ਦੀਵਾਲੀ ਅਤੇ ਤਿਉਹਾਰਾਂ ਦਾ ਸੀਜਨ ਲੋਕਾਂ ਲਈ ਖੁਸ਼ੀਆਂ, ਤਰੱਕੀ ਤੇ ਚੰਗੀ ਸਿਹਤ ਦੇ ਸੁਨੇਹੇ ਲੈਕੇ ਆਵੇ-ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ

ਲੋਕਾਂ ਨੂੰ ਪਟਾਕੇ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਚਲਾਉਣ ਦੀ ਅਪੀਲ
ਗੁਰਦਾਸਪੁਰ, 13 ਨਵੰਬਰ 

 (   ) ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਅਤੇ ਐਸ.ਐਸ.ਪੀ.ਡਾ. ਰਜਿੰਦਰ ਸਿੰਘ ਸੋਹਲ ਨੇ ਜ਼ਿਲਾ ਨਿਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਾਮਨਾ ਕੀਤੀ ਹੈ ਕਿ ਆਉਣ ਵਾਲਾ ਸਮਾਂ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ।
ਡਿਪਟੀ ਕਮਿਸ਼ਨਰ ਨੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਦੀਵਾਲੀ ਸਮੂਹ ਲੋਕਾਂ ਲਈ ਖੁਸ਼ੀਆਂ ਅਤੇ ਬਰਕਤਾਂ ਲੈ ਕੇ ਆਵੇ। ਉਨਾਂ ਨਾਲ ਹੀ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਕੋਵਿਡ-19 ਮਹਾਂਮਾਰੀ ਦੇ ਇਸ ਸਮੇਂ ਦੌਰਾਨ ਹਰ ਕੋਈ ਸਿਹਤਮੰਦ ਰਹੇ ਅਤੇ ਤਰੱਕੀ ਕਰੇ। ਉਨਾਂ ਨੇ ਇਹ ਵੀ ਅਪੀਲ ਕੀਤੀ ਕਿ ਦੀਵਾਲੀ ਸਮੇਂ ਪਟਾਕੇ ਘੱਟ ਤੋਂ ਘੱਟ ਅਤੇ ਨਿਰਧਾਰਤ ਸਮੇਂ ਦੇ ਅੰਦਰ-ਅੰਦਰ ਹੀ ਚਲਾਏ ਜਾਣ। ਉਨਾਂ ਦੱਸਿਆ ਕਿ ਚਾਈਨਜ਼ ਪਟਾਕਿਆਂ ‘ਤੇ ਪੂਰਨ ਪਾਬੰਦੀ ਹੈ ਇਸ ਲਈ ਸ਼ੋਰ ਅਤੇ ਪ੍ਰਦੂਸ਼ਨ ਫੈਲਾਉਣ ਵਾਲੇ ਪਟਾਕੇ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਇਹ ਦੀਵਾਲੀ ਸਾਫ਼-ਸੁਥਰੀ ਤੇ ਸਵੱਛ ਮਨਾਈ ਜਾਵੇ ਅਤੇ ਲੋਕਾਂ ਨਾਲ ਮਿਲ ਜੁਲਕੇ ਇਕ ਦੂਜੇ ਨੂੰ ਵਧਾਈਆਂ ਦੇ ਕੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ। ਉਨ•ਾਂ ਹੋਰ ਕਿਹਾ ਕਿ ਕੋਰੋਨਾ ਵਾਇਰਸ ਅਜੇ ਖ਼ਤਮ ਨਹੀਂ ਹੋਇਆ ਅਤੇ ਇਸ ਮਹਾਂਮਾਰੀ ਦੀ ਦੂਜੀ ਲਹਿਰ ਆਉਣ ਦਾ ਖਦਸ਼ਾ ਹੈ, ਜਿਸ ਕਰਕੇ ਆਮ ਲੋਕ ਪੂਰੇ ਇਹਤਿਹਾਤ

Spread the love