ ਵੀ ਠੱਗੀ ਮਾਰਦੇ ਸਨ, ਜਿਨ੍ਹਾਂ ਨੇ ਹੁਣ ਤੱਕ ਕਰੀਬ 10-20 ਲੱਖ ਰੁਪਏ ਦੀ ਠੱਗੀ ਮਾਰੀ ਹੈ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਬ੍ਰਾਮਦਗੀ :-
1) ਵੱਖ ਵੱਖ ਬੈਂਕਾਂ ਦੇ 72 ਏ.ਟੀ.ਐਮ ਕਾਰਡ।
ਗ੍ਰਿਫਤਾਰ ਦੋਸ਼ੀ : –
1) ਸੋਨੂੰ ਪੁੱਤਰ ਮਨੋਜ ਵਾਸੀ ਹੀਰਾਪੁਰ ਥਾਣਾ ਕੋਤਵਾਲੀ ਕਲਪੀ, ਜਿਲਾਂ ਜਲੂਨ, ਯੂ.ਪੀ.
2) ਭੂਰੇ ਪੁੱਤਰ ਸੁਮਿਤ ਨਰਾਇਣ ਵਾਸੀ ਕੰਨਝਾਰੀ, ਥਾਣਾ ਕਠਾਊਡ, ਜਿਲ੍ਹਾਂ ਜਲੂਨ, ਯੂ.ਪੀ.

Spread the love