ਬਲਾਕ ਚੋਹਲਾ ਸਾਹਿਬ ਪਿੰਡ ਚੰਬਾ ਕਲਾਂ ਵਿਖੇ ਆਤਮਾ ਸਕੀਮ ਤਹਿਤ ਝੋਨੇ ਦੀ ਸਿੱਧੀ ਬਿਜਾਈ ਦੇ ਪਲਾਟ ਦੀ ਕਟਾਈ ਮਗਰੋਂ ਸੁਚੱਜੇ ਤਰੀਕੇ ਨਾਲ ਕਰਾਇਆ ਗਿਆ ਪਰਾਲੀ ਦਾ ਪ੍ਰਬੰਧ

Sorry, this news is not available in your requested language. Please see here.

ਤਰਨ ਤਾਰਨ, 1 ਨਵੰਬਰ :
ਅਗਾਂਹ ਵਧੂ ਕਿਸਾਨ ਮਨਜੀਤ ਸਿੰਘ ਵਾਸੀ ਪਿੰਡ ਚੰਬਾ ਕਲਾਂ 20 ਏਕੜ ਰਕਬੇ ਵਿੱਚ ਵਾਹੀ ਕਰਦੇ ਹਨ, ਜਿਸ ਵਿਚੋ 10 ਏਕੜ ਰਕਬੇ ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਿਸਦੇ ਝਾੜ ਦੇ ਨਤੀਜੇ ਬਹੁਤ ਵਧੀਆ ਰਹੇ ਅਤੇ 5 ਸਾਲ ਤੋ ਪਰਾਲੀ ਨੂੰ ਬਿਨਾ ਅੱਗ ਲਗਾਏ ਹੀ ਕਣਕ ਅਤੇ ਹੋਰ ਫਸਲਾ ਦੀ ਬਿਜਾਈ ਕਰਕੇ ਚੰਗਾ ਝਾੜ ਪ੍ਰਾਪਤ ਕਰਕੇ ਇਲਾਕੇ ਦੇ ਕਿਸਾਨ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
ਇਸ ਮੌਕੇ ਖੇਤੀਬਾੜੀ ਅਫਸਰ ਬਲਾਕ ਚੋਹਲਾ ਸਾਹਿਬ ਡਾ.ਹਰਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਆਤਮਾ ਤਹਿਤ 2.5 ਏਕੜ ਝੋਨੇ ਦੀ ਸਿੱੱਧੀ ਬਿਜਾਈ ਦੀ ਸੁਪਰ ਐਸ. ਐਮ. ਐਸ ਨਾਲ ਕਟਾਈ ਕਰਵਾਈ ਗਈ । ਜਿਸ ਦਾ ਅੋਸਤਨ ਝਾੜ ਪ੍ਰਤੀ ਏਕੜ 27 ਕੁਇੰਟਲ ਰਿਹਾ। ਕਿਸਾਨ ਮਨਜੀਤ ਸਿੰਘ ਝੋਨੇ ਦੀ ਕਟਾਈ ਮਗਰੋਂ ਸੁਪਰ ਸੀਡਰ ਨਾਲ ਸਾਰੀ ਕਣਕ ਦੀ ਬਿਜਾਈ ਕਰ ਰਿਹਾ ਹੈ।
ਕਿਸਾਨ ਮਨਜੀਤ ਸਿੰਘ ਦੇ ਦੱਸਣ ਮੁਤਾਬਕ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ। ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿੱਚ ਮਿੱਤਰ ਕੀੜੇ ਜਿਉਂਦੇ ਰਹਿੰਦੇ ਹਨ ਜੋ ਕਿ ਹਾਨੀ ਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ। ਇਸ ਲਈ ਇਹ ਕਿਸਾਨ ਬਹੁਤ ਹੀ ਥੋੜੀ ਮਾਤਰਾ ਵਿੱਚ ਕੀਟਨਾਸ਼ਕ ਦਵਾਈਆਂ ਸਲਫਰ, ਜਿੰਕ ਅਤੇ ਹੋਰ ਆਰਗੈਨਿਕ ਖਾਦਾਂ ਦੀ ਵਰਤੋਂ ਕਰਦਾ ਹੈ, ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫੀ ਘੱਟ ਖਰਚਾ ਆਉਦਾ ਹੈ।
ਇਹ ਕਿਸਾਨ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਨੂੰ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਇਹ ਕਿਸਾਨ ਖੇਤੀਬਾੜੀ ਵਿਭਾਗ ਅਤੇ ਆਤਮਾ ਵਿੰਗ ਚੋਹਲਾ ਸਾਹਿਬ ਦੇ ਸੰਪਰਕ ਵਿੱਚ ਰਹਿੰਦਾ ਹੈ, ਜਿਸ ਨਾਲ ਇਹਨਾ ਨੂੰ ਸਮੇਂ-ਸਮੇਂ ਨਾਲ  ਵਿਭਾਗ ਦੀਆ ਸਹੂਲਤਾ ਮਿਲਦੀਆਂ ਰਹਿੰਦੀਆਂ ਹਨ। ਇਸ ਮੌਕੇ ਕਵਲਜੀਤ ਸਿੰਘ ਏ.ਈ.ਉ, ਮੁਖਵਿੰਦਰ ਸਿੰਘ ਖੇਤੀਬਾੜੀ ਉਪਨਿਰੀਖਕ ਅਤੇ ਗੁਰਨਿਸ਼ਾਨ ਸਿੰਘ ਏ. ਟੀ. ਐੱਮ ਆਦਿ ਹਾਜਰ ਸਨ।
Spread the love