ਤਰਨ ਤਾਰਨ ਵਲੋਂ ਵਿਕਾਸ ਕਾਰਜਾਂ ਲਈ ਜਾਰੀ ਕੀਤੇ 1885.58 ਲੱਖ ਰੁਪਏ- ਚੇਅਰਮੈਨ ਜ਼ਿਲਾ ਯੋਜਨਾ ਕਮੇਟੀ 

Sorry, this news is not available in your requested language. Please see here.

ਤਰਨ ਤਾਰਨ, 12 ਅਪ੍ਰੈਲ :
ਪੰਜਾਬ ਸਰਕਾਰ ਵਲੋਂ ਸ੍ਰ. ਜਗਤਾਰ ਸਿੰਘ ਬੁਰਜ ਨੂੰ ਜ਼ਿਲਾ ਯੋਜਨਾ ਕਮੇਟੀ ਤਰਨ ਤਾਰਨ ਦਾ ਚੇਅਰਮੈਨ ਨਿਯੁਕਤ ਕਰਨ ਉਪਰੰਤ ਵੱਖ-ਵੱਖ ਵਿਕਾਸ ਕਾਰਜਾਂ ਲਈ 1885.58 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਇਸ ਸਬੰਧੀ ਸ਼੍ਰੀ ਬੁਰਜ ਵਲੋਂ ਦੱਸਿਆ ਗਿਆ ਕਿ ਸਰਹੱਦੀ ਜਿਲਾ ਹੋਣ ਕਰਕੇ ਪਾਕਿਸਤਾਨ ਦੀ ਸੀਮਾਂ ਨਾਲ ਲੱਗਦੇ 4 ਬਾਰਡਰ ਬਲਾਕ ਭਿਖੀਵਿੰਡ, ਗੰਡੀਵਿੰਡ, ਵਲਟੋਹਾ ਅਤੇ ਪੱਟੀ ਵਿਖੇ ਵਿਸ਼ੇਸ ਤਵੱਜੋ ਦਿੰਦੇ ਹੋਏ ਵੱਖ-ਵੱਖ ਵਿਕਾਸ ਕਾਰਜਾਂ ਲਈ 1240.85 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
ਇਸ ਤੋਂ ਇਲਾਵਾ ਪਿੰਡ ਧੂੰਦਾ ਦੀ ਜਮੀਨ ਨੂੰ ਹੜ੍ਹਾਂ ਤੋਂ ਬਚਾਉਣ ਲਈ 100.00 ਲੱਖ ਰੁਪਏ, ਪਵਿੱਤਰ ਪਿੰਡ ਠੱਠਾ ਵਿਖੇ ਛੱਪੜ ਦੇ ਨਵੀਨੀਕਰਣ ਲਈ 15.00 ਲੱਖ ਰੁਪਏ, ਰਾਗਰ ਕਲੋਨੀ ਪੱਟੀ ਵਿਖੇ ਪਾਰਕ ਲਈ 54.73 ਲੱਖ ਰੁਪਏ, ਪੱਟੀ ਸ਼ਹਿਰ ਵਿਖੇ ਲਾਇਬਰੇਰੀ ਦੀ ਉਸਾਰੀ ਲਈ 30.00 ਲੱਖ ਰੁਪਏ, ਇਤਹਾਸਿਕ ਪਿੰਡ ਪਾਹੂਵਿੰਡ  ਵਿਖੇ ਸੀਵਰੇਜ਼ ਪਾਈਪ ਲਾਈਨ ਵਿਛਾਉਣ ਲਈ 75.00 ਲੱਖ ਰੁਪਏ, ਪੱਟੀ ਹਲਕੇ ਦੀਆਂ 6 ਅਤੇ ਤਰਨ ਤਾਰਨ ਹਲਕੇ ਦੀਆਂ 4 ਪੰਚਾਇਤਾਂ ਦੇ ਵਿਾਸ ਲਈ 62 ਲੱਖ ਰੁਪਏ, ਪਿੰਡ ਕੁੱਲਾ ਵਿਖੇ ਜਿੰਮ ਲਈ 10.00 ਲੱਖ ਰੁਪਏ, ਤਰਨ ਤਾਰਨ ਸ਼ਹਿਰ ਦੀਆਂ 6 ਗਲੀਆਂ ਲਈ 125.00 ਲੱਖ ਰੁਪਏ, ਪੱਟੀ ਸ਼ਹਿਰ ਵਿਖੇ ਰਿਟਾਈਅਰ ਹੋ ਚੁੱਕੇ ਅਤੇ ਬਜੁਰਗਾਂ ਲਈ ਰੀਕਰੇਅਸ਼ਨ ਹਾਊਸ ਲਈ 48.00 ਲੱਖ ਰੁਪਏ ਅਤੇ ਪੱਟੀ ਸ਼ਹਿਰ ਦੀ ਮੇਨ ਪਾਰਕ ਲਈ 125.00 ਲੱਖ ਰੁਪਏ ਦੀ ਰਾਸ਼ੀ ਜਿਲਾ ਯੋਜਨਾ ਕਮੇਟੀ, ਤਰਨ ਤਾਰਨ ਵਲੋਂ ਜਾਰੀ ਕੀਤੀ ਜਾ ਚੁੱਕੀ ਹੈ।
ਸ੍ਰੀ ਜਗਤਾਰ ਸਿੰਘ ਬੁਰਜ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ, ਤਰਨ ਤਾਰਨ ਵਲੋਂ ਦੱਸਿਆ ਕਿਆ ਕਿ ਪੰਜਾਬ ਸਰਕਾਰ ਜਿਲੇ ਦੇ ਸਰਬਪੱਖੀ ਵਿਕਾਸ ਲਈ ਵੱਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਬਾਕੀ ਰਹਿੰਦੇ ਵਿਕਾਸ ਕਾਰਜਾਂ ਲਈ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਹਨਾਂ ਜ਼ਿਲੇ ਦੇ ਸਮੂਹ ਵਿਭਾਗਾਂ ਨੂੰ ਵਿਕਾਸ ਕਾਰਜ ਤੇਜੀ ਨਾਲ ਮੁਕੰਮਲ ਕਰਨ ਦੀ ਅਪੀਲ ਵੀ ਕੀਤੀ ।
—————
Spread the love