ਫਾਜਿਲਕਾ,22 ਜੁਲਾਈ 2021
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ `ਤੇ ਜਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਹਰਦੀਪ ਕੌਰ ਦੇ ਯੋਗ ਉਪਰਾਲਿਆਂ ਸਦਕਾ ਜਿਲ੍ਹਾ ਫਾਜਿਲਕਾ ਦੇ ਸਾਰੇ ਬਲਾਕਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿਚ ਅਨੀਮੀਆ ਮੁਕਤ ਭਾਰਤ ਤਹਿਤ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਦੌਰਾਨ ਅਨੀਮਿਆ ਖੁਰਾਕ ਯੋਜਨਾ ਬਾਰੇ ਜਾਗਰੂਕ ਕੀਤਾ ਗਿਆ ।
ਵਿਭਾਗ ਦੇ ਸਰਕਾਰੀ ਬੁਲਾਰੇ ਵੱਲੋਂ ਬੱਚਿਆਂ, ਕਿਸ਼ੋਰੀਆਂ, ਗਰਭਵਤੀ ਔਰਤਾਂ ਅਤੇ ਮਾਵਾਂ ਨੂੰ ਅਨੀਮੀਆ ਸਬੰਧੀ ਜਾਗਰੂਕਤਾ ਜਾਣਕਾਰੀ ਦਿੱਤੀ ਗਈ।ਜਾਣਕਾਰੀ ਦਿੰਦੇ ਸਮੇਂ ਅਨੀਮੀਆਂ ਦੇ ਲੱਛਣਾ ਬਾਰੇ ਵੀ ਦੱਸਿਆ ਗਿਆ ਕਿ ਵਿਸ਼ੇਸ਼ਕਰ ਜਿਨ੍ਹਾ ਗਰਭਵਤੀ ਔਰਤਾਂ, ਕਿਸ਼ੋਰੀਆਂ ਜਾਂ 6 ਸਾਲ ਤੋਂ ਹੇਠਾਂ ਦੇ ਬੱਚਿਆ ਵਿੱਚ ਕੰਮਜੋਰੀ, ਰੰਗ ਦਾ ਪੀਲਾ ਪੈਣਾ, ਦਿੱਲ ਦੀ ਧੜਕਣ ਤੇਜ ਹੋਣਾ, ਥਕਾਵਟ, ਸਾਹ ਲੈਣ ਵਿੱਚ ਤਕਲੀਫ ਹੋਣਾ ਜਾਂ ਚੱਕਰ ਆਣਾ ਵਰਗੀਆਂ ਸਮੱਸਿਆਵਾਂ ਹੋਣ ਤਾਂ ਉਹ ਅਨੀਮੀਆਂ ਦੇ ਸ਼ਿਕਾਰ ਹੋ ਸਕਦੇ ਹਨ। ਇਸ ਤੋਂ ਬਚਾਅ ਅਤੇ ਰੋਕਥਾਮ ਲਈ ਜਾਣ ਵਾਲੀ ਖੁਰਾਕ ਅਤੇ ਆਯਰਨ ਫੋਲਿਕ ਐਸਿਡ ਤੇ ਪੇਟ ਦੇ ਕੀੜੇ ਮਾਰਨ ਲਈ ਅੇਲਬੈਂਡਾਜੋਲ ਦੀਆਂ ਗੋਲੀਆਂ ਬਾਰੇ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਅਨੀਮਿਆ ਤੋਂ ਬਚਣ ਲਈ ਹਰੀਆਂ ਪਤੇਦਾਰ ਸਬਜੀਆਂ ਜਿਵੇਂ ਕਿ (ਸਾਗ, ਪਾਲਕ, ਮੇਥੀ, ਚੋਲਈ ਜਾਂ ਫਲੀਆਂ), ਪੁੰਗਰੀਆਂ ਦਾਲਾਂ, ਗੁੜ, ਛੋਲੇ, ਅੰਡੇ, ਮੀਟ ਆਦਿ ਦੇ ਨਾਲ ਭੋਜਣ ਬਣਾਉਣ ਦੀ ਵਿੱਧੀ ਵਿੱਚ ਖਾਣਾ ਪਕਾਉਣ ਲਈ ਲੋਹੇ ਦੇ ਭਾਂਡੇ ਦੀ ਵਰਤੋਂ ਕਰਨੀ ਚਾਹੀਦੀ ਹੈ।ਖਾਣੇ ਨੂੰ ਪਚਾਉਣ ਲਈ ਵਿਟਾਮਿਨ-ਸੀ ਜਿਵੇਂ ਕਿ ਨਿੰਬੂ ਅਤੇ ਆਂਵਲੇ ਦੀ ਵਰਤੋ ਕਰਨੀ ਚਾਹੀਦੀ ਹੈ।
ਇਸ ਸੈਮੀਨਾਰ ਮੌਕੇ ਸ਼੍ਰੀ ਮਤੀ ਸੰਜੋਲੀ ਜਿਲ੍ਹਾ ਕਾਰਡੀਨੇਟਰ ਵੱਲੋਂ ਜਿਲ੍ਹੇ ਦੇ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨਾਲ ਤਾਲਮੇਲ ਕਰਕੇ ਸਬੰਧਤ ਆਂਗਣਵਾੜੀ ਸੈਂਟਰਾਂ ਵਿੱਚ ਰਾਬਤਾ ਕਾਇਮ ਰੱਖਣ ਲਈ ਵੀ ਜਾਣੂ ਕਰਵਾਇਆ ਗਿਆ।