ਪਠਾਨਕੋਟ: 8 ਜੂਨ 2021 ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ.ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਦੀ ਅਗਵਾਈ ਹੇਠ ਸਿਹਤ ਵਿਭਾਗ ਪੰਜਾਬ ਸਰਕਾਰ ਦੇ ਮਿਸਨ ਫਤਹਿ ਨੂੰ ਹਾਸਿਲ ਕਰਨ ਲਈ ਪੂਰੇ ਦਿਲੋਂ ਕੰਮ ਕਰ ਰਿਹਾ ਹੈ। ਇਹ ਪ੍ਰਗਟਾਵਾ ਡਾ. ਆਦਿੱਤੀ ਸਲਾਰੀਆਂ ਸਹਾਇਕ ਸਿਵਲ ਸਰਜਨ ਪਠਾਨਕੋਟ ਵੱਲੋਂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵੱਲੋਂ ਸਿਵਲ ਸਰਜਨ ਡਾ. ਹਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਭਾਵੇਂ ਵੱਲੋਂ ਕੋਰੋਨਾ ਵਾਰਡ ਸਥਾਪਤ ਕੀਤੇ ਜਾਣੇ ਹੋਣ, ਭਾਵੇਂ ਕੋਰੋਨਾ ਲਾਗ ਵਾਲੇ ਲੋਕਾਂ ਨੂੰ ਘਰ-ਘਰ ਰਾਸ਼ਨ ਪਹੁੰਚਾਉਣਾ, ਜਾਂ ਫਿਰ ਫਤਹਿ ਕਿੱਟ ਨੂੰ ਕੋਰੋਨਾ ਦੇ ਮਰੀਜਾਂ ਨੂੰ ਘਰ-ਘਰ ਪਹੁੰਚਾਉਣਾ ਹੋਵੇ ਆਦਿ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਕਈ ਸਾਖਾਵਾਂ ਆਪਣੀ ਸਿਹਤ ਅਤੇ ਜਿੰਦਗੀ ਦੀ ਪਰਵਾਹ ਕੀਤੇ ਬਿਨਾਂ ਪੂਰੇ ਸਮਰਪਣ ਭਾਵਨਾ ਨਾਲ ਆਪਣੇ ਕੰਮ ਵਿਚ ਜੁਟੀਆਂ ਹੋਈਆਂ ਹਨ।
ਜਾਣਕਾਰੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ: ਅਦਿਤੀ ਸਲਾਰੀਆ ਨੇ ਦੱਸਿਆ ਕਿ ਇਸੇ ਕੜੀ ਤਹਿਤ ਪਠਾਨਕੋਟ ਦੇ ਦਿਵਯਾਂਗ ਲੋਕਾਂ ਲਈ ਕੋਵਿਡ-19 ਟੀਕਾਕਰਨ ਕੈਂਪ 9 ਜੂਨ ਦਿਨ ਬੁੱਧਵਾਰ ਨੂੰ ਸੰਤ ਨਿਰੰਕਾਰੀ ਭਵਨ ਪਠਾਨਕੋਟ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੀਕਾਕਰਨ ਕੈਂਪ ਵਿਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ ਦਾ ਟੀਕਾ ਲਗਾਇਆ ਜਾਵੇਗਾ।
ਜਾਣਕਾਰੀ ਦਿੰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਅੰਗਹੀਣ ਸਰਟੀਫਿਕੇਟ ਅਤੇ ਅਧਾਰ ਕਾਰਡ ਨਾਲ ਸਵੇਰੇ 10 ਵਜੇ ਤੋਂ ਬਾਅਦ ਨਿਰੰਕਾਰੀ ਭਵਨ ਪਠਾਨਕੋਟ ਵਿਖੇ ਆਉਣ ਅਤੇ ਕੋਰੋਨਾ ਤੋਂ ਬਚਾਓ ਲਈ ਟੀਕਾਕਰਨ ਕਰਵਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਪਠਾਨਕੋਟ ਦੇ ਵਸਨੀਕਾਂ, ਪਠਾਨਕੋਟ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੇ ਮਿਸਨ ਫਤਹਿ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦਾ ਸਹਿਯੋਗ ਦੇਣ।