ਤਰਨਤਾਰਨ ਦੇ ਸਰਕਾਰੀ ਸਕੂਲਾਂ ਨੂੰ ਖੇਡਾਂ, ਚੌਗਿਰਦੇ ਤੇ ਸਵੇਰ ਦੀ ਸਭਾ ਦੀ ਸਮੱਗਰੀ ਲਈ 82.9 ਲੱਖ ਰੁਪਏ ਦੀ ਗ੍ਰਾਂਟ ਜਾਰੀ 

Sorry, this news is not available in your requested language. Please see here.

ਸਕੂਲ ਕੈਂਪਸ ਦੀ ਹਰਿਆਵਲ, ਸੁੰਦਰਤਾ ਦੇ ਨਾਲ-ਨਾਲ ਖੇਡਾਂ, ਸਹਿ-ਅਕਾਦਮਿਕ ਕਿਰਿਆਵਾਂ, ਸਵੇਰ ਦੀ ਸਭਾ ਲਈ  ਵਰਤੀ ਜਾਵੇਗੀ ਗ੍ਰਾਂਟ
ਤਰਨ ਤਾਰਨ, 1 ਨਵੰਬਰ:
ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ‘ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਤੰਦਰੁਸਤੀ ਤੇ ਖੇਡ ਮੈਦਾਨਾਂ ਦੀ ਸਾਂਭ-ਸੰਭਾਲ, ਖੇਡ ਸਮੱਗਰੀ ਦੀ ਖਰੀਦ, ਸਵੇਰ ਦੀ ਸਭਾ ਜਾਂ ਸਹਿ-ਅਕਾਦਮਿਕ ਕਿਰਿਆਵਾਂ ਲਈ ਲੋੜੀਂਦੀ ਸਮੱਗਰੀ ਦੀ ਖ੍ਰੀਦ, ਸਕੂਲ ਦੇ ਵਾਤਾਵਰਨ ਨੂੰ ਹਰਿਆਵਲ ਭਰਿਆ ਬਣਾਉਣ ਤੇ ਚੌੋਗਿਰਦੇ ਦੀ ਸੰਭਾਲ ਲਈ ਜਿਲ੍ਹੇ ਦੇ ਸਰਕਾਰੀ ਸਕੂਲਾਂ ਨੂੰ 82.9 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ਵਿੱਚ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 82.9 ਲੱਖ ਰੁਪਏ ਦੀ ਯੂਥ ਐਂਡ ਈਕੋ ਕਲੱਬ ਮੱਦ ਅਧੀਨ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.) ਸਤਨਾਮ ਸਿੰਘ ਬਾਠ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਤਰਨਤਾਰਨ ਵਰਿੰਦਰ ਕੁਮਾਰ ਪਰਾਸ਼ਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ 508 ਪ੍ਰਾਇਮਰੀ ਸਕੂਲਾਂ ਨੂੰ ਪ੍ਰਤੀ ਸਕੂਲ 5 ਹਜ਼ਾਰ ਰੁਪਏ ਹਰ ਸਕੂਲ ਨਾਲ(25.4 ਲੱਖ ਰੁਪਏ), 95 ਮਿਡਲ ਸਕੂਲਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਸਕੂਲ (14.25 ਲੱਖ ਰੁਪਏ) ਅਤੇ 173 ਸੈਕੰਡਰੀ ਸਕੂਲਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਸਕੂਲ  (43.25 ਲੱਖ) ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਇਸ ਗ੍ਰਾਂਟ ਨੂੰ ਖਰਚ ਕਰਨ ਲਈ ਬਣਾਈ ਜਾਣ ਵਾਲੀ ਕਮੇਟੀ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਦੇ ਨਾਲ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਸੀਨੀਅਰ ਅਧਿਆਪਕ ਮੈਂਬਰ ਸਕੱਤਰ, ਸਰੀਰਕ ਸਿੱਖਿਆ ਅਧਿਆਪਕ, ਸਾਇੰਸ ਅਧਿਆਪਕ, ਆਰਟ ਐਂਟ ਕਰਾਫਟ ਅਧਿਆਪਕ, ਇੱਕ ਸਕੂਲ ਮੈਨੇਜਮੈਂਟ ਕਮੇਟੀ ਦਾ ਮੈਂਬਰ ਅਤੇ ਦੋ ਵਿਦਿਆਰਥੀ ਸ਼ਾਮਲ ਹੋਣਗੇ।
ਇਸੇ ਤਰਾਂ ਪ੍ਰਾਇਮਰੀ ਸਕੂਲਾਂ ਵਿੱਚ ਸਕੂਲ ਮੁਖੀ ਖਰਚ ਕਮੇਟੀ ਦਾ ਚੇਅਰਮੈਨ, ਇੱਕ ਅਧਿਆਪਕ ਮੈਂਬਰ ਸਕੱਤਰ ਅਤੇ 2 ਸਕੂਲ ਮੈਨੇਜ਼ਮਟ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। ਸਿੱਖਿਆ ਵਿਭਾਗ ਵੱਲੋਂ ਯੂਥ ਕਲੱਬ ਅਤੇ ਈਕੋ ਕਲੱਬ ਅਧੀਨ ਜਿਹਨਾਂ ਮੱਦਾਂ ‘ਤੇ ਗ੍ਰਾਂਟ ਖਰਚ ਕੀਤੀ ਜਾ ਸਕਦੀ ਹੈ ਇਸ ਸਬੰਧੀ ਵੀ ਪੱਤਰ ਵਿੱਚ ਵਿਸਥਾਰ ਸਹਿਤ ਸਪੱਸ਼ਟ ਕੀਤਾ ਗਿਆ ਹੈ।
Spread the love