ਭਾਸ਼ਾ ਵਿਭਾਗ ਵੱਲੋਂ ਕੁਇੱਜ਼ ਮੁਕਾਬਲੇ 6 ਅਕਤੂਬਰ ਨੂੰ

Sorry, this news is not available in your requested language. Please see here.

ਐਸ.ਏ.ਐਸ. ਨਗਰ, 10 ਸਤੰਬਰ 2021
ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਭਾਸ਼ਾ ਵਿਭਾਗ, ਪੰਜਾਬ ਵੱਲੋਂ ਐੱਸ.ਏ.ਐੱਸ ਨਗਰ (ਮੋਹਾਲੀ) ਦੇ ਵਿਦਿਆਰਥੀਆਂ ਦੇ ਜ਼ਿਲ੍ਹਾ ਪੱਧਰੀ ਪੰਜਾਬੀ ਕੁਇਜ਼ ਮੁਕਾਬਲੇ (ਲਿਖਤੀ) 6 ਅਕਤੂਬਰ 2021 ਕਰਵਾਏ ਜਾ ਰਹੇ ਹਨ।
ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀਮਤੀ ਕੰਵਲਜੀਤ ਕੌਰ ਬੈਨੀਪਾਲ ਨੇ ਦੱਸਿਆ ਕਿ ਇਹ ਮੁਕਾਬਲੇਸਵੇਰੇ 10.30 ਵਜੇ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 518, ਚੌਥੀ ਮੰਜ਼ਿਲ ਐੱਸ.ਏ.ਐੱਸ. ਨਗਰ(ਮੋਹਾਲੀ) ਵਿਖੇ ਕਰਵਾਏ ਜਾਣਗੇ। ਕੁਇੱਜ਼ ਮੁਕਾਬਲੇ ਵਿਚ ਭਾਗ ਲੈਣ ਵਾਲੇ ਚਾਹਵਾਨ ਸਕੂਲ/ਕਾਲਜ ਵਿਦਿਆਰਥੀਆਂ ਦੀਆਂ ਐਂਟਰੀਆਂ ਮਿਤੀ 21 ਸਤੰਬਰ ਤੱਕ ਨਿਮਨ ਹਸਤਾਖਰ ਦੇ ਦਫ਼ਤਰ ਵਿੱਚ ਪੁੱਜਦੀਆਂ ਕਰਨ। ਨਿਸਚਿਤ ਮਿਤੀ ਤੋਂ ਬਾਅਦ ਕੋਈ ਵੀ ਐਂਟਰੀ ਸਵੀਕਾਰ ਨਹੀਂ ਕੀਤੀ ਜਾਵੇਗੀ।
ਸ੍ਰੀਮਤੀ ਬੈਨੀਪਾਲ ਦੱਸਿਆ ਕਿ ਇਹ ਮੁਕਾਬਲੇ ਤਿੰਨ ਵਰਗਾਂ ਅਰਥਾਤ ਵਰਗ ‘ੳ` ਅੱਠਵੀਂ ਜਮਾਤ ਤੱਕ, ਵਰਗ ‘ਅ` 10+2 ਤੱਕ ਅਤੇ ਵਰਗ ‘ੲ` ਗਰੈਜੂਏਸ਼ਨ (ਬੀ.ਏ./ਬੀ.ਐਸ.ਸੀ./ਬੀ.ਕਾਮ ਆਦਿ) ਵਿੱਚ ਹੋਵੇਗਾ। ਇਕ ਵਰਗ ਦੇ ਮੁਕਾਬਲੇ ਲਈ ਹਰ ਸੰਸਥਾ ਦੇ ਕੇਵਲ ਦੋ ਵਿਦਿਆਰਥੀ ਹੀ ਭਾਗ ਲੈ ਸਕਣਗੇ। ਐਂਟਰੀ ਵਿੱਚ ਵਿਦਿਆਰਥੀ ਦਾ ਨਾਂ, ਸਕੂਲ/ਕਾਲਜ ਦਾ ਨਾਂ, ਪਿਤਾ/ਮਾਤਾ ਦਾ ਨਾਂ, ਸ਼੍ਰੇਣੀ ਅਤੇ ਜਨਮ ਮਿਤੀ, ਜ਼ਰੂਰ ਦਰਜ ਕੀਤੀ ਜਾਵੇ। ਹਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਹੀ ਰਾਜ ਪੱਧਰ ਦੇ ਕੁਇੱਜ਼ ਮੁਕਾਬਲੇ ਵਿਚ ਭਾਗ ਲੈ ਸਕਣਗੇ।

 

Spread the love