ਬੱਚਿਆਂ ਦੇ ਕਿਸੇ ਵੀ ਕੇਸ ਵਿੱਚ ਤੁਰੰਤ ਬਾਲ ਹੈੱਲਪ ਲਾਈਨ 1098 ‘ਤੇ ਫੋਨ ਰਾਹੀਂ ਸੂਚਨਾ ਦਿਓ- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ

Sorry, this news is not available in your requested language. Please see here.

1098 ਬਾਲ ਹੈਲਪ ਲਾਈਨ ਉੱਤੇ ਸੂਚਨਾ ਮਿਲਣ ‘ਤੇ ਲਾਪਤਾ ਬੱਚੇ ਨੂੰ ਵਾਰਸਾਂ ਹਵਾਲੇ ਕੀਤਾ
ਤਰਨ ਤਾਰਨ, 14 ਜੁਲਾਈ 2021
ਗੋਵਿੰਦ ਪੁੱਤਰ ਪ੍ਰੇਮ ਚੰਦਰਾ ਜੋ ਕਿ ਆਪਣੇ ਘਰ ਤੋਂ 20 ਦਿਨ ਤੋਂ ਲਾਪਤਾ ਸੀ ਜੋ ਕਿ ਮਿਤੀ 12 ਜੁਲਾਈ, 2021 ਨੂੰ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰੱਖ ਸ਼ੇਰੋ, ਤਰਨ ਤਾਰਨ ਨੂੰ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਲਾਵਾਰਿਸ ਹਾਲਤ ਵਿੱਚ ਮਿਲਿਆ, ਜਿਸ ਨੂੰ ਉਹ ਆਪਣੇ ਘਰ ਲੈ ਕੇ ਆਇਆ, ਜਿਸ ਦੀ ਸੂਚਨਾ 1098 ਬਾਲ ਹੈਲਪ ਲਾਈਨ ਤੇ ਫੋਨ ਕਰਕੇ ਸ਼੍ਰੀ ਰਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਦੇ ਹਵਾਲੇ ਕਰ ਦਿੱਤਾ ਸੀ।
ਗੋਵਿੰਦ ਪੁੱਤਰ ਪ੍ਰੇਮ ਚੰਦਰਾ ਸਿਰਫ ਆਪਣਾ ਨਾਮ ਅਤੇ ਪਿੰਡ ਦਾ ਨਾਮ ਹੀ ਜਾਣਦਾ ਸੀ, ਜਿਸ ‘ਤੇ ਕਾਰਵਾਈ ਕਰਦੇ ਹੋਏ ਉਸਦੇ ਪਿੰਡ ਦੀ ਭਾਲ ਕੀਤੀ ਗਈ ਪਤਾ ਲੱਗਿਆ ਕਿ ਉਹ ਗੋਵਿੰਦ ਪੁੱਤਰ ਪ੍ਰੇਮ ਚੰਦਰਾ, ਵਾਸੀ ਪਿੰਡ ਬਾਬਰਾਪੁਰ, ਡਾਕਖਾਨਾ ਸਾਰਾਏ ਪ੍ਰਯਾਗ, ਸਰਾਏ ਦੌਲਤ, ਜ਼ਿਲ੍ਹਾ ਕਨੌਜ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਹ ਟ੍ਰੇਨ ਵਿੱਚ ਆਪਣੀ ਮਰਜ਼ੀ ਨਾਲ ਬੈਠ ਕੇ ਆਪਣੇ ਪਿਤਾ ਨੂੰ ਮਿਲਣ ਲਈ ਜੈਪੁਰ ਰਾਜਸਥਾਨ ਚੜ੍ਹਕੇ ਅਮਿ੍ਰੰਤਸਰ ਆ ਗਿਆ, ਜਿਥੇ ਉਹ ਰਾਸਤਾ ਭੁੱਲ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਵਲੋਂ ਬਬਰਾਪੁਰ ਪਿੰਡ ਦੇ ਪ੍ਰਧਾਨ ਹਕੀਮ ਸਿੰਘ ਨਾਲ ਗੱਲ ਕੀਤੀ ਅਤੇ ਗੋਵਿੰਦ ਪੁਤਰ ਪ੍ਰੇਮ ਚੰਦਰਾ ਦੇ ਮਾਸੀ ਦੇ ਬੇਟੇ ਅਨਿਲ ਕੁਮਾਰ ਕੇਦਾਰ ਸਿੰਘ ਵਾਸੀ ਗੁਲਾਰਿਯਾ ਪੋਸਟ ਰੋਹਿਲਾ ਜ਼ਿਲ੍ਹਾ ਕਨੋਜ ਉੱਤਰ ਪ੍ਰਦੇਸ਼ ਨੂੰ ਬਾਲ ਭਲਾਈ ਕਮੇਟੀ ਤਰਨ ਤਾਰਨ ਸਾਹਮਣੇ ਪੇਸ਼ ਕੀਤਾ ਗਿਆ। ਸ਼੍ਰੀ ਦਿਨੇਸ਼ ਗੁਪਤਾ ਚੇਅਰਮੈਨ ਬਾਲ ਭਲਾਈ ਕਮੇਟੀ ਨੇ ਵਲੋਂ ਉਕਤ ਕੇਸ ਵਿੱਚ ਗੋਵਿੰਦ ਪੁਤਰ ਪ੍ਰੇਮ ਚੰਦਰਾ ਦੇ ਮਾਤਾ ਪਿਤਾ ਨਾਲ ਵੀਡੀਓ ਕਾਲ ਰਾਹੀ ਗੱਲ ਕੀਤੀ ਗਈ ਅਤੇ ਬੱਚੇ ਨੂੰ ਮਾਤਾ ਪਿਤਾ ਦੀ ਪਹਿਚਾਣ ਕਰਵਾਈ ਗੋਵਿੰਦ ਪੁਤਰ ਪ੍ਰੇਮ ਚੰਦਰਾ ਨੇ ਆਪਣੇ ਮਾਤਾ ਪਿਤਾ ਨੰ ਵੀਡੀਓ ਕਾਲ ਤੇ ਪਹਿਚਾਣ ਲਿਆ।
ਬਾਲ ਭਲਾਈ ਕਮੇਟੀ ਵੱਲੋਂ ਗੋਵਿੰਦ ਪੁਤਰ ਪ੍ਰੇਮ ਚੰਦਰਾ ਵਾਸੀ ਪਿੰਡ ਬਾਬਰਾਪੁਰ, ਡਾਕਖਾਨਾ ਸਾਰਾਏ ਪ੍ਰਯਾਗ, ਸਰਾਏ ਦੌਲਤ, ਜ਼ਿਲ੍ਹਾ ਕਨੌਜ, ਉੱਤਰ ਪ੍ਰਦੇਸ਼ ਨੂੰ ਉਸਦੇ ਮਾਸੀ ਦੇ ਬੇਟੇ ਅਨਿਲ ਕੁਮਾਰ ਕੇਦਾਰ ਸਿੰਘ ਵਾਸੀ ਗੁਲਾਰਿਯਾ ਪੋਸਟ ਰੋਹਿਲਾ ਜਿਲ੍ਹਾ ਕਨੋਜ ੳੱੁਤਰ ਪ੍ਰਦੇਸ਼ ਦੇ ਹਵਾਲੇ ਕਰ ਦਿੱਤਾ ਗਿਆ।
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਨਾਲ ਗੱਲਬਾਤ ਕਰਨ ‘ਤੇ ਉਨ੍ਹਾ ਅਪੀਲ ਕੀਤੀ ਕਿ ਬੱਚਿਆਂ ਦੇ ਕਿਸੇ ਵੀ ਕੇਸ ਵਿੱਚ ਤੁਰੰਤ 1098 ਬਾਲ ਹੈੱਲਪ ਲਾਈਨ ‘ਤੇ ਫੋਨ ਰਾਹੀਂ ਸੂਚਨਾ ਦੇਣੀ ਚਾਹੀਦੀ ਹੈ, ਜਿਸ ਨਾਲ ਬੱਚਾ ਸੁਰੱਖਿਅਤ ਹੱਥਾਂ ਵਿੱਚ ਪਹੁੰਚ ਜਾਂਦਾ ਹੈ ਅਤੇ ਬੱਚਿਆਂ ਦੇ ਸਬੰਧ ਵਿਚ ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਕਮਰਾ ਨੰ 311, ਤੀਜੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੇੰਪਲੇਕਸ ਤਰਨ ਤਾਰਨ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾ ਨੇ ਇਹ ਵੀ ਅਪੀਲ ਕੀਤੀ ਕਿ ਜੇਕਰ ਇਸ ਕਰੋਨਾ ਮਹਾਂਮਾਰੀ ਦੌਰਾਨ, ਜਿੰਨ੍ਹਾ ਬੱਚਿਆਂ ਦੇ ਮਾਤਾ ਪਿਤਾ ਜਾਂ ਮਾਤਾ/ਪਿਤਾ ਦੀ ਮੌਤ ਹੋਈ ਹੈ ਤਾਂ ਉਨ੍ਹਾ ਨੂੰ ਪੰਜਾਬ ਸਰਕਾਰ ਵਲੋਂ 1500 ਰੁਪਏ ਮਹੀਨਾ ਪੈਨਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਘਰ-ਘਰ ਰੋਜ਼ਗਾਰ, ਆਸ਼ੀਰਵਾਦ ਸਕੀਮ, ਸਮਾਰਟ ਰਾਸ਼ਨ ਕਾਰਡ ਯੋਜਨਾ ਦਾ ਲਾਭ ਦਿੱਤਾ ਜਾਵੇਗਾ। ਇਸ ਲਈ ਅਜਿਹੇ ਬੱਚਿਆਂ ਬਾਰੇ ਸੂਚਨਾ ਦਫਤਰ ਵਿੱਚ ਦਿੱਤੀ ਜਾਵੇ ।
ਇਸ ਮੋਕੇ ਸ਼੍ਰੀਮਤੀ ਮੋਨਿਕਾ ਗੁਪਤਾ, ਮੈਂਬਰ ਬਾਲ ਭਲਾਈ ਕਮੇਟੀ ਅਤੇ ਸ਼੍ਰੀ ਸੂਖਮਜੀਤ ਸਿੰਘ, ਬਾਲ ਸੁਰਖਿਆ ਅਫਸਰ (ਐਨ. ਆਈ. ਸੀ.) ਮੌਜੂਦ ਸਨ ।

Spread the love