ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸਾਹਿਬਾਨ ਵੱਲੋਂ ਜ਼ਿਲ੍ਹੇ ਦੇ ਪਿੰਡ ਵੈਰੋਵਾਲ (ਕੀੜੀਸ਼ਾਹੀ) ਅਤੇ ਪਿੰਡ ਤੁੜ ਦਾ ਦੌਰਾ

Sorry, this news is not available in your requested language. Please see here.

ਤਰਨ ਤਾਰਨ, 22 ਫਰਵਰੀ :
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ, ਚੰਡੀਗੜ੍ਹ  ਦੇ ਮਾਨਯੋਗ ਮੈਂਬਰ ਸ਼੍ਰੀ ਰਾਜ ਕੁਮਾਰ ਹੰਸ, ਸ਼੍ਰੀ ਨਵਪ੍ਰੀਤ ਸਿੰਘ ਅਤੇ ਸ਼੍ਰੀ ਦੀਪਕ ਕੁਮਾਰ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਵੈਰੋਵਾਲ (ਕੀੜੀਸ਼ਾਹੀ) ਤਹਿਸੀਲ ਖਡੂਰ ਸਾਹਿਬ ਜਿ਼ਲ੍ਹਾ ਤਰਨਤਾਰਨ ਵਿਖੇ ਸਿ਼ਕਾਇਤ ਕਰਤਾ ਸ਼੍ਰੀ ਦਿਲਬਾਗ ਸਿੰਘ ਪੁੱਤਰ ਸ਼੍ਰੀ ਭਜਨ ਸਿੰਘ ਵਾਸੀ ਪਿੰਡ ਵੈਰੋਵਾਲ (ਕੀੜੀਸ਼ਾਹੀ) ਤਹਿਸੀਲ ਖਡੂਰ ਸਾਹਿਬ, ਜਿ਼ਲ੍ਹਾ ਤਰਨਤਾਰਨ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ ।
ਮੈਂਬਰ ਸਹਿਬਾਨ ਵੱਲੋਂ ਪਿੰਡ ਵੈਰੋਵਾਲ (ਕੀੜੀਸ਼ਾਹੀ) ਪਹੰੁਚਣ ਉਪਰੰਤ ਸਿ਼ਕਾਇਤ ਕਰਤਾ ਦਿਲਬਾਗ ਸਿੰਘ ਨੇ ਦੱਸਿਆ ਕਿ ਉਹ ਮਜ੍ਹਬੀ ਸਿੱਖ ਜਾਤੀ ਨਾਲ ਸਬੰਧ ਰੱਖਦਾ ਹੈ ਅਤੇ ਉਸ ਕੋਲ ਪੌਣੇ ਦੋ ਏਕੜ ਨੰਬਰੀ ਜ਼ਮੀਨ ਹੈ, ਜੋ ਕਿ ਪਿੰਡ ਦੀ ਆਬਾਦੀ ਦੇ ਨਜ਼ਦੀਕ ਹੈ ਅਤੇ ਉਹਨਾਂ ਦੀ ਨੰਬਰੀ ਜ਼ਮੀਨ ਤੇ ਪਿੰਡ ਦੀ ਪੰਚਾਇਤ ਪਿਛਲੇ ਕਰੀਬ 5/6 ਸਾਲਾਂ ਤੋਂ ਧੱਕੇ ਨਾਲ ਪਿੰਡ ਦਾ ਸਾਰਾ ਗੰਦਾ ਨਿਕਾਸੀ ਪਾਣੀ ਪਾ ਰਹੀ ਹੈ, ਜਿਸ ਨਾਲ ਉਹਨਾਂ ਦੀ ਉਪਜਾਊ ਜ਼ਮੀਨ ਦਿਨੋਂ ਦਿਨ ਬਰਬਾਦ ਹੋ ਰਹੀ ਹੈ, ਜਿਸ ਕਰਕੇ ਬਹੁਤ ਜਿ਼ਆਦਾ ਮਾਲੀ ਨੁਕਸਾਨ ਹੋ ਰਿਹਾ ਹੈ, ਜਿਸ ਦਾ ਕਿ ਉਸ ਨੂੰ ਅੱਜ ਤੱਕ ਕੋਈ ਮੁਆਵਜਾ ਵੀ ਨਹੀਂ ਮਿਲਿਆ।
ਉਸ ਨੇ ਦੱਸਿਆ ਕਿ ਉਹ ਪਿੰਡ ਦੀ ਪੰਚਾਇਤ ਨੂੰ ਗੰਦੇ ਪਾਣੀ ਦੇ ਨਿਕਾਸ ਲਈ ਬਹੁਤ ਵਾਰ ਬੇਨਤੀ ਕਰ ਚੁੱਕਾ ਹੈ, ਪਰ ਉਹਨਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਹੋਇਆ।ਉਹਨਾਂ ਵੱਲੋਂ ਮੈਂਬਰ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ।ਇਸ ਸਬੰਧੀ ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਇਸ ਘਟਨਾ ਦਾ ਜਾਇਜ਼ਾ ਲਿਆ ਅਤੇ ਪਿੰਡ ਦੀ ਪੰਚਾਇਤ ਅਤੇ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਤਰਨਤਾਰਨ ਨੂੰ ਆਦੇਸ਼ ਦਿੱਤੇ ਕਿ ਮਿਤੀ 29 ਅਪ੍ਰੈਲ, 2021 ਤੱਕ ਸਬੰਧਿਤ ਸਿਕਾਇਤ ਕਰਤਾ ਦੀ ਜ਼ਮੀਨ ਵਿੱਚ ਪੈ ਰਹੇ ਗੰਦੇ ਪਾਣੀ ਦੀ ਨਿਕਾਸੀ ਦੇ ਕਿਤੇ ਹੋਰ ਢੁਕਵੇਂ ਪ੍ਰਬੰਧ ਕੀਤੇ ਜਾਣ ।
ਇਸ ਉਪਰੰਤ ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਪਿੰਡ ਤੁੜ ਵਿਖੇ ਸਿ਼ਕਾਇਤ ਕਰਤਾ ਸ਼੍ਰੀ ਦਿਆਲ ਸਿੰਘ ਸਰਪੰਚ ਪਿੰਡ ਤੁੜ, ਤਹਿਸੀਲ ਖਡੂਰ ਸਾਹਿਬ ਦੀ ਸਿ਼ਕਾਇਤ ‘ਤੇ ਦੌਰਾ ਕੀਤਾ ਗਿਆ।ਜਿਸ ਵਿੱਚ ਸਿ਼ਕਾਇਤ ਕਰਤਾ ਵੱਲੋਂ ਦੱਸਿਆ ਕਿ ਉਹ ਅਨੂਸੁਚਿਤ ਜਾਤੀ ਨਾਲ ਸਬੰਧ ਰੱਖਦਾ ਹੈ ਪਿੰਡ ਦਾ ਮੌਜੂਦਾ ਸਰਪੰਚ ਹੈ, ਉਸ ਨੇ ਦੱਸਿਆ ਕਿ ਬੀ. ਡੀ. ਪੀ. ਓ. ਨੌਸ਼ਹਿਰਾ ਪੰਨੂਆਂ ਅਤੇ ਸੈਕਟਰੀ ਗੁਰਮੁੱਖ ਸਿੰਘ ਜੋ ਕਿ ਉਸ ਉੱਪਰ ਲਗਾਤਾਰ ਦਬਾਅ ਬਣਾ ਕੇ ਕਿਸੇ ਤਰ੍ਹਾਂ ਵੀ ਕੰਮ ਨਹੀਂ ਕਰਨ ਦਿੰਦੇ, ਜੋ ਕਿ ਉਸ ਨਾਲ ਧੱਕੇਸਾ਼ਹੀ ਕੀਤੀ ਜਾ ਰਹੀ ਹੈ। ਇਸ ਤੇ ਮਾਨਯੋਗ ਮੈਂਬਰ ਸਾਹਿਬਾਨ ਵੱਲੋਂ ਤਿੰਨ ਮੈਂਬਰੀ ਸਿਟ ਬਣਾਈ ਗਈ, ਜਿਸ ਵਿੱਚ ਉੱਪ ਮੰਡਲ ਮੈਜਿਸਟਰੇਟ, ਖਡੂਰ ਸਾਹਿਬ, ਉੱਪ ਕਪਤਾਨ ਪੁਲਿਸ, ਗੋਇੰਦਵਾਲ ਸਾਹਿਬ ਅਤੇ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਤਰਨਤਾਰਨ ਨੁੂੰ ਸ਼ਾਮਿਲ ਕੀਤਾ ਅਤੇ ਆਦੇਸ਼ ਦਿੱਤੇ ਕਿ ਮਿਤੀ 12 ਮਾਰਚ, 2021 ਨੂੰ ਇਸ ਸਬੰਧੀ ਪੜਤਾਲ ਕਰਕੇ ਮੁਕੰਮਲ ਰਿਪੋਰਟ ਪੁਲਿਸ ਵਿਭਾਗ ਵੱਲੋਂ ਉਹਨਾਂ ਦੇ ਦਫਤਰ, ਚੰਡੀਗੜ੍ਹ ਵਿਖੇ ਪੁੱਜਦੀ ਕੀਤੀ ਜਾਵੇ।
ਇਸ ਮੌਕੇ ‘ਤੇ ਜਿ਼ਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਤਰਨਤਾਰਨ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਨੌਸ਼ਹਿਰਾ ਪੰਨੂਆਂ, ਤਹਿਸੀਲਦਾਰ ਆਦਿ ਅਧਿਕਾਰੀਆਂ ਸਮੇਤ ਸ਼੍ਰੀ ਮਨਜੀਤ ਸਿੰਘ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਖਡੂਰ ਸਾਹਿਬ ਆਦਿ ਹਾਜ਼ਰ ਸਨ।
Spread the love